ਸਵਾਮੀ ਨੇ ਕਿਹਾ, ਨਵਜੋਤ ਸਿੱਧੂ ਦੀ ਜਾਂਚ ਐਨ.ਆਈ.ਏ ਤੋਂ ਕਰਵਾਈ ਜਾਵੇ
ਆਪਣੇ ਬਿਆਨਾਂ ਨਾਲ ਚਰਚਾ ‘ਚ ਰਹਿਣ ਵਾਲੇ ਭਾਜਪਾ ਦੇ ਸੀਨੀਅਰ ਆਗੂ ਸੁਬਰਾਮਣੀਅਮ ਸਵਾਮੀ ਨੇ ਨਵਜੋਤ ਸਿੱਧੂ ਨੂੰ ਫ਼ਸਾਉਣ ਦੀ ਤਰਕੀਬ ਦੱਸੀ ਹੈ....
ਨਵੀਂ ਦਿੱਲੀ (ਭਾਸ਼ਾ) : ਆਪਣੇ ਬਿਆਨਾਂ ਨਾਲ ਚਰਚਾ ‘ਚ ਰਹਿਣ ਵਾਲੇ ਭਾਜਪਾ ਦੇ ਸੀਨੀਅਰ ਆਗੂ ਸੁਬਰਾਮਣੀਅਮ ਸਵਾਮੀ ਨੇ ਨਵਜੋਤ ਸਿੱਧੂ ਨੂੰ ਫ਼ਸਾਉਣ ਦੀ ਤਰਕੀਬ ਦੱਸੀ ਹੈ। ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨਾਲ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਵਾਮੀ ਨੇ ਕਿਹਾ ਕਿ ਸਿੱਧੂ ਦੀ ਜਾਂਚ ਐਨ.ਆਈ.ਏ ਤੋਂ ਕਰਵਾਈ ਜਾਣੀ ਚਾਹੀਦੀ ਹੈ ਅਤੇ ਸਿੱਧੂ ਨੂੰ ਕੌਮੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਫਿਰ ਕਹਿਣਗੇ ਕਿ ਮੇਰਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ ਅਤੇ ਮੈਂ ਇਸ ਦੀ ਨਿੰਦਾ ਕਰਦਾ ਹਾਂ।
ਸਵਾਮੀ ਦਾ ਇਹ ਬਿਆਨ ਸਿੱਧੂ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ‘ਚ ਸਿੱਧੂ ਨੇ ਚਾਵਲਾ ਨਾਲ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਕਿਹਾ ਹੈ ਕਿ ਕੌਣ ਚਾਵਲਾ, ਉਹ ਕਿਸੇ ਚਾਵਲਾ ਬਾਰੇ ਨਹੀਂ ਜਾਣਦੇ।ਸਿੱਧੂ ਨੇ ਕਿਹਾ ਕਿ ਹਰੇਕ ਦਿਨ ਘਟੋ ਘੱਟ 10000 ਲੋਕ ਮੇਰੇ ਨਾਲ ਫੋਟੋ ਖਿੱਚਵਾ ਰਹੇ ਸਨ।ਮੈਂ ਨਹੀਂ ਜਾਣਦਾ ਉਨ੍ਹਾ ‘ਚ ਚਾਵਲਾ ਕੋਣ ਅਤੇ ਚੀਮਾ ਕੌਣ ਹੈ।
ਨਵਜੋਤ ਸਿੰਘ ਸਿੱਧੂ ਦਾ ਇਹ ਜਵਾਬ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੂੰ ਹਜ਼ਮ ਨਹੀਂ ਆ ਰਿਹਾ। ਜ਼ਿਕਰ ਏ ਖਾਸ ਹੈ ਕਿ ਪਾਕਿਸਤਾਨ ਚ ਰਹਿਣ ਵਾਲੇ ਗੋਪਾਲ ਸਿੰਘ ਚਾਵਲਾ ਨੂੰ ਉਸਦੇ ਖਾਲਿਸਤਾਨ ਸਮਰਥਕ ਗਤੀਵਿਧੀਆਂ ਕਾਰਨ ਜਾਣਿਆ ਜਾਂਦਾ ਹੈ। ਜਿਸ ਦੀ ਸਿੱਧੂ ਨਾਲ ਫੇਸਬੁੱਕ ‘ਤੇ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਕਾਫ਼ੀ ਭੱਖ ਗਿਆ ਹੈ।ਸਿੱਧੂ ਦਾ ਭਾਜਪਾ ਤੇ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹੇ ਜਦਕਿ ਕਾਂਗਰਸ ਉਸ ਦੇ ਬਚਾਅ ‘ਚ ਉੱਤਰੀ ਹੈ।