ਨੌਜਵਾਨ ਦੇ ਢਿੱਡ 'ਚੋਂ ਨਿਕਲੇ 63 ਚਮਚ, 5 ਮਹੀਨਿਆਂ ਤੋਂ ਨਸ਼ਾ ਛੁਡਾਊ ਕੇਂਦਰ 'ਚ ਦਾਖ਼ਲ ਸੀ ਨੌਜਵਾਨ
ਮਰੀਜ਼ ਵਿਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ
63 spoons came out of the young man's stomach, the young man was admitted to the drug addiction center for 5 months
ਮੁਜ਼ੱਫਰਨਗਰ - ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਅਪਰੇਸ਼ਨ ਦੌਰਾਨ ਮਰੀਜ਼ ਦੇ ਢਿੱਡ ਵਿਚੋਂ 63 ਸਟੀਲ ਦੇ ਚਮਚ ਕੱਢੇ। ਮਰੀਜ਼ ਵਿਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਿਜੇ ਦੇ ਰਿਸ਼ਤੇਦਾਰ ਦੱਸਦੇ ਹਨ ਕਿ ਉਨ੍ਹਾਂ ਨੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਇਆ ਸੀ। ਉਹ ਕਰੀਬ ਪੰਜ ਮਹੀਨਿਆਂ ਤੋਂ ਇੱਥੇ ਹੀ ਹੈ। ਇੱਥੇ ਹੀ ਉਸ ਦੀ ਸਿਹਤ ਵਿਗੜ ਗਈ। ਵਿਜੇ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮਾਂ ਨੇ ਵਿਜੇ ਨੂੰ ਜ਼ਬਰਦਸਤੀ ਚਮਚ ਖੁਆਏ ਹਨ।