ਸ੍ਰੀਨਗਰ ਦੀ ਡੱਲ ਝੀਲ 'ਚ ਪਹਿਲਾ Open-Air Floating Theatre ਸ਼ੁਰੂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਨੂੰ ਮਸ਼ਹੂਰ ਡਲ ਝੀਲ ਵਿਚ ਪਹਿਲਾ ਓਪਨ-ਏਅਰ ਫ਼ਲੋਟਿੰਗ ਥੀਏਟਰ ਮਿਲਿਆ ਹੈ।

First Open air floating theatre

ਸੈਰ ਸਪਾਟਾ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਜੰਮੂ-ਕਸ਼ਮੀਰ ਪ੍ਰਸ਼ਾਸਨ ਦਾ ਵੱਡਾ ਕਦਮ 

ਸ੍ਰੀਨਗਰ : ਕਸ਼ਮੀਰ ਨੂੰ ਮਸ਼ਹੂਰ ਡਲ ਝੀਲ ਵਿਚ ਪਹਿਲਾ ਓਪਨ-ਏਅਰ ਫ਼ਲੋਟਿੰਗ ਥੀਏਟਰ ਮਿਲਿਆ ਹੈ। ਚੱਲ ਰਹੇ ਆਈਕੋਨਿਕ ਹਫ਼ਤੇ ਦੇ ਜਸ਼ਨਾਂ ਦੇ ਸਮਾਪਤੀ ਸਮਾਰੋਹ ਦੌਰਾਨ, ਥੀਏਟਰ ਦਾ ਉਦਘਾਟਨ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਅਰੁਣ ਕੁਮਾਰ ਮਹਿਤਾ ਵਲੋਂ ਕੀਤਾ ਗਿਆ। ਇਸ ਥੀਏਟਰ ਦਾ ਉਦੇਸ਼ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਸੈਰ-ਸਪਾਟੇ ਨੂੰ ਆਕਰਸ਼ਿਤ ਕਰਨਾ ਹੈ। ਕਸ਼ਮੀਰ ਨੇ ਆਪਣੀ ਕੁਦਰਤੀ ਸੁੰਦਰਤਾ ਲਈ ਵਿਸ਼ਵ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਬਾਲੀਵੁੱਡ ਫ਼ਿਲਮ ਨਿਰਮਾਤਾਵਾਂ ਨੇ ਇਸ ਨੂੰ 'ਫੋਟੋਗ੍ਰਾਫ਼ਰਾਂ ਦੀ ਜੰਨਤ' ਕਿਹਾ ਹੈ।

ਇਸ ਮੌਕੇ ਚਮਕਦੀਆਂ ਲਾਈਟਾਂ ਨਾਲ ਸਜੀ ਸ਼ਿਕਾਰਾ ਰੈਲੀ ਨਹਿਰੂ ਪਾਰਕ ਤੋਂ ਹੁੰਦੀ ਹੋਈ ਕਬੂਤਰ ਖਾਨਾ ਤੱਕ ਪਹੁੰਚੀ ਜਿਸ ਵਿੱਚ ਸਥਾਨਕ ਕਲਾਕਾਰਾਂ ਨੇ ਕਸ਼ਮੀਰੀ ਗੀਤ ਗਾਏ ਅਤੇ ਨੱਚਦੇ ਹੋਏ ਮਹਿਮਾਨਾਂ ਅਤੇ ਰਾਹਗੀਰਾਂ ਦਾ ਖੂਬ ਮਨੋਰੰਜਨ ਕੀਤਾ। ਥੀਏਟਰ ਵਿਚ ਸੈਲਾਨੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਬਾਲੀਵੁੱਡ ਫ਼ਿਲਮ ‘ਕਸ਼ਮੀਰ ਕੀ ਕਲੀ’ ਦਿਖਾਈ ਗਈ। ਸਰਮਦ ਹਫੀਜ਼, ਸਕੱਤਰ, ਸੈਰ-ਸਪਾਟਾ ਅਤੇ ਸੱਭਿਆਚਾਰ, ਜੰਮੂ-ਕਸ਼ਮੀਰ ਸਰਕਾਰ ਨੇ ਕਿਹਾ ਕਿ ਥੀਏਟਰ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਵਿਚ ਸੈਰ-ਸਪਾਟੇ ਨੂੰ ਲਾਭ ਪਹੁੰਚਾਏਗਾ।

ਉਨ੍ਹਾਂ ਕਿਹਾ, "ਸਾਡੇ ਕੋਲ ਸ਼ਾਮ ਦੀਆਂ ਗਤੀਵਿਧੀਆਂ ਦੀ ਬਹੁਤ ਮੰਗ ਹੈ। ਖੁੱਲ੍ਹੀ ਹਵਾ ਦਾ ਸੰਕਲਪ ਬਹੁਤ ਵਿਲੱਖਣ ਹੈ, ਜੋ ਕਿ ਇਸ ਸੰਸਾਰ ਵਿਚ ਕਿਤੇ ਨਹੀਂ ਮਿਲਦਾ। ਇਸ ਨਾਲ ਕਸ਼ਮੀਰ ਵਿਚ ਸੈਰ-ਸਪਾਟੇ ਨੂੰ ਬਹੁਤ ਫਾਇਦਾ ਹੋਵੇਗਾ। ਸ਼ਿਕਾਰਾ, ਹਾਊਸਬੋਟ ਮਾਲਕ, ਹੋਟਲ ਉਦਯੋਗ ਖੁੱਲ੍ਹੇ ਹੱਥਾਂ ਨਾਲ ਸੈਲਾਨੀਆਂ ਦਾ ਸਵਾਗਤ ਕਰ ਰਹੇ ਹਨ। ਕੋਵਿਡ-19 ਦੇ ਦ੍ਰਿਸ਼ਟੀਕੋਣ ਤੋਂ ਜੰਮੂ-ਕਸ਼ਮੀਰ ਸਭ ਤੋਂ ਸੁਰੱਖਿਅਤ ਹੈ ਕਿਉਂਕਿ ਪੂਰੇ ਸੈਰ-ਸਪਾਟਾ ਉਦਯੋਗ ਦਾ ਟੀਕਾਕਰਨ ਕੀਤਾ ਗਿਆ ਹੈ। ਉਦਯੋਗ ਦੁਆਰਾ ਕੋਵਿਡ ਪ੍ਰੋਟੋਕੋਲ 'ਤੇ ਵੱਖ-ਵੱਖ ਸਮਰੱਥਾ-ਨਿਰਮਾਣ ਪ੍ਰੋਗਰਾਮ ਕੀਤੇ ਗਏ ਸਨ। ਕਿਉਂਕਿ ਸਰਦੀਆਂ ਜਲਦੀ ਆ ਰਹੀਆਂ ਹਨ, ਉਮੀਦ ਹੈ ਕਿ ਦੇਸ਼ ਅਤੇ ਦੁਨੀਆ ਦੇ ਲੋਕ ਜੰਮੂ-ਕਸ਼ਮੀਰ ਦਾ ਦੌਰਾ ਕਰਨਗੇ।”