ਬਿਹਾਰ ਦੇ ਹਸਪਤਾਲ 'ਚ ਮਹਿਲਾ ਕੈਦੀ ਨਾਲ ਗੈਂਗਰੇਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਅਗਵਾਹ ਦੇ ਮਾਮਲੇ 'ਚ ਸੀਤਾਮੜੀ ਜੇਲ੍ਹ 'ਚ ਬੰਦ ਇਕ ਕੈਦੀ ਮਹਿਲਾ ਦੇ ਨਾਲ ਐਸਕੇਐਮਸੀਐਚ

woman Prisoner

ਬਿਹਾਰ (ਭਾਸ਼ਾ): ਬਿਹਾਰ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਅਗਵਾਹ ਦੇ ਮਾਮਲੇ 'ਚ ਸੀਤਾਮੜੀ ਜੇਲ੍ਹ 'ਚ ਬੰਦ ਇਕ ਕੈਦੀ ਮਹਿਲਾ ਦੇ ਨਾਲ ਐਸਕੇਐਮਸੀਐਚ ਮੁਜੱਫਰਪੁਰ 'ਚ ਇਲਾਜ ਦੌਰਾਨ ਗੈਂਗ ਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲੇ 'ਚ ਕੈਦੀ ਮਹਿਲਾ ਨੇ 22 ਨਵੰਬਰ ਨੂੰ ਡੁਮਰਾ ਥਾਣੇ 'ਚ ਐਫਆਈਆਰ ਦਰਜ ਕਰਨ ਲਈ ਅਰਜੀ ਦਿਤੀ ਸੀ ਜਿੱਥੋਂ ਘਟਨਾ ਸਥਲ ਮੁਜੱਫਰਪੁਰ ਜਿਲ੍ਹੇ ਦੇ ਅਹਿਆਪੁਰ ਥਾਣੇ

ਖੇਤਰ ਦੇ ਹੋਣ ਕਾਰਨ ਅਰਜੀ ਨੂੰ ਅਹਿਆਪੁਰ ਭੇਜ ਦਿਤਾ ਗਿਆ। ਜਿਸ ਤੋਂ ਬਾਅਦ  ਜ਼ਿਲਾ ਸੂਚਨਾ ਅਤੇ ਲੋਕ-ਸੰਪਰਕ ਅਧਿਕਾਰੀ ਪਰਿਮਲ ਕੁਮਾਰ ਨੇ ਦੱਸਿਆ ਕਿ ਕੈਦੀ ਮਹਿਲਾ ਦੇ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ 'ਚ ਆਇਆ ਹੈ। ਡੀਐਮ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੇ ਆਦੇਸ਼ ਦਿਤੇ ਹਨ।  ਦੂਜੇ ਪਾਸੇ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਅਦਾਲਤ  ਦੇ ਆਦੇਸ਼ 'ਤੇ ਅਗਵਾਹ ਕਾਂਡ 'ਚ ਬੀਤੇ ਇਕ ਸਾਲ ਤੋਂ ਸੀਤਾਮੜੀ

ਮੰਡਲ ਜੇਲ 'ਚ ਬੰਦ ਮਹਿਲਾ ਨੂੰ 11 ਨਵੰਬਰ ਨੂੰ ਇਲਾਜ ਲਈ ਪੁਲਿਸ ਹਿਰਾਸਤ 'ਚ ਸੀਤਾਮੜੀ ਸਦਰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਜਿੱਥੋਂ ਉਸ ਦੀ ਹਾਲਤ 'ਚ ਸੁਧਾਰ ਨਾ ਹੋਣ 'ਤੇ 13 ਨਵੰਬਰ ਨੂੰ ਐਸਏਕੇਐਮਸੀਐਚ ਮੁਜੱਫਰਪੁਰ ਰੈਫਰ ਕਰ ਦਿਤਾ ਗਿਆ। 22 ਨਵੰਬਰ ਨੂੰ ਮਹਿਲਾ ਜੇਲ  'ਚ ਲਿਆਇਆ ਗਿਆ। ਜਿੱਥੇ ਮਹਿਲਾ ਕੈਦੀ ਨੇ 14 ਨਵੰਬਰ ਨੂੰ ਇਲਾਜ ਦੌਰਾਨ ਐਸਕੇਐਮਸੀਐਚ 'ਚ ਉਸ ਦੇ ਨਾਲ ਬਲਾਤਕਾਰ ਕੀਤੇ ਜਾਣ ਦੀ ਗੱਲ ਜੇਲਰ ਨੂੰ ਦੱਸੀ।

ਜਿਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੇਲਰ ਨੇ ਡੀਐਮ ਸਹਿਤ ਸੀਨੀਅਰ ਅਧਿਕਾਰੀ ਨੂੰ ਸੂਚਨਾ ਦਿੰਦੇ ਹੋਏ ਐਫਆਈਆਰ ਲਈ ਕੈਦੀ ਮਹਿਲਾ ਨੂੰ ਡੁਮਰਾ ਥਾਣੇ ਭੇਜ ਦਿਤਾ ਗਿਆ। ਦੂਜੇ ਪਾਸੇ ਅਹਿਆਪੁਰ ਥਾਣਾ ਅਧਿਕਾਰੀ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਸੀਤਾਮੜੀ ਜੇਲ ਸੁਪਰਡੈਂਟ ਦੇ ਪੱਤਰ ਦੇ ਆਲੋਕ 'ਚ ਕੈਦੀ ਮਹਿਲਾ ਦੇ ਬਿਆਨ ਦੇ ਅਧਾਰ 'ਤੇ ਦੋ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ। ਇਸ ਚ ਸ਼ੈਲੇਸ਼ ਕੁਮਾਰ ਅਤੇ ਛੋਟੇਲਾਲ ਨੂੰ ਨਾਮਜ਼ਦ ਕੀਤਾ ਗਿਆ ਹੈ।