Uttar Pradesh News : iPhone ਲਈ ਡਿਲੀਵਰੀ ਬੁਆਏ ਦਾ ਕਤਲ ,ਲਾਸ਼ ਨੂੰ ਬੋਰੀ 'ਚ ਪਾ ਕੇ ਨਹਿਰ 'ਚ ਸੁੱਟਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੈਸੇ ਦੇਣ ਲਈ ਘਰ ਬੁਲਾ ਕੇ ਵਾਰਦਾਤ ਨੂੰ ਦਿੱਤਾ ਅੰਜ਼ਾਮ

Delivery boy Murder for iPhone

Uttar Pradesh News : ਲਖਨਊ 'ਚ ਆਈਫੋਨ ਲਈ ਡਿਲੀਵਰੀ ਬੁਆਏ ਦਾ ਕਤਲ ਕਰ ਦਿੱਤਾ ਹੈ। ਉਸ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਇੰਦਰਾ ਨਹਿਰ ਵਿੱਚ ਸੁੱਟ ਦਿੱਤਾ ਗਿਆ। ਡਿਲੀਵਰੀ ਬੁਆਏ ਦੇ ਪਰਿਵਾਰਕ ਮੈਂਬਰਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਜਾਂਚ ਕਰਦੇ ਹੋਏ ਆਰੋਪੀ ਤੱਕ ਪਹੁੰਚ ਗਈ। ਘਟਨਾ 23 ਸਤੰਬਰ ਦੀ ਹੈ।

ਸੋਮਵਾਰ (30 ਸਤੰਬਰ) ਨੂੰ ਪੁਲਿਸ ਨੇ ਇਸ ਘਟਨਾ ਦਾ ਖੁਲਾਸਾ ਕੀਤਾ। ਪੁਲਿਸ ਨੇ ਆਈਫੋਨ ਆਰਡਰ ਕਰਨ ਵਾਲੇ ਗਾਹਕ ਸਮੇਤ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਡਿਲੀਵਰੀ ਬੁਆਏ ਦੀ ਲਾਸ਼ ਦੀ ਇੰਦਰਾ ਨਹਿਰ ਵਿੱਚ ਭਾਲ ਕੀਤੀ ਜਾ ਰਹੀ ਹੈ।

 ਔਨਲਾਈਨ ਆਈਫੋਨ ਆਰਡਰ ਕੀਤਾ ਸੀ 

ਡੀਸੀਪੀ ਸ਼ਸ਼ਾਂਕ ਸਿੰਘ ਨੇ ਦੱਸਿਆ ਕਿ ਚਿਨਹਾਟ ਦੇ ਰਹਿਣ ਵਾਲੇ ਗਜੇਂਦਰ ਨੇ ਸ਼ਾਪਿੰਗ ਸਾਈਟ ਫਲਿੱਪਕਾਰਟ ਤੋਂ 1.5 ਲੱਖ ਰੁਪਏ ਦਾ ਆਈਫੋਨ ਆਨਲਾਈਨ ਆਰਡਰ ਕੀਤਾ ਸੀ। ਉਸਦੀ ਅਦਾਇਗੀ ਕੈਸ਼ ਆਨ ਡਿਲੀਵਰੀ ਸੀ। 23 ਸਤੰਬਰ ਦੀ ਰਾਤ ਨੂੰ ਨਿਸ਼ਾਤਗੰਜ ਦਾ ਰਹਿਣ ਵਾਲਾ ਭਰਤ ਸਾਹੂ ਫੋਨ ਦੀ ਡਿਲੀਵਰੀ ਕਰਨ ਗਜੇਂਦਰ ਦੇ ਘਰ ਪਹੁੰਚਿਆ।

ਭਰਤ ਨੇ ਗਜੇਂਦਰ ਨੂੰ ਆਈਫੋਨ ਦਾ ਭੁਗਤਾਨ ਕਰਨ ਲਈ ਕਿਹਾ। ਇਸ 'ਤੇ ਗਜੇਂਦਰ ਨੇ ਭਰਤ ਨੂੰ ਘਰ ਦੇ ਅੰਦਰ ਬੁਲਾਇਆ। ਕਮਰੇ ਵਿੱਚ ਦਾਖਲ ਹੁੰਦੇ ਹੀ ਗਜੇਂਦਰ ਅਤੇ ਉਸਦੇ ਇੱਕ ਦੋਸਤ ਨੇ ਭਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਰਾਤ ਨੂੰ ਹੀ ਦੋਵਾਂ ਨੇ ਲਾਸ਼ ਨੂੰ ਬੋਰੀ ਵਿੱਚ ਪਾ ਕੇ ਇੰਦਰਾ ਨਹਿਰ ਵਿੱਚ ਸੁੱਟ ਦਿੱਤਾ।

ਪਰਿਵਾਰਕ ਮੈਂਬਰਾਂ ਨੇ ਦਰਜ ਕਰਵਾਈ ਗੁੰਮਸ਼ੁਦਗੀ ਦੀ ਸ਼ਿਕਾਇਤ 

ਦੂਜੇ ਪਾਸੇ ਜਦੋਂ ਭਰਤ ਘਰ ਨਾ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। 25 ਸਤੰਬਰ ਨੂੰ ਪਰਿਵਾਰ ਨੇ ਚਿਨਹਾਟ ਥਾਣੇ 'ਚ ਭਰਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਡੀਸੀਪੀ ਨੇ ਕਿਹਾ- ਭਰਤ ਦੇ ਮੋਬਾਈਲ ਨੰਬਰ ਦੀ ਲੋਕੇਸ਼ਨ ਅਤੇ ਕਾਲ ਡਿਟੇਲ ਕੱਢੀ ਗਈ। ਜਿਸ ਨੰਬਰ 'ਤੇ ਆਖਰੀ ਕਾਲ ਕੀਤੀ ਗਈ ਸੀ, ਉਹ ਗਜੇਂਦਰ ਦਾ ਸੀ। ਪੁਲਸ ਉਸ ਨੰਬਰ ਰਾਹੀਂ ਗਜੇਂਦਰ ਤੱਕ ਪਹੁੰਚੀ। ਪੁੱਛਗਿੱਛ 'ਤੇ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਨ੍ਹਾਂ ਦੇ ਇਸ਼ਾਰੇ 'ਤੇ ਪੁਲਸ ਇੰਦਰਾ ਨਹਿਰ 'ਚ ਲਾਸ਼ ਦੀ ਭਾਲ ਕਰ ਰਹੀ ਹੈ।