ਅੰਦੋਲਨ ਕਰ ਰਹੇ ਕਿਸਾਨਾਂ ਨੇ ਕਿਹਾ "ਧਰਤੀ ਨੂੰ ਆਪਣਾ ਗੁਰਦੁਆਰਾ ਸਮਝਾਂਗੇ,ਇੱਥੇ ਮਨਾਵਾਂਗੇ ਗੁਰਪੁਰਬ"

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਦਾ ਕੋਈ ਵੀ ਭਰਾ ਭੈਣ ਇਨ੍ਹਾਂ ਤੰਬੂਆਂ ਵਿੱਚ ਨਹੀਂ ਜਾਵੇਗਾ। “ਇਹ ਟੈਂਟ ਰਾਜਨੀਤਿਕ ਪਾਰਟੀਆਂ ਨੇ ਬਣਾਏ ਹਨ।

farmer

ਨਵੀਂ ਦਿੱਲੀ: ਅੱਜ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਗੁਰਪੁਰਵ ਹੈ। ਇਸ ਮੌਕੇ ਹਰ ਸਾਲ ਦੇਸ਼ ਦੇ ਗੁਰਦੁਆਰਿਆਂ ‘ਚ ਸੰਗਤਾਂ ਦਾ ਮੇਲਾ ਲੱਗਿਆ ਹੈ। ਪਰ ਇਸ ਵਾਰ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੇ ਨਾਲ ਹੀ ਹਰਿਆਣਾ-ਪੰਜਾਬ ਸਣੇ ਕਈ ਹੋਰ ਸੂਬਿਆਂ ਦਾ ਕਿਸਾਨ ਕੇਂਦਰ ਸਰਕਾਰ ਖਿਲਾਫ ਆਪਣੇ ਹੱਕਾਂ ਦੀ ਜੰਗ ਛੇੜੀ ਬੈਠਾ ਹੈ।

ਕਿਸਾਨ ਇਵੇਂ ਮਨਾ ਰਹੇ ਗੁਰਪੁਰਵ
ਬੀਤੇ ਦਿਨ ਐਤਵਾਰ ਨੂੰ ਗੁਰਪੁਰਬ ਦੀ ਪੂਰਵ ਸੰਧਿਆ 'ਤੇ ਸੂਰਜ ਡੁੱਬਣ ਦੇ ਸਮੇਂ ਸਰਦਾਰ ਕਤਨਾ ਸਿੰਘ ਨੇ ਆਪਣੇ ਸਾਥੀਆਂ ਲਈ ਲੰਗਰ ਦੀ ਸੇਵਾ ਕੀਤੀ ਤੇ ਰੋਟੀਆਂ ਬਣਾਈਆਂ। ਉਹ ਬੁਰਾੜੀ ਵਿਖੇ ਸੰਤ ਨਿਰੰਕਾਰੀ ਸਮਾਗਮਾਂ ਵਿਚ ਹੋਰ ਲੰਗਰ ਬਣਾਉਣ ਲਈ ਤਿਆਰ ਸੀ। ਸੈਂਕੜੇ ਕਿਸਾਨ ਕੰਬਲ ਅਤੇ ਰਜਾਈਆਂ ਵਿਚ ਆਪਣੀਆਂ ਟਰੈਕਟਰ-ਟਰਾਲੀਆਂ ਦੇ ਅੰਦਰ ਸੀ ਅਤੇ ਇਹ ਕਹਿ ਕੇ ਉਤਸਵ ਮਨਾਉਣ ਲਈ ਤਿਆਰ ਹਨ ਤੇ ਹੁਣ ਇਹ ਗਰਾਉਂਡ ਉਨ੍ਹਾਂ ਦਾ ਗੁਰਦੁਆਰਾ ਹੈ।

ਫਰੀਦਕੋਟ ਤੋਂ ਆਏ ਮਲਕੀਤ ਸਿੰਘ ਨੇ ਕਿਹਾ " ਉਨ੍ਹਾਂ ਦਾ ਕੋਈ ਵੀ ਭਰਾ ਭੈਣ ਇਨ੍ਹਾਂ ਤੰਬੂਆਂ ਵਿੱਚ ਨਹੀਂ ਜਾਵੇਗਾ। “ਇਹ ਟੈਂਟ ਰਾਜਨੀਤਿਕ ਪਾਰਟੀਆਂ ਨੇ ਬਣਾਏ ਹਨ। ਸਾਨੂੰ ਉਨ੍ਹਾਂ ਨੂੰ ਆਪਣੇ ਮੁੱਦੇ ਤੋਂ ਲਾਭ ਲੈਣ ਦਾ ਮੌਕਾ ਨਹੀਂ ਦੇਣਾ ਚਾਹੀਦਾ ਹੈ ” ਉਸਨੇ ਕਿਹਾ, “ਅਸੀਂ ਇੱਥੇ ਗੁਰਪੁਰਬ ਮਨਾਉਣ ਦਾ ਫੈਸਲਾ ਕੀਤਾ ਹੈ। ਕਿਉਂਕਿ ਪੁਲਿਸ ਸਾਨੂੰ ਕਿਸੇ ਵੀ ਗੁਰਦੁਆਰੇ ਨਹੀਂ ਜਾਣ ਦੇਵੇਗੀ, ਇਸ ਲਈ ਅਸੀਂ ਆਪਣੀ ਸੇਵਾ ਜਾਰੀ ਰੱਖਾਂਗੇ ਅਤੇ ਇਸ ਧਰਤੀ ਨੂੰ ਆਪਣਾ ਗੁਰਦੁਆਰਾ ਸਮਝਾਂਗੇ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਕਈ ਦਿੱਲੀ ਵਾਸੀ ਕਿਸਾਨਾਂ ਨਾਲ ਜੁੜੇ ਅਤੇ ਸੇਵਾ ਵਿਚ ਉਨ੍ਹਾਂ ਦੀ ਮਦਦ ਕੀਤੀ। 

ਦੱਸ ਦੇਈਏ ਕਿ ਇਸ ਵਾਰ ਦਿੱਲੀ ਸਰਕਾਰ ਵੱਲੋਂ ਵੱਡੇ ਟੈਂਟ ਲਗਾਏ ਗਏ ਹਨ ਅਤੇ ਕਾਂਗਰਸ ਅਤੇ ‘ਆਪ’ ਵਰਗੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਲੰਗਰ ਦੀਆਂ ਸੇਵਾਵਾਂ ਸ਼ੁਰੂ ਕੀਤੀ ਗਈ, ਪਰ ਕਿਸਾਨਾਂ ਨੇ ਉਨ੍ਹਾਂ ਨੂੰ ਨਾਂਹ ਕਰਨ ਨੂੰ ਤਰਜੀਹ ਦਿੱਤੀ।