Myanmar Earthquake News: ਮਿਆਂਮਾਰ ਵਿਚ 4.7 ਤੀਬਰਤਾ ਦਾ ਆਇਆ ਭੂਚਾਲ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Myanmar Earthquake News: ਅਸਾਮ, ਮਨੀਪੁਰ, ਨਾਗਾਲੈਂਡ ਵਿੱਚ ਵੀ ਮਹਿਸੂਸ ਕੀਤੇ ਗਏ ਝਟਕੇ
Myanmar Earthquake
Myanmar Earthquake: ਅੱਜ ਸਵੇਰੇ 6:10 ਵਜੇ ਮਿਆਂਮਾਰ ਵਿੱਚ 4.7 ਤੀਬਰਤਾ ਦਾ ਭੂਚਾਲ ਆਇਆ। ਇਹ ਝਟਕੇ ਭਾਰਤ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ, ਜਿਨ੍ਹਾਂ ਵਿੱਚ ਮਨੀਪੁਰ, ਨਾਗਾਲੈਂਡ ਅਤੇ ਅਸਾਮ ਸ਼ਾਮਲ ਹਨ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ ਮਿਆਂਮਾਰ ਵਿੱਚ ਭਾਰਤੀ ਸਰਹੱਦ ਦੇ ਬਹੁਤ ਨੇੜੇ ਅਤੇ ਮਨੀਪੁਰ ਵਿੱਚ ਉਖਰੁਲ ਤੋਂ ਸਿਰਫ਼ 27 ਕਿਲੋਮੀਟਰ ਦੱਖਣ-ਪੂਰਬ ਵਿੱਚ ਆਇਆ। ਐਨਸੀਐਸ ਦੇ ਅਨੁਸਾਰ, ਭੂਚਾਲ ਦਾ ਕੇਂਦਰ ਜ਼ਮੀਨ ਤੋਂ 15 ਕਿਲੋਮੀਟਰ ਹੇਠਾਂ ਸੀ।