RBI ਕਰ ਰਿਹਾ 100 ਰੁਪਏ ਦੇ ਵਾਰਨਿਸ਼ਡ ਨੋਟ ਜਾਰੀ ਕਰਨ ਦੀ ਤਿਆਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਹਾਲ ਇਸ ਨੂੰ ਟ੍ਰਇਲ ਦੇ ਅਧਾਰ ਤੇ ਜਾਰੀ ਕੀਤਾ ਜਾ ਰਿਹਾ ਹੈ।

RBI to issue varnished notes of 100 rupees soon

 

ਨਵੀਂ ਦਿੱਲੀ: ਕਰੰਸੀ ਨੋਟਾਂ ਦੇ ਫਟਣ ਅਤੇ ਗਲਣ ਕਾਰਨ ਲੋਕਾਂ ਨੂੰ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਲੈ ਕੇ ਬੈਂਕ ਵੀ ਬਹੁਤ ਪਰੇਸ਼ਾਨ ਹਨ। ਹੁਣ ਇਸ ਸਮੱਸਿਆ ਨੂੰ ਦੂਰ ਕਰਨ ਲਈ ਭਾਰਤੀ ਰਿਜ਼ਰਵ ਬੈਂਕ (RBI) ਜਲਦ ਹੀ 100 ਰੁਪਏ ਦੇ ਅਜਿਹੇ ਨਵੇਂ ਨੋਟ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਜੋ ਆਸਾਨੀ ਨਾਲ ਪਿਘਲ ਜਾਂ ਗਲਣ ਨਾ।

ਹੋਰ ਪੜ੍ਹੋ: ਮੈਂ BJP ’ਚ ਨਹੀਂ ਜਾ ਰਿਹਾ ਪਰ ਕਾਂਗਰਸ ਛੱਡ ਰਿਹਾ ਹਾਂ ਕਿਉਂਕਿ ਅਪਮਾਨ ਸਹਿਣ ਨਹੀਂ ਹੁੰਦਾ- ਕੈਪਟਨ

RBI 100 ਰੁਪਏ ਦੇ ਵਾਰਨਿਸ਼ਡ ਨੋਟ (Varnished 100 rupees Notes) ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਫਿਲਹਾਲ ਇਸ ਨੂੰ ਟ੍ਰਇਲ (Trial) ਦੇ ਅਧਾਰ ਤੇ ਜਾਰੀ ਕੀਤਾ ਜਾ ਰਿਹਾ ਹੈ। ਸਫ਼ਲ ਟ੍ਰਇਲ ਤੋਂ ਬਾਅਦ, ਵਾਰਨਿਸ਼ਡ ਨੋਟਾਂ ਨੂੰ ਬਾਜ਼ਾਰ ਵਿਚ ਲਾਂਚ ਕੀਤਾ ਜਾਵੇਗਾ ਅਤੇ ਪੁਰਾਣੇ ਨੋਟਾਂ ਨੂੰ ਹੌਲੀ-ਹੌਲੀ ਸਿਸਟਮ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਹੋਰ ਪੜ੍ਹੋ: Gurdas Maan ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਅਗਾਊਂ ਜ਼ਮਾਨਤ ਹੋਈ ਮਨਜ਼ੂਰ

ਇਸ ਵੇਲੇ, ਬਾਜ਼ਾਰ ਵਿਚ ਬੈਂਗਣੀ ਰੰਗ ਦੇ 100 ਰੁਪਏ ਦੇ ਨਵੇਂ ਨੋਟ ਮੌਜੂਦ ਹਨ। ਹੁਣ ਵਾਰਨਿਸ਼ ਦੇ ਨਾਲ 100 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਇਹ ਵੀ ਬੈਂਗਣੀ ਰੰਗ ਦੇ ਹੀ ਹੋਣਗੇ। ਨਵੇਂ 100 ਰੁਪਏ ਦੇ ਨੋਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੋਵੇਗੀ ਕਿ ਇਹ ਛੇਤੀ ਖਰਾਬ ਨਹੀਂ ਹੋਵੇਗਾ। ਇਸ ਨੋਟ ਨੂੰ ਬਾਰ ਬਾਰ ਮੋੜਨ ਦੇ ਬਾਅਦ ਵੀ ਕੱਟਿਆ ਜਾਂ ਫਟਿਆ ਨਹੀਂ ਜਾਵੇਗਾ। 100 ਰੁਪਏ ਦੇ ਨਵੇਂ ਨੋਟ 'ਤੇ ਪਾਣੀ ਦਾ ਵੀ ਕੋਈ ਤੁਰੰਤ ਪ੍ਰਭਾਵ ਨਹੀਂ ਪਵੇਗਾ।ਇਸ ਵੇਲੇ 100 ਰੁਪਏ ਦੇ ਨੋਟ ਦੀ ਔਸਤ ਉਮਰ 2.5 ਤੋਂ ਸਾਢੇ 3 ਸਾਲ ਹੈ। ਨਵੇਂ ਨੋਟ ਦੀ ਉਮਰ ਲਗਭਗ 7 ਸਾਲ ਹੋਵੇਗੀ।