9 ਸਾਲਾ ਬੱਚੇ ਨੇ ਇੰਡਿਆ ਬੁੱਕ ਆਫ ਰਿਕਾਰਡਸ 'ਚ ਦਰਜ ਕਰਵਾਇਆ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਊਥ ਆਰਗਨ ਨਾਲ 1 ਘੰਟੇ ਤਕ ਬਜਾਏ 45 ਗਾਣੇ

Santam Das

 

ਕਰਨਾਟਕ : ਕਰਨਾਟਕ ਦੇ ਹੁਗਲੀ ਜ਼ਿਲ੍ਹੇ ਦੇ ਸਿੰਗੂਰ ਦੇ ਰਹਿਣ ਵਾਲੇ ਚੌਥੀ ਕਲਾਸ ਦੇ ਇਕ ਛੋਟੇ ਬੱਚੇ ਨੇ 9 ਸਾਲ ਦੀ ਉਮਰ ਵਿਚ ਆਪਣੇ ਸੰਗਤਿ ਦੀ ਜਾਦੂਗਰੀ ਪੂਰੇ ਏਸ਼ਿਆ ਦੇ ਬੇਸਟ ਮਾਊਥ ਆਰਗਨ ਕਲਾਕਾਰ ਦਾ ਮਾਨ ਹਾਸਲ ਕਰਨ ਦੇ ਨਾਲ-ਨਾਲ 'ਇੰਡੀਆ ਬੁੱਕ ਆਫ ਰਿਕਾਰਡਸ' 'ਚ ਆਪਣਾ ਨਾਮ ਦਰਜ ਕਰਾ ਲਿਆ ਹੈ।

 

ਇਸ ਅਨੋਖੇ ਛੋਟੇ ਕਲਾਕਾਰ ਦਾ ਨਾਮ ਸੰਤਮ ਦਾਸ ਹੈ ਜਿਸਨੇ ਲਗਾਤਾਰ 1 ਘੰਟੇ ਮਾਊਥ ਆਰਗਨ ਵਜਾ ਕੇ ਇਕ ਨਾਲ 45 ਹਿੰਦੀ, ਬੰਗਲਾ ਅਤੇ ਅੰਗ੍ਰੇਜੀ ਗਾਣਿਆਂ ਨੂੰ ਆਪਣੇ ਸੁਰ ਵਿਚ ਗਾਉਣ ਦਾ ਮਾਨ ਹਾਸਲ ਕੀਤਾ ਹੈ।

 

ਫਿਰ ਸੰਤਮ ਨੇ ਆਪਣੀ ਪ੍ਰਤਿਭਾ ਨੂੰ ਨਿਖਾਰਦੇ ਹੋਏ ਮਾਊਥ ਆਰਗਨ ਵਜਾਉਣ ਦੀ ਆਪਣੀ ਕਲਾ ਨੂੰ ਇਸ ਬੁਲੰਦੀ 'ਤੇ ਪਹੁੰਚਾਇਆ ਕਿ ਦੇਸ਼ ਦੇ ਰਿਕਾਰਡ ਦਰਜ ਕਰਨ ਵਾਲੀ ਵੱਕਾਰੀ ਸੰਸਥਾ 'ਇੰਡੀਆ ਬੁੱਕ ਆਫ ਰਿਕਾਰਡਜ਼' ਨੇ ਇਸ ਨਿੱਕੇ ਜਿਹੇ ਕਲਾਕਾਰ ਦਾ ਨਾਂ ਸੁਨਹਿਰੀ ਅੱਖਰਾਂ 'ਚ ਲਿਖਿਆ।  ਸੰਤਮ ਦੇ ਪਿਤਾ ਨੇ ਦੱਸਿਆ ਕਿ ਹੁਣ ਉਸਦੇ ਬੇਟੇ ਦੀ ਇੱਛਾ ਹੈ ਕਿ ਉਹ ਹੁਣ ਗਿਨਿਜ਼ ਬੁੱਕ ਆਫ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਏ ਅਤੇ ਜਿਸਦੇ ਲਈ ਉਹ ਆਪਣੀ ਸੰਗੀਤ ਦੀ ਪ੍ਰੈਕਟਿਸ ਨੂੰ ਹੋਰ ਉੱਚਾ ਲੈਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।