ਅਦਾਕਾਰ ਯੂਸੁਫ਼ ਹੁਸੈਨ ਦਾ ਦੇਹਾਂਤ, ਕੋਵਿਡ-19 ਨਾਲ ਸਨ ਪੀੜਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਨੂੰ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਦੀ ਮੌਤ ਹੋ ਗਈ।

Yusuf Hussain passes away

 

ਮੁੰਬਈ - ਮਸ਼ਹੂਰ ਅਭਿਨੇਤਾ ਯੂਸੁਫ ਹੁਸੈਨ ਦਾ ਸ਼ਨੀਵਾਰ ਸਵੇਰੇ ਦਿਹਾਂਤ ਹੋ ਗਿਆ। 73 ਸਾਲਾ ਅਦਾਕਾਰ ਕੋਵਿਡ-19 ਤੋਂ ਪੀੜਤ ਸੀ। ਉਨ੍ਹਾਂ ਨੇ 'ਧੂਮ 2', 'ਰਈਸ' ਅਤੇ 'ਰੋਡ ਟੂ ਸੰਗਮ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਹੁਸੈਨ ਦੇ ਜਵਾਈ ਅਤੇ ਫ਼ਿਲਮ ਨਿਰਮਾਤਾ ਹੰਸਲ ਮਹਿਤਾ ਨੇ ਦੱਸਿਆ ਕਿ ਅਭਿਨੇਤਾ ਕੋਰੋਨਾ ਵਾਇਰਲ ਨਾਲ ਪੀੜਤ ਸਨ ਤੇ ਉਹਨਾਂ ਨੂੰ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਦੀ ਮੌਤ ਹੋ ਗਈ।

ਮਹਿਤਾ ਨੇ ਟਵਿੱਟਰ 'ਤੇ ਆਪਣੇ ਸਹੁਰੇ ਲਈ ਇਕ ਭਾਵੁਕ ਪੋਸਟ ਲਿਖੀ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਹੁਸੈਨ ਨੇ ਕਿਵੇਂ ਉਸ ਨੂੰ ਆਰਤਿਕ ਮਦਦ ਦਿੱਤੀ ਜਦੋਂ ਕਿ ਉਹਨਾਂ ਦੀ ਫ਼ਿਲਮ ਸ਼ਾਹਿਦ ਵਿਚਕਾਰ ਰਹਿ ਗਈ। ਉਸ ਨੇ ਲਿਖਿਆ, ''ਮੈਂ ਪਰੇਸ਼ਾਨ ਸੀ।

ਫ਼ਿਲਮ ਨਿਰਮਾਤਾ ਦੇ ਤੌਰ 'ਤੇ ਮੇਰਾ ਕਰੀਅਰ ਲਗਭਗ ਖ਼ਤਮ ਹੋ ਗਿਆ ਸੀ। ਫਿਰ ਉਹ ਮੇਰੇ ਕੋਲ ਆਏ ਅਤੇ ਕਿਹਾ ਕਿ ਮੇਰੇ ਕੋਲ ਫਿਕਸਡ ਡਿਪਾਜ਼ਿਟ ਹੈ ਅਤੇ ਜਦੋਂ ਤੁਸੀਂ ਇੰਨੇ ਪਰੇਸ਼ਾਨ ਹੋ ਤਾਂ ਮੇਰਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੇ ਇਕ ਚੈੱਕ ਦਿੱਤਾ ਤੇ 'ਸ਼ਾਹਿਦ' ਪੂਰੀ ਹੋ ਗਈ। ਉਹ ਯੂਸਫ਼ ਹੁਸੈਨ ਸੀ। ਮਹਿਤਾ ਨੇ ਕਿਹਾ, ''ਮੇਰੇ ਲਈ ਇਹ ਮੇਰਾ ਸਹੁਰਾ ਨਹੀਂ ਸਗੋਂ ਪਿਤਾ ਸੀ। ਜੋ ਕਿ ਅੱਜ ਸਾਨੂੰ ਛੱਡ ਕੇ ਚਲੇ ਗਏ।