ਅੱਜ ਵਾਰਾਣਸੀ 'ਚ PM ਮੋਦੀ ਮਨਾਉਣਗੇ ਦੇਵ ਦੀਵਾਲੀ, ਬਾਲੇ ਜਾਣਗੇ 11 ਲੱਖ ਦੀਵੇ
ਪ੍ਰਧਾਨ ਮੰਤਰੀ ਮੋਦੀ ਅੱਜ ਦੁਪਹਿਰ 2 ਵੱਜ ਕੇ 10 ਮਿੰਟ ਤੇ ਵਾਰਾਣਸੀ ਪਹੁੰਚਣਗੇ।
ਨਵੀਂ ਦਿੱਲੀ: ਦੀਵਾਲੀ ਤਿਉਹਾਰ ਮੌਕੇ ਤੇ ਹਰ ਸਾਲ ਅਯੁੱਧਿਆ 'ਚ ਸਾਢੇ ਪੰਜ ਲੱਖ ਦੀਵੇ ਬਾਲੇ ਜਾਂਦੇ ਹਨ। ਇਸ ਤੋਂ ਬਾਅਦ ਅੱਜ ਉੱਤਰ ਪ੍ਰਦੇਸ਼ ਸਰਕਾਰ ਹੁਣ ਵਾਰਾਣਸੀ ਵਿੱਚ ਦੇਵ ਦੀਵਾਲੀ ਦਾ ਵਿਸ਼ਾਲ ਉਤਸਵ ਕਰਨ ਦੀ ਤਿਆਰੀ ਵਿੱਚ ਹੈ। ਇਸ ਦੌਰਾਨ ਉਹ ਆਪਣੇ ਸੰਸਦੀ ਖੇਤਰ ਵਾਰਾਣਸੀ ਦਾ ਦੌਰਾ ਕਰਨ ਪਹੁੰਚੇ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਨੂੰ ਕਈ ਪ੍ਰਾਜੈਕਟ ਸੌਂਪਣਗੇ। ਪੀਐਮ ਮੋਦੀ ਦੇਵ ਦੀਵਾਲੀ ਦੇ ਪ੍ਰੋਗਰਾਮ ਵਿੱਚ ਵੀ ਹਿੱਸਾ ਲੈਣਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਲਗਭਗ ਪੂਰੀ ਤਿਆਰੀ ਕਰ ਲਈ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਦੇਵ ਦੀਵਾਲੀ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਉਨ੍ਹਾਂ ਦੇ ਸਵਾਗਤ ਲਈ ਵਾਰਾਣਸੀ ਵਿੱਚ ਮੌਜੂਦ ਰਹਿਣਗੇ। ਇਸ ਵਾਰ ਦੇਵ ਦੀਵਾਲੀ ਦੇ ਮੌਕੇ 'ਤੇ ਰਿਕਾਰਡ 11 ਲੱਖ ਦੀਵੇ ਬਾਲੇ ਜਾਣਗੇ। ਇਸ ਵਾਰ ਦੇਵ ਦੀਵਾਲੀ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਮਗਰੋਂ ਵਾਰਾਣਸੀ ਵਿੱਚ ਚੇਤਸਿੰਘ ਘਾਟ ਤੇ ਵਿਸ਼ਾਲ ਲੇਜ਼ਰ ਸ਼ੋਅ ਹੋਏਗਾ। ਪ੍ਰਧਾਨ ਮੰਤਰੀ ਮੋਦੀ ਅੱਜ ਦੁਪਹਿਰ 2 ਵੱਜ ਕੇ 10 ਮਿੰਟ ਤੇ ਵਾਰਾਣਸੀ ਪਹੁੰਚਣਗੇ। ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਵੀ ਕੀਤੇ ਹਨ।