ਲੌਕਡਾਊਨ ਨੇ ਖੋਹੀ ਮਾਂ ਦੀ ਨੌਕਰੀ, 14 ਸਾਲਾ ਬੱਚੇ ਨੇ ਚਾਹ ਵੇਚ ਕੇ ਕੀਤਾ ਘਰ ਦਾ ਗੁਜ਼ਾਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਸ ਨੇ ਕਿਹਾ, "ਮੇਰੇ ਪਿਤਾ ਜੀ ਦੀ ਮੌਤ 12 ਸਾਲ ਪਹਿਲਾਂ ਹੋ ਗਈ ਸੀ। ਮੇਰੀਆਂ ਭੈਣਾਂ ਆਨ ਲਾਈਨ ਕਲਾਸਾਂ ਲਗਾ ਕੇ ਪੜ੍ਹਦੀਆਂ ਹਨ।

Minor boy compelled to sell tea after his mother got jobless amid pandemic

ਮੁੰਬਈ: ਇਕ 14 ਸਾਲਾ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਬੱਚੇ ਦੀ ਕਹਾਣੀ ਬਹੁਤ ਦੁਖਦਾਇਕ ਹੈ ਲੋਕ ਵੀ ਉਸ ਦੇ ਹਮਦਰਦ ਬਣ ਰਹੇ ਹਨ। ਫੇਸਬੁੱਕ ਅਤੇ ਟਵਿੱਟਰ 'ਤੇ ਪੋਸਟ ਨੂੰ ਸਾਂਝਾ ਕਰਨ ਦੇ ਨਾਲ ਨਾਲ ਟਵੀਟ, ਰੀਵੀਟ ਅਤੇ ਬੱਚੇ ਨੂੰ ਪਸੰਦ ਕਰਨ ਵਾਲਿਆਂ ਦੀ ਵੀ ਵੱਡੀ ਗਿਣਤੀ ਹੈ। ਦਰਅਸਲ, ਕੋਰੋਨਾ ਮਹਾਂਮਾਰੀ ਨੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ ਹਨ। ਬੇਰੁਜ਼ਗਾਰ ਹੋਣ ਨਾਲ ਲੋਕਾਂ ਦਾ ਸਾਰਾ ਕੰਮ ਠੱਪ ਹੋ ਗਿਆ। ਅਜਿਹਾ ਹੀ ਮੁੰਬਈ ਦੇ ਰਹਿਣ ਵਾਲੇ ਲੜਕੇ ਸੁਭਾਨ ਨਾਲ ਵਾਪਰਿਆ। 

ਜਦੋਂ ਮਹਾਂਮਾਰੀ ਦੇ ਵਿਚਕਾਰ ਮਾਂ ਦੀ ਨੌਕਰੀ ਚਲੀ ਗਈ ਤਾਂ 14 ਸਾਲ ਦੇ ਬੱਚੇ ਨੂੰ ਚਾਹ ਵੇਚਣ ਲਈ ਮਜ਼ਬੂਰ ਹੋਣਾ ਪਿਆ। ਸੁਭਾਨ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਚਾਹ ਬਣਾਉਣ ਦਾ ਕੰਮ ਕਰਦਾ ਹੈ। ਉਸ ਨੇ ਕਿਹਾ, "ਮੇਰੇ ਪਿਤਾ ਜੀ ਦੀ ਮੌਤ 12 ਸਾਲ ਪਹਿਲਾਂ ਹੋ ਗਈ ਸੀ। ਮੇਰੀਆਂ ਭੈਣਾਂ ਆਨ ਲਾਈਨ ਕਲਾਸਾਂ ਲਗਾ ਕੇ ਪੜ੍ਹਦੀਆਂ ਹਨ। ਜਦੋਂ ਸਕੂਲ ਮੁੜ ਖੋਲ੍ਹਣਗੇ ਤਾਂ ਮੈਂ ਵੀ ਆਪਣੀ ਪੜ੍ਹਾਈ ਸ਼ੁਰੂ ਕਰਾਂਗਾ।" ਉਸ ਨੇ ਦੱਸਿਆ ਕਿ ਉਸ ਦੀ ਮਾਂ ਬੱਸ ਕੰਡਕਟਰ ਦਾ ਕੰਮ ਕਰਦੀ ਸੀ। 

ਸੁਭਾਨ ਭਿੰਡੀ ਬਜ਼ਾਰ ਵਿਚ ਇਕ ਦੁਕਾਨ 'ਤੇ ਚਾਹ ਬਣਾਉਂਦਾ ਹੈ ਅਤੇ ਕਈ ਥਾਵਾਂ' ਚਾਹ ਦੇਣ ਜਾਂਦਾ ਹੈ। ਆਪਣੀ ਦੁਕਾਨ ਨਾ ਹੋਣ ਕਾਰਨ ਉਸ ਨੂੰ ਹੋਰ ਦੁਕਾਨ ਦਾ ਸਹਾਰਾ ਲੈਣਾ ਪਿਆ। ਉਨ੍ਹਾਂ ਕਿਹਾ ਕਿ ਚਾਹ ਦੀ ਰੋਜ਼ਾਨਾ ਵਿਕਰੀ 300-400 ਰੁਪਏ ਬਣਦੀ ਹੈ। ਮਾਂ ਨੂੰ ਦੇਣ ਤੋਂ ਬਾਅਦ, ਮੈਂ ਕੁਝ ਪੈਸੇ ਬਚਾਉਂਦਾ ਵੀ ਹਾਂ। ਜਦੋਂ ਸੁਭਾਨ ਦੀ ਕਹਾਣੀ ਸੋਸ਼ਲ ਮੀਡੀਆ ਦੌਰਾਨ ਜਨਤਕ ਹੋਈ ਤਾਂ ਲੋਕਾਂ ਨੇ ਉਸ ਨੂੰ ਮਦਦ ਦਾ ਭਰੋਸਾ ਦਿੱਤਾ। ਹਾਲਾਂਕਿ, ਚੁਟਕੀ ਲੈਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। ਫੇਸਬੁੱਕ 'ਤੇ, ਹਰਮੀਤ ਸਿੰਘ ਨਾਮ ਦੇ ਇੱਕ ਉਪਭੋਗਤਾ ਨੇ ਲਿਖਿਆ, "ਸਿਰਫ ਇਹ ਕਾਰੋਬਾਰ ਮੋਦੀ ਦੀ ਅਗਵਾਈ ਵਿੱਚ ਹੀ ਪ੍ਰਫੁੱਲਤ ਹੋਣਗੇ।"