Russian Pilot Dies - ਹਿਮਾਚਲ ਦੇ ਬੀੜ-ਬਿਲਿੰਗ 'ਚ 9 ਦਿਨਾਂ 'ਚ ਤੀਜੇ ਪਾਇਲਟ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੂਸੀ ਪੈਰਾਗਲਾਈਡਿੰਗ ਪਾਇਲਟ ਦੀ ਹੋਈ ਮੌਤ, ਉਡਾਣ ਦੇ ਤਿੰਨ ਦਿਨ ਬਾਅਦ ਬਰਾਮਦ ਹੋਈ ਸਟੋਈਕੋ ਦੀ ਲਾਸ਼ 

The death of the third pilot in 9 days in Bir-Biling of Himachal

Russian Pilot Dies -  ਹਿਮਾਚਲ ਪ੍ਰਦੇਸ਼ ਦੀ ਵਿਸ਼ਵ ਪ੍ਰਸਿੱਧ ਪੈਰਾਗਲਾਈਡਿੰਗ ਸਾਈਟ ਬੀੜ ਬਿਲਿੰਗ ਵਿਚ ਇੱਕ ਹੋਰ ਪਾਇਲਟ ਦੀ ਮੌਤ ਹੋ ਗਈ ਹੈ। ਰੂਸੀ ਪਾਇਲਟ ਦੀ ਲਾਸ਼ ਉਡਾਣ ਦੇ ਤਿੰਨ ਦਿਨ ਬਾਅਦ ਬਰਾਮਦ ਕੀਤੀ ਗਈ ਸੀ। ਫਿਲਹਾਲ ਘਾਟੀ 'ਚ ਪੈਰਾਗਲਾਈਡਿੰਗ ਦੌਰਾਨ ਸੁਰੱਖਿਆ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ 9 ਦਿਨਾਂ 'ਚ ਇਹ ਤੀਜੀ ਮੌਤ ਹੈ। ਫਿਲਹਾਲ ਮੌਕੇ ਤੋਂ ਪਾਇਲਟ ਦੀ ਲਾਸ਼ ਬਰਾਮਦ ਨਹੀਂ ਹੋਈ ਹੈ।

ਜਾਣਕਾਰੀ ਮੁਤਾਬਕ ਰੂਸੀ ਪਾਇਲਟ ਦੇ ਪਿਛਲੇ ਵੀਰਵਾਰ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਹਾਲਾਂਕਿ, ਇਸ ਪਾਇਲਟ ਦਾ ਵਿਸ਼ਵ ਕੱਪ ਤੋਂ ਪਹਿਲਾਂ ਦੇ ਟੂਰਨਾਮੈਂਟ ਨਾਲ ਕੋਈ ਸਬੰਧ ਨਹੀਂ ਸੀ। ਲਾਪਤਾ ਹੋਣ ਤੋਂ ਬਾਅਦ ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ ਦੀ ਬਚਾਅ ਟੀਮ ਨੇ ਨਾਨਹਰ ਤੋਂ 3300 ਮੀਟਰ ਦੀ ਉਚਾਈ ਤੋਂ ਲਾਸ਼ ਨੂੰ ਬਾਹਰ ਕੱਢਿਆ। ਸੰਦੀਪ ਕਪੂਰ ਦੀ ਅਗਵਾਈ 'ਚ ਅਭਿਸ਼ੇਕ, ਪਦਮ ਅਤੇ ਪ੍ਰਕਾਸ਼ ਚੰਦ ਨੇ ਸਖ਼ਤ ਮਿਹਨਤ ਤੋਂ ਬਾਅਦ ਰੂਸੀ ਪਾਇਲਟ ਦੀ ਲਾਸ਼ ਨੂੰ ਮੌਕੇ ਤੋਂ ਬਾਹਰ ਕੱਢਿਆ।  

ਸੰਦੀਪ ਕਪੂਰ ਨੇ ਦੱਸਿਆ ਕਿ ਵੀਰਵਾਰ ਨੂੰ ਰੂਸੀ ਪਾਇਲਟ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਬਚਾਅ ਟੀਮ ਪੈਦਲ ਹੀ ਖੋਜ ਲਈ ਨਿਕਲੀ। ਸੰਦੀਪ ਨੇ ਦੱਸਿਆ ਕਿ 15 ਕਿਲੋਮੀਟਰ ਦੀ ਚੜ੍ਹਾਈ ਦੌਰਾਨ ਟੀਮ ਨੂੰ ਜੰਗਲੀ ਰਿੱਛ ਦਾ ਸਾਹਮਣਾ ਵੀ ਕਰਨਾ ਪਿਆ।