ਕਿਸਾਨਾਂ ਦੇ ਹੱਕ 'ਚ ਨਿਤਰੇ ਬਾਰ ਕਾਊਂਸਲ ਦਿੱਲੀ ਦੇ ਵਕੀਲ, ਕਿਸਾਨਾਂ ਦੀਆਂ ਮੰਗਾਂ ਮੰਨੇ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕਿਸਾਨਾਂ ਦੇ ਆਪਣੀ ਗੱਲ ਕਹਿਣ ਦੇ ਸੰਵਿਧਾਨਕ ਹੱਕ ਤੋਂ ਰੋਕ ਨਹੀਂ ਸਕਦੀ ਸਰਕਾਰ

Bar Council Delhi

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਵਿਖੇ ਜਾਰੀ ਕਿਸਾਨੀ ਸੰਘਰਸ਼ ਦਾ ਘੇਰਾ ਦਿਨੋਂ-ਦਿਨ ਮੋਕਲਾ ਹੁੰਦਾ ਜਾ ਰਿਹਾ ਹੈ। ਗਾਇਕਾ, ਕਲਾਕਾਰਾ,  ਫਿਲਮੀ ਹਸਤੀਆਂ ਅਤੇ ਹੋਰ ਵੱਖ-ਵੱਖ ਵਰਗਾਂ ਦਾ ਕਿਸਾਨੀ ਸੰਘਰਸ਼ ਦੇ ਨਾਲ ਖੜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਜਿੱਥੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਕਿਸਾਨਾਂ ਦੇ ਹੱਕ 'ਚ ਦਿੱਲੀ ਵੱਲ ਕੂਚ ਦਾ ਐਲਾਨ ਕੀਤਾ ਹੈ ਉਥੇ ਹੀ ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਦੇ ਵਕੀਲਾਂ ਨੇ ਵੀ ਕਿਸਾਨਾਂ ਨਾਲ ਇਕਜੁਟਦਾ ਦਾ ਇਜ਼ਹਾਰ ਕੀਤਾ ਹੈ।

ਬਾਰ ਕਾਊਂਸਲ ਦਿੱਲੀ ਦੇ ਵਕੀਲਾਂ ਦੀ ਨੁਮਾਏਂਦਗੀ ਕਰਦੇ ਮਸ਼ਹੂਰ ਵਕੀਲ ਅਤੇ ਪੰਜਾਬ ਤੋਂ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਜੰਤਰ ਮੰਤਰ ’ਤੇ ਪੱਕਾ ਧਰਨਾ ਲਾਉਣ ਦੀ ਇਜਾਜ਼ਤ ਦਿਤੀ ਜਾਵੇ ਅਤੇ ਉਨ੍ਹਾਂ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਇਸ ਕਿਸਾਨੀ ਸੰਘਰਸ਼ ਨੂੰ ਕੋਈ ਸਿਆਸੀ ਜਾਂ ਦੇਸ਼ ਵਿਰੋਧੀ ਨਾ ਬਣਾਇਆ ਜਾਵੇ ।

ਉਹਨਾਂ ਦੱਸਿਆ ਕਿ PROTEST ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਜਿਸਦੀ ਆਗਿਆ ਉਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਦਿੰਦਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸੰਵਿਧਾਨ ਹੱਕ ਤੋਂ ਵਰਜਿਤ ਨਹੀਂ ਕਰ ਸਕਦੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਦੀ ਆਗਿਆ ਦੇਣ ਦੇ ਨਾਲ-ਨਾਲ ਕਿਸਾਨਾਂ ਦੀ ਮੰਗ ਮੰਨਦਿਆਂ ਖੇਤੀ ਕਾਨੁੰੰਨਾਂ 'ਚ ਲੋੜੀਂਦੀ ਸੋਧ ਕਰੇ। ਸ ਮੌਕੇ ਫੂਲਕਾ ਨਾਲ ਬਾਰ ਕਾਊਂਸਲ ਆਫ਼ ਦਿੱਲੀ ਦੇ ਸੀਨੀਅਰ ਵਕੀਲ ਰਣਜੀਤ ਗੌਂਸਲਾ ਸਮੇਤ ਹੋਰ ਕਈ ਵਕੀਲ ਹਾਜ਼ਰ ਸਨ ।

https://www.facebook.com/watch/?v=372192150526566