ਦੇਸ਼ 'ਚ ਕੋਰੋਨਾ ਮਾਮਲੇ 62 ਲੱਖ ਤੋਂ ਪਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ 'ਚ ਕੋਰੋਨਾ ਮਾਮਲੇ 62 ਲੱਖ ਤੋਂ ਪਾਰ

image

ਨਵੀਂ ਦਿੱਲੀ, 30 ਸਤੰਬਰ : ਭਾਰਤ ਵਿਚ ਕੋਰੋਨਾ ਮਹਾਂਮਾਰੀ ਦੇ 80,472 ਨਵੇਂ ਕੇਸ ਆਉਣ ਤੋਂ ਬਾਅਦ ਅੱਜ ਦੇਸ਼ ਵਿਚ ਪੀੜਤਾਂ ਦਾ ਅੰਕੜਾ 62 ਲੱਖ ਤੋਂ ਵਧ ਹੋ ਗਈ ਹੈ। ਕੋਰੋਨਾ ਮਹਾਂਮਾਰੀ ਤੋਂ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ 51,87,825 (83.33 ਫ਼ੀ ਸਦੀ) ਹੋ ਗਿਆ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸੰਕਰਮਣ ਦੇ ਕੁਲ ਮਾਮਲੇ 62,25,763 ਹੋ ਗਏ ਜਦੋਂਕਿ 1,179 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 97,497 ਹੋ ਗਈ।

image


     ਇਨ੍ਹਾਂ ਅੰਕੜਿਆਂ ਅਨੁਸਾਰ ਦੇਸ਼ ਵਿਚ ਇਸ ਹੁਣ 9,40,441 ਪੀÎੜਤ (15.11 ਫ਼ੀ ਸਦੀ) ਇਲਾਜ ਅਧੀਨ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਮਰਨ ਵਾਲਿਆਂ ਦੀ ਮੌਤ ਦਰ 1.57 ਫ਼ੀ ਸਦੀ ਹੈ। (ਏਜੰਸੀ)