ਮੁੰਬਈ ਪੁਲਿਸ ਨੇ ਐਕਟਿੰਗ ਸਟੂਡੀਓ ’ਚ ਬੰਧਕ ਬਣਾਏ 20 ਬੱਚਿਆਂ ਨੂੰ ਬਚਾਇਆ
ਆਰੋਪੀ ਰੋਹਿਤ ਆਰੀਆ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
ਮੁੰਬਈ : ਮੁੰਬਈ ਦੇ ਮਰੋਲ ’ਚ ਇਕ ਵਿਅਕਤੀ ਵੱਲੋਂ ਬੰਧਕ ਬਣਾਏ ਗਏ ਬੱਚਿਆਂ ਨੂੰ ਬਚਾਅ ਲਿਆ ਗਿਆ ਹੈ ਅਤੇ ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੰਬਈ ਦੇ ਸੰਯੁਕਤ ਪੁਲਿਸ ਕਮਿਸ਼ਨਰ ਸੱਤਿਆ ਨਾਰਾਇਣ ਚੌਧਰੀ ਨੇ ਦੱਸਿਆ ਕਿ ਸਾਰੇ ਬੱਚੇ ਸੁਰੱਖਿਅਤ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਹ ਬਿਆਨ ਵੀਰਵਾਰ ਨੂੰ ਮਰੋਲ ’ਚ ਇਕ ਵਿਅਕਤੀ ਵੱਲੋਂ ਬੱਚਿਆਂ ਨੂੰ ਬੰਧਕ ਬਣਾਏ ਜਾਣ ਤੋਂ ਬਾਅਦ ਆਇਆ ਹੈ।
ਪੁਲਿਸ ਨੇ ਆਰੋਪੀ ਨੂੰ ਹਿਰਾਸਤ ’ਚ ਲੈ ਲਿਆ ਹੈ, ਜਿਸ ਨੇ ਪਵਈ ਦੇ ਮਰੋਲ ਇਲਾਕੇ ’ਚ ਇਕ ਐਕਟਿੰਗ ਕਲਾਸ ਸਟੂਡੀਓ ’ਚ ਲਗਭਗ 20 ਬੱਚਿਆਂ ਨੂੰ ਬੰਧਕ ਬਣਾ ਕੇ ਰੱਖਿਆ ਸੀ। ਕਥਿਤ ਤੌਰ ’ਤੇ ਬੱਚੇ ਮਦਦ ਮੰਗਦੇ ਅਤੇ ਸ਼ੀਸ਼ੇ ਦੀਆਂ ਖਿੜਕੀਆਂ ਤੋਂ ਬਾਹਰ ਝਾਕਦੇ ਹੋਏ ਦੇਖੇ ਗਏ ਸਨ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਸਾਰੇ ਬੱਚਿਆਂ ਨੂੰ ਬਚਾਅ ਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰੀ ਆਰੋਪੀ ਦੀ ਪਹਿਚਾਣ ਰੋਹਿਤ ਆਰੀਆ ਦੇ ਰੂਪ ’ਚ ਹੋਈ ਹੈ। ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਹ ਬੱਚੇ ਸਟੂਡੀਓ ’ਚ ਆਡੀਸ਼ਨ ਦੇਣ ਦੇ ਲਈ ਵੱਖ-ਵੱਖ ਥਾਵਾਂ ਤੋਂ ਆਏ ਸਨ। ਜਦਕਿ ਇਨ੍ਹਾਂ ਬੱਚਿਆਂ ਨੂੰ ਬੰਧਕ ਬਣਾਏ ਜਾਣ ਦੇ ਪਿੱਛੇ ਦੀ ਮਨਸ਼ਾ ਸਬੰਧੀ ਹਾਲੇ ਸਪੱਸ਼ਟ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।