ਸ਼ਹਾਬੂਦੀਨ ਤੇਜ਼ਾਬਕਾਂਡ ਫਿਰ ਤੋਂ ਆਇਆ ਚਰਚਾ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਡੇ ਭਰਾ ਰਾਜੀਵ ਦੀਆਂ ਅੱਖਾਂ ਸਾਹਮਣੇ ਸਤੀਸ਼ ਅਤੇ ਗਿਰੀਸ਼ ਤੇ ਤੇਜ਼ਾਬ ਦੀ ਬਾਲਟੀ ਪਾ ਦਿਤੀ ਅਤੇ ਜਲਾ ਕੇ ਮਾਰ ਦਿਤਾ ਗਿਆ।

Supreme Court

ਬਿਹਾਰ, ( ਪੀਟੀਆਈ ) : ਬਿਹਾਰ ਦੇ ਤੇਜ਼ਾਬਕਾਂਡ ਨੂੰ ਅਜੇ ਤਕ ਲੋਕ ਨਹੀਂ ਭੁੱਲੇ। ਇਹ ਉਹੀ ਮਾਮਲਾ ਹੈ ਕਿ ਜਿਸ ਕਾਰਨ ਸ਼ਹਾਬੁਦੀਨ ਨੂੰ ਜੇਲ ਜਾਣਾ ਪਿਆ ਸੀ। ਇਸੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਉਸ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਦੇ ਇਸ ਖਾਸ ਫੈਸਲੇ ਤੋਂ ਬਾਅਦ ਉਹ ਕਤਲਕਾਂਡ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ। ਦੱਸ ਦਈਏ ਕਿ ਸਾਲ 2004 ਵਿਚ ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿਚ ਚੰਦੇਸ਼ਵਰ ਪ੍ਰਸਾਦ ਉਰਫ ਚੰਦਾ ਬਾਬੂ ਅਪਣੀ ਪਤਨੀ, ਬੇਟੀ ਅਤੇ ਚਾਰ ਬੇਟਿਆਂ ਨਾਲ ਰਹਿੰਦਾ ਸੀ ਤੇ ਉਸ ਦੀਆਂ ਦੋ ਦੁਕਾਨਾਂ ਸਨ।

ਇਕ ਦੁਕਾਨ ਤੇ ਉਸਦਾ ਬੇਟਾ ਸਤੀਸ਼ ਬੈਠਦਾ ਸੀ ਤੇ ਦੂਜੀ ਦ ਗਿਰੀਸ਼। 16 ਅਗਸਤ 2004 ਨੂੰ ਕੁਝ ਲੋਕ ਚੰਦਾ ਬਾਬੂ ਤੋਂ ਰੰਗਦਾਰੀ ਮੰਗਣ ਆਏ ਪਰ ਉਨ੍ਹਾਂ ਇਨਕਾਰ ਕਰ ਦਿਤਾ। ਇਹ ਲੋਕ ਉਸੇ ਦਿਨ ਉਨ੍ਹਾਂ ਦੀ ਕਿਰਿਆਨੇ ਦੀ ਦੁਕਾਨ ਤੇ ਆ ਪੁੱਜੇ। ਦੁਕਾਨ ਤੇ ਉਸ ਵੇਲੇ ਸਤੀਸ਼ ਬੈਠਾ ਸੀ। ਉਨ੍ਹਾਂ ਲੋਕਾਂ ਨੇ ਸਤੀਸ਼ ਤੋਂ ਰੰਗਦਾਰੀ ਦੇ ਲੱਖ ਰੁਪਏ ਮੰਗੇ । ਸਤੀਸ਼ ਨੇ 30-40 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ। ਰੰਗਦਾਰੀ ਵਸੂਲਣ ਆਏ ਲੋਕ ਜਿਆਦਾ ਸਨ। ਉਨ੍ਹਾਂ ਕੋਲ ਹਥਿਆਰ ਸਨ ਤੇ ਉਨ੍ਹਾਂ ਨੇ ਸਤੀਸ਼ ਨਾਲ ਕੁੱਟਮਾਰ ਸ਼ੁਰੂ ਕਰ ਦਿਤੀ। ਇਸ ਦੇ ਨਾਲ ਹੀ ਗੁਲੱਕ ਵਿਚ ਰੱਖੀ ਦੋ ਲੱਖ ਤੋਂ ਵੱਧ ਦੀ ਰਕਮ ਵੀ ਨਾਲ ਲੈ ਗਏ।

ਸਤੀਸ਼ ਦਾ ਵੱਡਾ ਭਰਾ ਵੀ ਉਥੇ ਆ ਗਿਆ। ਉਹ ਸੱਭ ਕੁਝ ਦੇਖ ਰਿਹਾ ਸੀ। ਸਤੀਸ਼ ਕੁੱਟੇ ਜਾਣ ਤੋਂ ਬਾਅਦ ਘਰ ਆਇਆ ਤੇ ਉਸ ਨੇ ਤੇਜ਼ਾਬ ਮਗ ਵਿਚ ਪਾ ਲਿਆ ਤੇ ਸਾਰਾ ਤੇਜ਼ਾਬ ਰੰਗਦਾਰੀ ਵਸੂਲਣ ਆਏ ਬਦਮਾਸ਼ਾਂ ਤੇ ਸੁੱਟ ਦਿਤਾ। ਬਦਮਾਸ਼ਾਂ ਨੇ ਸਤੀਸ਼ ਨੂੰ ਫੜ ਲਿਆ ਤੇ ਰਾਜੀਵ ਲੁੱਕ ਗਿਆ।  ਉਸ ਦੀ ਦੁਕਾਨ ਨੂੰ ਲੁੱਟਿਆ ਗਿਆ ਤੇ ਦੁਕਾਨ ਵਿਚ ਅੱਗ ਲਗਾ ਦਿਤੀ ਗਈ। ਬਦਮਾਸ਼ ਸਤੀਸ਼ ਨੂੰ ਗੱਡੀ ਵਿਚ ਪਾ ਕੇ ਅਪਣੇ ਨਾਲ ਲੈ ਗਏ। ਦੂਜੀ ਦੁਕਾਨ ਤੇ ਬੈਠੇ ਗਿਰੀਸ਼ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਕੁਝ ਦੇਰ ਬਾਅਦ ਉਸ ਦੇ ਕੋਲ ਹਥਿਆਰਬੰਦ ਬਦਮਾਸ਼ ਪੁੱਜੇ ਤੇ ਉਸ ਨੂੰ ਵੀ ਅਗਵਾ ਕਰ ਲਿਆ।

ਰੰਗਦਾਰੀ ਨਾ ਦੇਣ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਲੁੱਟ ਲਈਆਂ ਗਈਆਂ। ਫਿਰ ਤਿੰਨਾਂ ਭਰਾਵਾਂ ਨੂੰ ਇਕ ਜਗਾ ਲਿਜਾਇਆ ਗਿਆ ਤੇ ਵੱਡੇ ਭਰਾ ਰਾਜੀਵ ਦੀਆਂ ਅੱਖਾਂ ਸਾਹਮਣੇ ਸਤੀਸ਼ ਅਤੇ ਗਿਰੀਸ਼ ਤੇ ਤੇਜ਼ਾਬ ਦੀ ਬਾਲਟੀ ਪਾ ਦਿਤੀ ਅਤੇ ਜਲਾ ਕੇ ਮਾਰ ਦਿਤਾ ਗਿਆ। ਉਸ ਦੀ ਲਾਸ਼ ਦੇ ਟੁਕੜੇ ਕਰ ਕੇ ਬੋਰੇ ਵਿਚ ਭਰ ਕੇ ਸੁੱਟ ਦਿਤੇ ਗਏ। ਹਾਦਸੇ ਵਾਲੇ ਦਿਨ ਚੰਦਾ ਬਾਬੂ ਅਪਣੇ ਭਰਾ ਕੋਲ ਪਟਨਾ ਗਏ ਹੋਏ ਸਨ। ਕਿਸੀ ਨੇ ਚੰਦਾ ਬਾਬੂ ਨੂੰ ਫੋਨ ਕਰਕੇ ਕਿਹਾ ਕਿ ਉਹ ਸੀਵਾਨ ਨਾ ਆਉਣ, ਉਨ੍ਹਾਂ ਦੇ ਦੋ ਬੇਟੇ ਮਾਰੇ ਜਾ ਚੁੱਕੇ ਹਨ। ਰਾਜੀਵ ਜੋ ਬਦਮਾਸ਼ਾਂ ਦੀ ਕੈਦ ਵਿਚ ਸੀ, ਉਥੋਂ ਭੱਜਣ ਵਿਚ ਕਾਮਯਾਬ ਹੋ ਗਿਆ।

ਉਹ ਕਿਸੇ ਤਰਾਂ ਗੰਨੇ ਦੇ ਖੇਤਾਂ ਵਿਚ ਲੁੱਕ ਗਿਆ ਤੇ ਚੈਨਪੁਰ ਜਾ ਪੁੱਜਾ। ਉਥੋਂ ਉਤਰ ਪ੍ਰਦੇਸ਼ ਦੇ ਪੜਰੌਨਾ ਜਾ ਪਹੁੰਚਿਆ। ਉਸਨੇ ਸੰਸਦ ਮੰਤਰੀ ਦੇ ਘਰ ਪਨਾਹ ਲਈ। ਚੰਦਾ ਬਾਬੂ ਦੀਆਂ ਦੋਨੋਂ ਬੇਟੀਆਂ ਅਤੇ ਅਪਾਹਜ ਬੇਟਾ ਘਰ ਛੱਡ ਕੇ ਚਲੇ ਗਏ। ਪੂਰਾ ਪਰਵਾਰ ਬਿਖਰ ਚੁੱਕਾ ਸੀ। ਚੰਦਾ ਬਾਬੂ ਨੂੰ ਪਤਾ ਲਗਾ ਕਿ ਉਨ੍ਹਾਂ ਦਾ ਤੀਜਾ ਬੇਟਾ ਵੀ ਮਾਰਿਆ ਜਾ ਚੁੱਕਾ ਹੈ। ਇਸੇ ਦੌਰਾਨ ਕਿਸੇ ਨੇ ਚੰਦਾ ਬਾਬੂ ਨੂੰ ਝੂਠਾ ਫੋਨ ਕੀਤਾ ਕਿ ਉਨ੍ਹਾਂ ਦਾ ਬੇਟਾ ਛੱਤ ਤੋਂ ਡਿੱਗ ਗਿਆ ਹੈ। ਇਹ ਬਹਾਨਾ ਸੀ ਕਿ ਉਹ ਘਰ ਆ ਜਾਣ। ਚੰਦਾ ਬਾਬੂ ਨੇ ਸੀਵਾਨ ਆ ਕੇ ਪੁਲਿਸ ਮੁਖੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਐਸਪੀ ਨੂੰ ਮਿਲਣ ਨਹੀਂ ਦਿਤਾ ਗਿਆ।

ਚੰਦਾ ਬਾਬੂ ਛਪਰਾ ਦੇ ਸੰਸਦੀ ਮੰਤਰੀ ਕੋਲ ਵੀ ਗਏ ਪਰ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸੀਵਾਨ ਦਾ ਹੈ। ਬਦਮਾਸ਼ਾਂ ਨੇ ਚੰਦਾ ਬਾਬੂ ਦੇ ਵੱਡੇ ਭਰਾ ਨੂੰ ਫੋਨ ਕਰਕੇ ਧਮਕੀ ਦਿਤੀ। ਭਰਾ ਨੇ ਚੰਦਾ ਬਾਬੂ ਦਾ ਸਾਥ ਛੱਡ ਦਿਤਾ ਤੇ ਮੁੰਬਈ ਚਲੇ ਗਏ ਪਰ ਲਗਾਤਾਰ ਧਮਕੀਆਂ ਮਿਲਣ ਕਾਰਨ ਦਿਲ ਦੇ ਦੌਰੇ ਨਾਲ ਉਨ੍ਹਾਂ ਦੀ ਮੌਤ ਹੋ ਗਈ। ਚੰਦਾ ਬਾਬੂ ਦੀ ਹਾਲਤ ਸਾਧੂ ਵਰਗੀ ਹੋ ਗਈ। ਇਕ ਵਿਧਾਇਕ ਨੇ ਉਨ੍ਹਾਂ ਨੂੰ ਪਨਾਹ ਦਿਤੀ ਤੇ ਪਤਾ ਲਗਾ ਕਿ ਉਨ੍ਹਾਂ ਦਾ ਬੇਟਾ ਰਾਜੀਵ ਅਜੇ ਵੀ ਜੀਵਤ ਹੈ। ਇਸ ਤੋਂ ਬਾਅਦ ਚੰਦਾ ਬਾਬੂ ਸੋਨਪੁਰ ਦੇ ਇਕ ਵੱਡੇ ਨੇਤਾ ਨੂੰ ਮਿਲੇ ਤੇ ਸੁਰੱਖਿਆ ਦੇਣ ਦੀ ਬੇਨਤੀ ਕੀਤੀ।

ਨੇਤਾ ਨੇ ਬਿਹਾਰ ਦੇ ਡੀਜੀਪੀ ਨਾਰਾਇਣ ਮਿਸ਼ਰ ਨੂੰ ਨਿਰਦੇਸ਼ ਦਿਤਾ। ਡੀਜੀਪੀ ਨੇ ਆਈਜੀ ਨੂੰ ਚਿੱਠੀ ਲਿਖੀ। ਆਈਜੀ ਨੇ ਡੀਜੀਆਈ ਨੂੰ ਅਤੇ ਫਿਰ ਡੀਜੀਆਈ ਨੇ ਐਸਪੀ ਨੂੰ ਚਿੱਠੀ ਲਿਖੀ। ਕੁਝ ਨਾ ਹੋਣ ਤੇ ਚੰਦਾ ਬਾਬੂ ਦਿਲੀ ਚਲੇ ਗਏ ਤੇ ਰਾਹੁਲ ਗਾਂਧੀ ਨੂੰ ਮਿਲੇ ਪਰ ਉਥੇ ਵੀ ਸਿਰਫ ਭਰੋਸਾ ਹੀ ਮਿਲਿਆ। ਚੰਦਾ ਬਾਬੂ ਐਸਪੀ ਨੂੰ ਮਿਲਣ ਗਏ ਪਰ ਐਸਪੀ ਨੇ ਵੀ ਚੰਦਾ ਬਾਬੂ ਨੂੰ ਸਿਵਾਨ ਛੱਡਣ ਦੀ ਗੱਲ ਕੀਤੀ। ਜਦ ਚੰਦਾ ਬਾਬੂ ਫਿਰ ਤੋਂ ਡੀਆਈ ਏ.ਕੇ.ਬੇਗ ਨੂੰ ਮਿਲਣ ਗਏ ਤਾਂ ਡੀਆਈਜੀ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ ਐਸਪੀ ਨੂੰ ਲਤਾੜ ਲਗਾਈ ਤੇ ਤੁਰਤ ਸੁਰੱਖਿਆ ਦੇਣ ਲਈ ਕਿਹਾ।

ਇਸ ਤੋਂ ਬਾਅਦ ਉਹ ਸੀਵਾਨ ਰਹਿਣ ਲਗੇ ਤੇ ਉਨ੍ਹਾਂ ਦਾ ਬੇਟਾ ਰਾਜੀਵ ਵਾਪਸ ਆ ਗਿਆ। ਚੰਦਾ ਬਾਬੂ ਦੀ ਪਤਨੀ, ਬੇਟੀਆਂ ਤੇ ਵਿਕਲਾਂਗ ਭਰਾ ਵੀ ਵਾਪਸ ਆ ਗਏ। ਕੁਝ ਦਿਨਾ ਬਾਅਦ ਰਾਜੀਵ ਦਾ ਵਿਆਹ ਹੋ ਗਿਆ। ਪਰ ਵਿਆਹ ਦੇ 18ਵੇਂ ਦਿਨ 16 ਜੂਨ 2014 ਨੂੰ ਸਰੇਆਮ ਗੋਲੀ ਮਾਰ ਕੇ ਰਾਜੀਵ ਦਾ ਕਤਲ ਕਰ ਦਿਤਾ ਗਿਆ। ਰਾਜੀਵ ਅਪਣੇ ਭਰਾਵਾਂ ਦੀ ਮੌਤ ਦਾ ਇਕਲੌਤਾ ਗਵਾਹ ਸੀ ਤੇ ਕੋਰਟ ਵਿਚ ਬਿਆਨ ਦੇ ਚੁੱਕਾ ਸੀ। ਸਾਲ 2004 ਵਿਚ ਤੇਜਾਬ ਕਾਂਡ ਦੇ ਨਾਮ ਨਾਲ ਮਸ਼ਹੂਰ ਇਸ ਕਤਲਕਾਂਡ ਵਿਚ ਸਹਾਬੁਦੀਨ ਵਿਰੁਧ ਆਈਪੀਸੀ ਦੀ ਧਾਰਾ 302 ਅਧੀਨ ਮਾਮਲਾ ਦਰਜ਼ ਕੀਤਾ ਗਿਆ

ਪਰ ਉਸਦੀ ਗਿਰਫਤਾਰੀ ਨਹੀਂ ਹੋਈ। ਸਾਲ 2005 ਵਿਚ ਬਿਹਾਰ ਦੀ ਸਿਆਸਤ ਬਦਲੀ ਤੇ ਨੀਤੀਸ਼ ਕੁਮਾਰ ਦੀ ਸਰਕਾਰ ਆਉਣ ਤੇ ਸ਼ਹਾਬੁਦੀਨ ਨੂੰ ਦਿੱਲੀ ਤੋਂ ਗਿਰਫਤਾਰ ਕੀਤਾ ਗਿਆ। ਵੀਡੀਓ ਕਾਨਫੰਰਸ ਰਾਹੀ ਅਦਾਲਤ ਵਿਚ ਉਸ ਦੀ ਸੁਣਵਾਈ ਹੁੰਦੀ ਸੀ। ਸ਼ਹਾਬੁਦੀਨ ਨੂੰ ਹੇਠਲੀ ਅਦਾਲਤ ਨੇ ਕਈ ਮਾਮਲਿਆਂ ਵਿਚ ਸਜ਼ਾ ਸੁਣਾਈ। ਰਾਜੀਵ ਉਸ ਦਾ 39ਵਾਂ ਕੇਸ ਸੀ। ਰਾਜੀਵ ਦੀ ਮੌਤ ਤੋਂ ਬਾਅਦ ਉਸ ਦੀ ਜ਼ਮਾਨਤ ਦਾ ਰਾਹ ਪਧਰਾ ਹੋ ਗਿਆ।

ਆਖਰਕਾਰ 11 ਸਾਲ ਬਾਅਦ ਸ਼ਹਾਬੁਦੀਨ ਜ਼ਮਾਨਤ ਤੇ ਬਾਹਰ ਆ ਗਿਆ ਪਰ ਸੂਬੇ ਦੀ ਸਿਆਸਤ ਵਿਚ ਹਲਚਲ ਮਚ ਗਈ। ਸਰਕਾਰ ਦੀ ਪਹਿਲ ਤੇ ਸੁਪਰੀਮ ਕੋਰਟ ਨੇ ਸ਼ਹਾਬੁਦੀਨ ਦੀ ਜ਼ਮਾਨਤ ਰੱਦ ਕਰ ਦਿਤੀ ਤੇ ਉਸ ਨੂੰ ਫਿਰ ਤੋਂ ਜੇਲ ਜਾਣਾ ਪਿਆ। ਹੁਣ ਸੁਪਰੀਮ ਕੋਰਟ ਨੇ ਦੋ ਭਰਾਵਾਂ ਦੀ ਮੌਤ ਦੇ ਮਾਮਲੇ ਵਿਚ ਵੀ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾ ਦਿਤਾ ਹੈ।