ਸੂਰਤ ਤੋਂ ਫੜੇ ਗਏ 25 ਕਰੋੜ ਦੇ ਨਕਲੀ ਨੋਟ, ਲਿਖਿਆ ਹੈ 'ਰਿਵਰਸ ਬੈਂਕ ਆਫ਼ ਇੰਡੀਆ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਂਬੂਲੈਂਸ ਵਿਚੋਂ ਦੋ ਹਜ਼ਾਰ ਦੇ ਨਕਲੀ ਨੋਟਾਂ ਦਾ ਬਰਾਮਦ ਹੋਏ ਬਕਸੇ

photo

 

ਸੂਰਤ: ਗੁਜਰਾਤ ਦੀ ਸੂਰਤ ਪੁਲਿਸ ਨੇ ਇੱਕ ਐਂਬੂਲੈਂਸ ਵਿੱਚੋਂ ਦੋ ਹਜ਼ਾਰ ਰੁਪਏ ਦੇ ਨਕਲੀ ਨੋਟਾਂ ਨਾਲ ਭਰੇ ਬਕਸੇ ਬਰਾਮਦ ਕੀਤੇ ਹਨ। ਆਮ ਤੌਰ 'ਤੇ ਬੀਮਾਰ ਜਾਂ ਲੋੜਵੰਦ ਲੋਕਾਂ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸੂਰਤ 'ਚ ਨਕਲੀ ਨੋਟਾਂ ਨੂੰ ਇਧਰ-ਉਧਰ ਲਿਜਾਣ ਲਈ ਐਂਬੂਲੈਂਸਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਡੱਬਿਆਂ 'ਚੋਂ 25 ਕਰੋੜ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ਹਨ।

ਇਨ੍ਹਾਂ ਨੋਟਾਂ 'ਤੇ ਭਾਰਤੀ ਰਿਜ਼ਰਵ ਬੈਂਕ ਦੀ ਬਜਾਏ ਰਿਵਰਸ ਬੈਂਕ ਆਫ਼ ਇੰਡੀਆ ਅਤੇ ਸਿਰਫ਼ ਸਿਨੇਮਾ ਦੀ ਸ਼ੂਟਿੰਗ ਲਈ ਲਿਖਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਰਅਸਲ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ ਸ਼ਹਿਰ ਦੇ ਲਿਮਬਾਯਤ ਇਲਾਕੇ 'ਚ ਇਕ ਜਨ ਸਭਾ ਨੂੰ ਸੰਬੋਧਿਤ ਕੀਤਾ ਅਤੇ ਸ਼ਾਮ ਨੂੰ ਸੂਰਤ ਜ਼ਿਲੇ ਦੇ ਕਾਮਰੇਜ ਇਲਾਕੇ ਤੋਂ ਖਬਰ ਆਈ ਕਿ ਪੁਲਿਸ ਨੇ ਵੱਡੀ ਗਿਣਤੀ 'ਚ ਨਕਲੀ ਨੋਟ ਫੜੇ ਹਨ।

ਜਿਵੇਂ ਹੀ ਦੋ ਹਜ਼ਾਰ ਰੁਪਏ ਦੇ ਨਕਲੀ ਨੋਟ ਫੜੇ ਜਾਣ ਦੀ ਖ਼ਬਰ ਫੈਲੀ ਤਾਂ ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਾਰਾ ਮਾਮਲਾ ਕੀ ਹੈ? ਸੂਰਤ ਦਿਹਾਤੀ ਪੁਲਿਸ ਦੇ ਕਾਮਰੇਜ ਪੁਲਿਸ ਸਟੇਸ਼ਨ ਨੂੰ ਸੂਚਨਾ ਮਿਲੀ ਸੀ ਕਿ ਅਹਿਮਦਾਬਾਦ ਤੋਂ ਮੁੰਬਈ ਜਾ ਰਹੀ ਇੱਕ ਐਂਬੂਲੈਂਸ ਨਕਲੀ ਨੋਟਾਂ ਦਾ ਵੱਡਾ ਭੰਡਾਰ ਲੈ ਕੇ ਜਾ ਰਹੀ ਹੈ। ਸੂਚਨਾ ਮਿਲਦੇ ਹੀ ਥਾਣਾ ਕਾਮਰੇਜ ਦੀ ਪੁਲਿਸ ਨੇ ਹਾਈਵੇ 'ਤੇ ਐਂਬੂਲੈਂਸ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਸੀ।

ਕਾਮਰੇਜ਼ ਥਾਣੇ ਦੀ ਟੀਮ ਨੇ ਹਾਈਵੇਅ ’ਤੇ ਸਥਿਤ ਸ਼ਿਵ ਸ਼ਕਤੀ ਹੋਟਲ ਨੇੜੇ ਐਂਬੂਲੈਂਸ ਨੂੰ ਰੋਕਿਆ ਹੋਇਆ ਸੀ। ਮੂਲ ਰੂਪ ਵਿਚ ਜਾਮਨਗਰ ਦੇ ਰਹਿਣ ਵਾਲੇ ਹਿਤੇਸ਼ ਪੁਰਸ਼ੋਤਮ ਕੋਟਡੀਆ ਨਾਂ ਦੇ ਐਂਬੂਲੈਂਸ ਡਰਾਈਵਰ ਨੇ ਐਂਬੂਲੈਂਸ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਚੈੱਕ ਕੀਤਾ ਤਾਂ ਅੰਦਰੋਂ 6 ਬਕਸੇ ਮਿਲੇ, ਜਿਨ੍ਹਾਂ ਵਿਚ ਦੋ ਹਜ਼ਾਰ ਰੁਪਏ ਦੇ 1290 ਬੰਡਲ ਮਿਲੇ, ਜਿਸ ਦੀ ਕੀਮਤ 25 ਕਰੋੜ 80 ਲੱਖ ਬਣਦੀ ਹੈ।