Delhi News : ਹੁਣ 1 ਮਹੀਨੇ ਦੀ ਨੌਕਰੀ ਉਤੇ ਵੀ ਮਿਲੇਗੀ ਪੀ.ਐਫ. ਪੈਨਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਈ.ਪੀ.ਐਫ.ਓ. ਨੇ ਨਿਯਮਾਂ 'ਚ ਕੀਤਾ ਬਦਲਾਅ

ਹੁਣ 1 ਮਹੀਨੇ ਦੀ ਨੌਕਰੀ ਉਤੇ ਵੀ ਮਿਲੇਗੀ ਪੀ.ਐਫ. ਪੈਨਸ਼ਨ

Delhi News in Punjabi : ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ.ਓ.) ਨੇ ਪੈਨਸ਼ਨ ਨੂੰ ਲੈ ਕੇ ਨਿਯਮ ’ਚ ਬਦਲਾਅ ਕੀਤਾ ਹੈ। ਬਦਲਾਅ ਅਨੁਸਾਰ ਹੁਣ ਜੋ ਵਿਅਕਤੀ 1 ਮਹੀਨੇ ਕੰਮ ਕਰੇਗਾ, ਉਸ ਨੂੰ ਵੀ ਪੈਨਸ਼ਨ ਯਾਨੀਕਿ ਈ.ਪੀ.ਐੱਸ. ਦਾ ਲਾਭ ਮਿਲ ਸਕੇਗਾ। ਈ.ਪੀ.ਐਫ.ਓ. ਵਲੋਂ ਕੀਤੇ ਗਏ ਬਦਲਾਵਾਂ ਦੇ ਅਨੁਸਾਰ, ਹੁਣ ਈ.ਪੀ.ਐਸ. ਦਾ ਲਾਭ ਉਨ੍ਹਾਂ ਲੋਕਾਂ ਨੂੰ ਦਿਤਾ ਜਾਵੇਗਾ ਜੋ 6 ਮਹੀਨਿਆਂ ਤੋਂ ਘੱਟ ਸਮੇਂ ਵਿਚ ਨੌਕਰੀ ਛੱਡ ਦਿੰਦੇ ਹਨ।

ਅਜਿਹੇ ਲੋਕ ਵੀ ਹੁਣ ਅਪਣੀ ਪੈਨਸ਼ਨ ਵਿਚ ਕੀਤੇ ਯੋਗਦਾਨ ਨੂੰ ਨਹੀਂ ਗੁਆਉਣਗੇ। ਅਪਣੇ ਬਦਲਾਅ ’ਚ ਈ.ਪੀ.ਐਫ.ਓ. ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ 1 ਮਹੀਨੇ ਦੀ ਸੇਵਾ ਪੂਰੀ ਕਰਦਾ ਹੈ ਅਤੇ ਈ.ਪੀ.ਐਸ. ਦੇ ਤਹਿਤ ਯੋਗਦਾਨ ਦਿੰਦਾ ਹੈ ਤਾਂ ਉਸ ਨੂੰ ਈ.ਪੀ.ਐਸ. ਦੇ ਤਹਿਤ ਪੈਨਸ਼ਨ ਦਾ ਅਧਿਕਾਰ ਵੀ ਮਿਲੇਗਾ। 

 (For more news apart from Now you will get PF pension even on 1 month of employment News in Punjabi, stay tuned to Rozana Spokesman)