ਬਾਬਾ ਰਾਮਦੇਵ ਦੀ ਲਿਖੀ ਹੋਈ ਕਿਤਾਬ 'ਤੇ ਸੁਪਰੀਮ ਕੋਰਟ ਦਾ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪ੍ਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਉੱਚ ਅਦਾਲਤ ਨੇ ਇਹ ਨੋਟਿਸ ਦਿੱਲੀ ਹਾਈ ਕੋਰਟ ...

Supreme court notice to Baba Ramdev

ਨਵੀਂ ਦਿੱਲੀ (ਭਾਸ਼ਾ): ਸੁਪ੍ਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਉੱਚ ਅਦਾਲਤ ਨੇ ਇਹ ਨੋਟਿਸ ਦਿੱਲੀ ਹਾਈ ਕੋਰਟ ਦੇ ਆਦੇਸ਼ ਦੀ ਚੁਣੋਤੀ ਦੇਣ ਵਾਲੀ ਇਕ ਮੰਗ 'ਤੇ ਦਿਤਾ ਹੈ ਨਾਲ ਹੀ ਇਹ ਵੀ ਦੱਸ ਦਈਏ ਕਿ ਹਾਈ ਕੋਰਟ ਨੇ ਅਪਣੇ ਆਦੇਸ਼ 'ਚ ਯੋਗ ਗੁਰੂ 'ਤੇ ਲਿਖੀ ਗਈ ਕਿਤਾਬ ਗੋਡਮੈਨ ਟੂ ਟਾਇਕੂਨ, ਦ ਅਨਟੋਲਡ ਸਟੋਰੀ ਆਫ ਬਾਬਾ ਰਾਮਦੇਵ ਦੇ ਵਿਕਣ ਅਤੇ ਪ੍ਰਕਾਸ਼ਨ 'ਤੇ ਰੋਕ ਲਗਾਈ ਹੈ।

ਇਸ ਕਿਤਾਬ 'ਚ ਕਥਿਤ ਰੂਪ ਤੋਂ ਰਾਮਦੇਵ ਦੇ ਜੀਵਨ ਦੇ ਬਾਰੇ ਅਪਮਾਨਜਣਕ ਗੱਲਾਂ ਲਿਖੀ ਗਈਆਂ ਹਨ। ਦੱਸ ਦਈਏ ਕਿ ਸੁਪ੍ਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਜਨਵਰੀ 2019 ਲਈ ਮੁਲਤਵੀ ਕਰ ਦਿਤੀ ਹੈ। ਸੁਪ੍ਰੀਮ ਕੋਰਟ ਨੇ ਕਿਤਾਬ ਛਾਪੱਣ ਵਾਲੇ ਪਬਲਿਸ਼ਰ ਦੀ ਮੰਗ 'ਤੇ ਸੁਣਵਾਈ ਕਰਦੇ ਹੋਏ ਇਹ ਨੋਟਿਸ ਜ਼ਾਰੀ ਕੀਤਾ ਹੈ। ਦੱਸ ਦੱਈਏ ਕਿ ਦਿੱਲੀ ਹਾਈ ਕੋਰਟ ਨੇ 3 ਅਕਤੂਬਰ ਦੇ ਅਪਣੇ ਆਦੇਸ਼ 'ਚ ਕਿਤਾਬ ਦੀ ਵਿਕਰੀ 'ਤੇ ਰੋਕ ਲਗਾ ਦਿਤੀ ਸੀ।  

ਦੱਸਿਆ ਜਾਂਦਾ ਹੈ ਕਿ ਇਸ ਕਿਤਾਬ 'ਚ ਬਾਬਾ ਰਾਮਦੇਵ ਦੇ ਜੀਵਨ  ਦੇ ਅਣਛੁਏ ਪਹਿਲੂਆਂ ਨੂੰ ਪ੍ਰਗਟ ਕੀਤਾ ਗਿਆ ਹੈ। ਕਿਤਾਬ ਵਿਚ ਇਸ ਗੱਲ ਦੀ ਚਰਚਾ ਹੈ ਕਿ ਇੱਕ ਛੋਟੇ ਜਿਹੇ ਆਸ਼ਰਮ ਤੋਂ ਯੋਗ ਦੀ ਸ਼ੁਰੂਆਤ ਕਰਨ ਵਾਲੇ ਰਾਮਦੇਵ ਕਿਵੇਂ ਯੋਗ ਗੁਰੂ ਬੰਣ ਗਏ। ਕਿਤਾਬ 'ਚ ਯੋਗ ਗੁਰੂ ਦੇ ਬਾਰੇ 'ਚ ਉੱਠੀ ਅਫਵਾਹ ਬਾਰੇ ਵੀ ਦੱਸਿਆ ਗਿਆ ਹੈ।