ਟਵਿੱਟਰ ’ਤੇ ਹੋਈ ਉਲਝਣ ਨੂੰ ਲੈ ਕੇ ਬੋਲੇ ਫੁੱਟਬਾਲ ਟੀਮ ਦੇ ਗੋਲਕੀਪਰ- ‘ਮੈਂ ਉਹ ਅਮਰਿੰਦਰ ਸਿੰਘ ਨਹੀਂ’
ਲੋਕ ਕੈਪਟਨ ਅਮਰਿੰਦਰ ਸਿੰਘ ਬਾਰੇ ਚਰਚਾ ਕਰ ਰਹੇ ਹਨ ਤਾਂ ਉਹ ਕੈਪਟਨ ਦੀ ਜਗ੍ਹਾ ਗੋਲਕੀਪਰ ਅਮਰਿੰਦਰ ਸਿੰਘ ਨੂੰ ਟੈਗ ਕਰ ਰਹੇ ਹਨ।
ਨਵੀਂ ਦਿੱਲੀ: ਪੰਜਾਬ ਦੀ ਸਿਆਸਤ ਵਿਚ ਲਗਾਤਾਰ ਹਲਚਲ ਜਾਰੀ ਹੈ। ਇਸ ਵਿਚਾਲੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਨਾਂ ਨੂੰ ਲੈ ਕੇ ਪਈ ਉਲਝਣ ਕਾਰਨ ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ (Football Team Goalkeeper) ਪਰੇਸ਼ਾਨ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰ ਕੇ ਉਪਭੋਗਤਾਵਾਂ (Users) ਨੂੰ ਖਾਸ ਅਪੀਲ ਕੀਤੀ ਹੈ।
ਹੋਰ ਪੜ੍ਹੋ: ਕੁੰਵਰ ਵਿਜੇ ਪ੍ਰਤਾਪ ਨੇ ਘੇਰੇ ਅਕਾਲੀ, ਕਿਹਾ- 'ਬੇਅਦਬੀ ਮਾਮਲੇ 'ਚ ਗੁਨਾਹਾਂ ਦੀ ਸਜ਼ਾ ਜ਼ਰੂਰ ਮਿਲੇਗੀ'
ਦਰਅਸਲ, ਭਾਰਤੀ ਫੁੱਟਬਾਲ ਟੀਮ ਦੇ ਗੋਲਕੀਪਰ ਦਾ ਨਾਂ ਵੀ ਅਮਰਿੰਦਰ ਸਿੰਘ (Amarinder Singh) ਹੈ। ਅਜਿਹੀ ਸਥਿਤੀ ਵਿਚ, ਜਦੋਂ ਲੋਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਚਰਚਾ ਕਰ ਰਹੇ ਹਨ ਤਾਂ ਉਹ ਕੈਪਟਨ ਦੀ ਜਗ੍ਹਾ ਗੋਲਕੀਪਰ ਅਮਰਿੰਦਰ ਸਿੰਘ ਨੂੰ ਟੈਗ (Twitter Tag) ਕਰ ਰਹੇ ਹਨ। ਇਸ 'ਤੇ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਲਿਖਿਆ, “ਪਿਆਰੇ, ਨਿਊਜ਼ ਮੀਡੀਆ, ਪੱਤਰਕਾਰ। ਮੈਂ ਅਮਰਿੰਦਰ ਸਿੰਘ ਹਾਂ, ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਹਾਂ ਨਾ ਕਿ ਪੰਜਾਬ ਦਾ ਸਾਬਕਾ ਮੁੱਖ ਮੰਤਰੀ। ਕਿਰਪਾ ਕਰਕੇ ਮੈਨੂੰ ਟੈਗ ਕਰਨਾ ਬੰਦ ਕਰੋ। ”
ਹੋਰ ਪੜ੍ਹੋ: ਨਵਜੋਤ ਸਿੱਧੂ ਨੇ ਚੁੱਕੇ ਪੰਜਾਬ ਦੇ ਨਵੇਂ DGP 'ਤੇ ਸਵਾਲ, ਕੀਤਾ ਟਵੀਟ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਟਵੀਟ ਦਾ ਜਵਾਬ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕਿਹਾ ਕਿ, “ਮੇਰੀ ਹਮਦਰਦੀ ਤੁਹਾਡੇ ਨਾਲ ਹੈ, ਨੌਜਵਾਨ ਦੋਸਤ। ਅਗਲੇ ਮੈਚਾਂ ਲਈ ਸ਼ੁਭਕਾਮਨਾਵਾਂ।”