ਤਾਮਿਲਨਾਡੂ ਦੇ ਕਿਸਾਨਾਂ ਨੇ ਪ੍ਰਦਰਸ਼ਨ ਕਰਨ ਦਾ ਅਪਣਾਇਆ ਪੁਰਾਣਾ ਤਰੀਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਦਿੱਲੀ 'ਚ ਚੱਲ ਰਹੇ ਕਿਸਾਨਾਂ ਦੇ ਦੋ ਦਿਨਾਂ ਮੁਕਤੀ ਮਾਰਚ 'ਚ ਤਮਿਲਨਾਡੂ  ਦੇ ਕਿਸਾਨ ਇਕ ਵਾਰ ਫਿਰ ਅਪਣਾ ਪੁਰਾਣਾ ਤਰੀਕਾ ਅਪਣਾਉਂਦੇ ਹੋਏ ਮਨੁੱਖੀ ਖੋਪੜੀ ...

Farmers protest in Delhi

ਨਵੀਂ ਦਿੱਲੀ (ਭਾਸ਼ਾ): ਰਾਜਧਾਨੀ ਦਿੱਲੀ 'ਚ ਚੱਲ ਰਹੇ ਕਿਸਾਨਾਂ ਦੇ ਦੋ ਦਿਨਾਂ ਮੁਕਤੀ ਮਾਰਚ 'ਚ ਤਮਿਲਨਾਡੂ  ਦੇ ਕਿਸਾਨ ਇਕ ਵਾਰ ਫਿਰ ਅਪਣਾ ਪੁਰਾਣਾ ਤਰੀਕਾ ਅਪਣਾਉਂਦੇ ਹੋਏ ਮਨੁੱਖੀ ਖੋਪੜੀ ਦੇ ਨਾਲ ਅੰਦੋਲਨ 'ਚ ਸ਼ਾਮਿਲ ਹੋਏ ਹਨ। ਮਨੁੱਖੀ ਖੋਪੜੀ ਦੇ ਨਾਲ ਹੀ ਤਮਿਲਨਾਡੂ ਦੇ ਕਿਸਾਨਾਂ ਨੇ ਅਦੇ ਨੰਗੇ ਹੋ ਕੇ ਕੇਂਦਰ ਸਰਕਾਰ ਦੇ ਪ੍ਰਤੀ ਅਪਣਾ ਗੁੱਸਾ ਜ਼ਾਹਿਰ ਕੀਤਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਤੂਬਰ 2017 'ਚ ਵੀ ਤਮਿਲਨਾਡੂ ਦੇ ਕਿਸਾਨ ਇਸੇ ਤਰੀਕੇ ਨਾਲ ਹੀ ਸਰਕਾਰ ਪ੍ਰਤੀ ਵਿਰੋਧ ਪ੍ਰਦਰਸ਼ਨ ਕਰ ਚੁੱਕੇ ਹਨ। ਤਮਿਲਨਾਡੂ ਦੇ ਕਿਸਾਨਾਂ ਦੀ ਮੰਨੀਏ ਤਾਂ ਇਹ ਉਨ੍ਹਾਂ ਕਿਸਾਨਾਂ ਦੀ ਖੋਪੜੀ ਹੈ ਜੋ ਫਸਲਾਂ ਦੇ ਖ਼ਰਾਬ ਹੋਣ ਅਤੇ ਵੱਧਦੇ ਕਰਜ ਦੇ ਚਲਦੇ ਖੁਦਕੁਸ਼ੀ ਕਰ ਅਪਣੀ ਜਾਨ ਦੇ ਚੁੱਕੇ ਹਨ। 

ਤਮਿਲਨਾਡੂ  ਦੇ ਕਿਸਾਨ ਇਸ ਦੌਰਾਨ ਹਰੇ ਝੰਡੇ ਅਤੇ ਹਰੇ ਰੰਗ ਦੇ ਹੀ ਕੱਪੜਿਆਂ 'ਚ ਨਜ਼ਰ ਆਏ ਹਨ। ਉਥੇ ਹੀ ਅੰਦੋਲਨ 'ਚ ਸ਼ਾਮਿਲ ਹੋਏ ਕਿਸਾਨ ਨੇਤਾਵਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਮੰਗਾ 'ਤੇ ਧਿਆਨ ਨਹੀਂ ਦਿੰਦੀ ਹੈ ਤਾਂ ਆਂਦੋਲਨ ਭਿਆਨਕ ਰੂਪ ਧਾਰਨ ਸਕਦਾ ਹੈ। ਇਸ ਦੇ ਨਾਲ ਹੀ ਉਹ ਅਗਲੇ ਚੋਣਾ ਦੌਰਾਨ ਸਰਕਾਰ ਨੂੰ ਇਸ ਦਾ ਜੱਮਕੇ ਸਬਕ ਸਿਖਾਉਣਗੇਂ।

ਕਿਸਾਨ ਮਹਾਸਭਾ ਦੇ ਸਕੱਤਰ ਅਤੁੱਲ ਅੰਜਾਨ ਦੀ ਮੰਨੀਏ ਤਾਂ ਸਰਕਾਰ ਨੂੰ ਸਪੈਸ਼ਲ ਸੈਸ਼ਨ 'ਚ ਕਿਸਾਨਾਂ ਲਈ ਦੋ ਬਿਲ ਲੈ ਕੇ ਆਉਣਾ ਚਾਹੀਦਾ ਹੈ ਜਿਸ 'ਚ ਇੱਕ ਕਰਜਾ ਮਾਫ਼ੀ ਦਾ ਅਤੇ ਦੂਜਾ ਫਸਲਾਂ ਦੀ ਉੱਚ ਕੀਮਤ ਦੀ ਗਾਰੰਟੀ ਦਾ। ਦੱਸ ਦਈਏ ਕਿ ਦੇਸ਼ ਭਰ ਦੇ ਇਹ ਕਿਸਾਨ ਅਪਣਾ ਪੂਰਾ ਕਰਜਾ ਮਾਫ ਅਤੇ ਫਸਲਾਂ ਨੂੰ ਡੇਢ ਗੁਣਾ ਜ਼ਿਆਦਾ ਸਮਰਥਨ ਮੁੱਲ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕਿਸਾਨਾਂ ਦੇ ਇਸ ਅੰਦੋਲਨ ਨੂੰ ਕਈ ਵਰਗਾਂ ਦਾ ਭਰਪੂਰ ਸਮਰਥਨ ਮਿਲਿਆ ਹੈ।

ਜਿਨ੍ਹਾਂ 'ਚ ਕਈ ਰਾਜਨੀਤਕ ਪਾਰਟੀਆਂ ਵੀ ਸ਼ਾਮਿਲ ਹਨ। ਕਿਸਾਨ ਅੰਦੋਲਨ 'ਚ ਸ਼ਾਮਿਲ ਆਲ ਇੰਡਿਆ ਕਿਸਾਨ ਸਭਾ ਦੇ ਬਿਹਾਰ ਤੋਂ ਆਏ ਲਕਸ਼ਮਣ ਸਿੰਘ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾ ਨਹੀਂ ਮੰਨਿਆਂ ਜਾਂਦੀ ਤਾਂ 1947 ਵਰਗਾ ਸੰਘਰਸ਼ ਹੋਵੇਗਾ।