ਰੇਲਵੇ ਦੀ ਹਰ ਗਤੀ-ਵਿਧੀ ‘ਤੇ ਰਹੇਗੀ ਰੇਲ ਮੰਤਰੀ ਦੀ ਨਜ਼ਰ, ਕ੍ਰਿਸ ਨੇ ਬਣਾਇਆ ਐੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਦੇ ਕਿਸੇ ਵੀ ਪ੍ਰੋਜੇਕਟ ਦੀ ਤਾਜ਼ਾ ਜਾਣਕਾਰੀ.......

Piyush Goyal Railway

ਨਵੀਂ ਦਿੱਲੀ (ਭਾਸ਼ਾ): ਭਾਰਤੀ ਰੇਲਵੇ ਦੇ ਕਿਸੇ ਵੀ ਪ੍ਰੋਜੇਕਟ ਦੀ ਤਾਜ਼ਾ ਜਾਣਕਾਰੀ, ਦੇਸ਼ ਵਿਚ ਚੱਲ ਰਹੀਆਂ ਰੇਲ-ਗੱਡਿਆਂ ਦੀ ਤਾਜ਼ਾ ਹਾਲਤ ਜਾਂ ਫਿਰ ਆਮ ਜਨਤਾ ਦੀਆਂ ਸ਼ਿਕਾਇਤਾਂ ਦੀ ਜਾਣਕਾਰੀ ਆਦਿ ਸਭ ਕੁਝ ਹਾਸਲ ਕਰਨ ਲਈ ਹੁਣ ਇਕ ਹੀ ਇਲੇਕਟਰੋਨਿਕ ਪਲੇਟਫਾਰਮ ਉਤੇ ਮਾਉਸ ਦੀ ਕਲਿਕ ਉਤੇ ਉਪਲੱਬਧ ਕਰਾ ਦਿਤੀ ਗਈ ਹੈ। ਰੇਲਮੰਤਰੀ ਪੀਊਸ਼ ਗੋਇਲ ਅਤੇ ਰੇਲਵੇ ਬੋਰਡ ਦੇ ਉਚ ਅਧਿਕਾਰੀਆਂ ਲਈ ਸੈਂਟਰ ਫਾਰ ਰੇਲਵੇ ਇਨਫਾਰਮੇਸ਼ਨ ਸਿਸਟਮ ਕ੍ਰਿਸ ਨੇ ਈ-ਦ੍ਰਿਸਟੀ ਨਾਮ ਨਾਲ ਇਕ ਡਿਜੀਟਲ ਪਲੇਟਫਾਰਮ ਬਣਾਇਆ ਹੈ

ਜਿਸ ਵਿਚ ਰੇਲਵੇ ਦੇ ਸਾਰੇ ਪਹਿਲੂਆਂ ਦੇ ਬਾਰੇ ਵਿਚ ਪਲਕ ਝਪਕਦੇ ਹੀ ਤਾਜ਼ਾ ਜਾਣਕਾਰੀ ਮਿਲ ਜਾਵੇਗੀ। ਕ੍ਰਿਸ ਨੇ ਪਿਛਲੇ ਕੁਝ ਦਿਨਾਂ ਵਿਚ ਕਈ ਅਜਿਹੇ ਐਪਸ ਬਣਾਏ ਹਨ ਜਿਸ ਦੇ ਨਾਲ ਰੇਲਗੱਡੀਆਂ ਦੀ ਤਾਜ਼ਾ ਹਾਲਤ, ਵੱਡੇ-ਵੱਡੇ ਪ੍ਰੋਜੇਕਟ ਦੇ ਬਾਰੇ ਵਿਚ ਕੰਸਟਰਕਸ਼ਨ ਦੀ ਤਾਜਾ ਸਥਿਤੀ, ਦੇਸ਼-ਭਰ ਵਿਚ ਚੱਲ ਰਹੇ ਸਾਰੇ ਰੇਲਵੇ ਪ੍ਰੋਜੇਕਟ ਦੀ ਵਰਤਮਾਨ ਸਥਿਤੀ ਦੇ ਨਾਲ-ਨਾਲ ਆਈ.ਆਰ.ਸੀ.ਟੀ.ਸੀ ਦੀ ਰਸੌਈ ਵਿਚ ਬਣ ਰਹੇ ਖਾਣੇ ਦੀ ਲਾਇਵ ਸਟਰੀਮਿੰਗ ਵਰਗੀਆਂ ਸਾਰੀਆਂ ਸੁਵਿਧਾਵਾਂ ਰੇਲਵੇ ਬੋਰਡ ਦੇ ਅਫਸਰਾਂ ਅਤੇ ਮੰਤਰੀਆਂ ਲਈ ਸਿੱਧੇ-ਸਿੱਧੇ ਉਪਲੱਬਧ ਰਹੇਗੀ।

ਇਸ ਤਰ੍ਹਾਂ ਦੇ ਸਾਰੇ ਐਪਸ ਨੂੰ ਇਕ ਹੀ ਡਿਜਿਟਲ ਪਲੇਟਫਾਰਮ ਉਤੇ ਇਕੱਠੇ ਕਰਕੇ ਈ-ਦ੍ਰਸ਼ਟੀ ਦਾ ਨਾਮ ਦੇ ਦਿਤਾ ਗਿਆ ਹੈ। ਰੇਲਵੇ ਦੇ ਇਸ ਡਿਜਿਟਲ ਪਲੇਟਫਾਰਮ ਦੇ ਜਰੀਏ ਹੁਣ ਰੇਲ ਮੰਤਰੀ ਅਤੇ ਰੇਲਵੇ  ਦੇ ਉਚ ਪ੍ਰਬੰਧਕੀ ਅਧਿਕਾਰੀਆਂ ਨੂੰ ਰੇਲਵੇ ਨਾਲ ਜੁੜੀਆਂ ਸਾਰੀਆਂ ਤਾਜ਼ਾ ਜਾਣਕਾਰੀਆਂ ਉਨ੍ਹਾਂ ਦੇ ਕੰਪਿਊਟਰ ਜਾਂ ਮੋਬਾਇਲ ਉਤੇ ਹਰ ਸਮੇਂ ਮੌਜੂਦ ਰਹਿਣਗੀਆਂ। ਰੇਲ ਮੰਤਰਾਲਾ ਦੇ ਇਕ ਉਚ ਅਧਿਕਾਰੀ ਦੇ ਮੁਤਾਬਕ ਇਸ ਐਪ  ਦੇ ਜਰੀਏ ਰੇਲ ਮੰਤਰੀ ਹੋਣ ਜਾਂ ਫਿਰ ਰੇਲਵੇ ਬੋਰਡ ਦੇ ਵੱਡੇ ਅਫਸਰ ਜਾਂ ਫਿਰ ਜੀ.ਐਮ ਲੇਵਲ ਦੇ ਅਧਿਕਾਰੀ, ਸਾਰੀਆਂ ਨੂੰ ਰੇਲਵੇ ਦੇ ਬਾਰੇ ਵਿਚ ਤਾਜਾ ਜਾਣਕਾਰੀ ਅਤੇ ਪਬਲਿਕ ਵਲੋ

 ਮਿਲ ਰਹੀਆਂ ਸ਼ਿਕਾਇਤਾਂ ਸਿੱਧੇ-ਸਿੱਧੇ ਪਹੁੰਚਦੀਆਂ ਰਹਿਣਗੀਆਂ। ਇਸ ਤੋਂ ਜਿਥੇ ਇਕ ਪਾਸੇ ਰੇਲਵੇ ਦੇ ਸਾਰੇ ਪ੍ਰੋਜੇਕਟਸ ਨੂੰ ਤੇਜੀ ਨਾਲ ਪ੍ਰਭਾਵਕਾਰੀ ਤਰੀਕੇ ਨਾਲ ਪੂਰਾ ਕਰਨ ਵਿਚ ਮਦਦ ਮਿਲੇਗੀ ਤਾਂ ਉਥੇ ਹੀ ਦੂਜੇ ਪਾਸੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮਾਂ ਰਹਿੰਦੇ ਹੱਲ ਕੀਤਾ ਜਾ ਸਕੇਗਾ। ਖਾਸ ਗੱਲ ਇਹ ਹੈ ਕਿ ਰੇਲ ਮੰਤਰਾਲਾ ਵਿਚ ਬੈਠੇ ਰੇਲ ਮੰਤਰੀ ਰੇਲਵੇ ਦੀ ਲਗ-ਭਗ ਸਾਰੀਆਂ ਜਾਣਕਾਰੀਆਂ ਅਪਣੇ ਦਫਤਰ ਵਿਚ ਲੱਗੀ ਵੱਡੀ ਐਲ.ਈ.ਡੀ ਸਕਰੀਨ ਉਤੇ ਦੇਖ ਸਕਦੇ ਹਨ ਅਤੇ ਅਉਣ ਵਾਲੇ ਦਿਨਾਂ ਵਿਚ ਇਸ ਸਿਸਟਮ ਨੂੰ ਜਨਰਲ ਪਬਲਿਕ ਲਈ ਵੀ ਉਪਲਬਧ ਕਰਵਾਉਣ ਉਤੇ ਵਿਚਾਰ ਕੀਤਾ ਜਾ ਰਿਹਾ ਹੈ।