ਹੈਰਾਨੀਜਨਕ! ਢਿੱਡ ਪੀੜ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚਿਆ ਮਰੀਜ਼ ਤਾਂ ਡਾਕਟਰਾਂ ਨੇ ਢਿੱਡ 'ਚੋਂ ਕੱਢੇ 187 ਸਿੱਕੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਜ਼ੋਫ੍ਰੇਨੀਆ ਨਾਂ ਦੀ ਬੀਮਾਰੀ ਕਾਰਨ ਸ਼ਖ਼ਸ ਨੇ ਨਿਗਲ ਲਏ ਸਨ ਇੱਕ, ਦੋ ਅਤੇ ਪੰਜ ਰੁਪਏ ਦੇ 1.2 ਕਿਲੋ ਸਿੱਕੇ

Bagalkot: Doctors remove 187 coins from man’s stomach


ਕਰਨਾਟਕ ਦਾ ਰਹਿਣ ਵਾਲਾ ਹੈ 58 ਸਾਲਾ ਦਯਮੱਪਾ ਹਰੀਜਨ

 

ਕਰਨਾਟਕ: ਸਥਾਨਕ ਰਾਏਚੂਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਸਪਤਾਲ ਵਿੱਚ ਇੱਕ ਵਿਅਕਤੀ ਦੇ ਪੇਟ ਵਿੱਚੋਂ 187 ਸਿੱਕੇ ਕੱਢੇ ਗਏ ਹਨ। ਉਸ ਨੇ ਪੇਟ ਵਿੱਚ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਉਹ ਹਸਪਤਾਲ ਪਹੁੰਚਿਆ ਗਿਆ। ਡਾਕਟਰ ਨੇ ਵੱਖ-ਵੱਖ ਟੈਸਟ ਅਤੇ ਐਂਡੋਸਕੋਪੀ ਕੀਤੀ। ਜਿਸ ਤੋਂ ਪਤਾ ਲੱਗਾ ਕਿ ਉਕਤ ਵਿਅਕਤੀ ਦੇ ਪੇਟ 'ਚ ਕਈ ਸਿੱਕੇ ਹਨ। ਇਸ ਕਾਰਵਾਈ ਤੋਂ ਬਾਅਦ ਇੱਕ, ਦੋ ਅਤੇ ਪੰਜ ਰੁਪਏ ਦੇ 187 ਵੱਖ-ਵੱਖ ਸਿੱਕੇ ਕੱਢੇ ਗਏ। ਜਿਸ ਦੀ ਕੁੱਲ ਕੀਮਤ 462 ਰੁਪਏ ਹੈ। ਡਾਕਟਰਾਂ ਮੁਤਾਬਕ ਵਿਅਕਤੀ ਨੂੰ ਸਿਜ਼ੋਫ੍ਰੇਨੀਆ ਨਾਂ ਦੀ ਬੀਮਾਰੀ ਹੈ।

 

ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਲਿੰਗਸੁਗੁਰ ਕਸਬੇ ਦੇ ਰਹਿਣ ਵਾਲੇ ਦਯਮੱਪਾ ਹਰੀਜਨ (58 ਸਾਲ) ਨੇ ਸ਼ਨੀਵਾਰ ਨੂੰ ਪੇਟ 'ਚ ਦਰਦ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਸ ਦਾ ਲੜਕਾ ਰਵੀ ਕੁਮਾਰ ਉਸ ਨੂੰ ਨਜ਼ਦੀਕੀ ਮੈਡੀਕਲ ਕਾਲਜ-ਹਸਪਤਾਲ ਲੈ ਗਿਆ। ਇੱਥੇ ਡਾਕਟਰਾਂ ਨੇ ਲੱਛਣਾਂ ਦੇ ਆਧਾਰ 'ਤੇ ਐਕਸਰੇ ਅਤੇ ਐਂਡੋਸਕੋਪੀ ਕੀਤੀ। ਉਸ ਦੇ ਪੇਟ ਦੇ ਸਕੈਨ ਤੋਂ ਪਤਾ ਲੱਗਾ ਹੈ ਕਿ ਉਸ ਦੇ ਪੇਟ ਵਿਚ 1.2 ਕਿਲੋ ਦੇ ਸਿੱਕੇ ਹਨ। ਇਸ ਤੋਂ ਬਾਅਦ ਉਸ ਦਾ ਆਪਰੇਸ਼ਨ ਕੀਤਾ ਗਿਆ।

 

ਡਾਕਟਰਾਂ ਨੇ ਦੱਸਿਆ ਕਿ ਵਿਅਕਤੀ ਸਿਜ਼ੋਫ੍ਰੇਨੀਆ ਤੋਂ ਪੀੜਤ ਹੈ ਅਤੇ ਉਸ ਨੂੰ ਸਿੱਕੇ ਨਿਗਲਣ ਦੀ ਆਦਤ ਹੈ। ਸਿਜ਼ੋਫ੍ਰੇਨੀਆ ਵਾਲੇ ਮਰੀਜ਼ ਅਸਧਾਰਨ ਤੌਰ 'ਤੇ ਸੋਚਦੇ ਹਨ ਅਤੇ ਅਸਧਾਰਨ ਮਹਿਸੂਸ ਕਰਦੇ ਹਨ। ਇਸ ਲਈ ਉਹ ਅਸਾਧਾਰਨ ਵਿਵਹਾਰ ਕਰਦੇ ਹਨ। ਮਰੀਜ਼ ਨੇ ਕੁੱਲ 187 ਸਿੱਕੇ ਨਿਗਲ ਲਏ ਸਨ। ਇਸ ਵਿੱਚ ਪੰਜ ਰੁਪਏ ਦੇ 56 ਸਿੱਕੇ, ਦੋ ਰੁਪਏ ਦੇ 51 ਸਿੱਕੇ ਅਤੇ ਇੱਕ ਰੁਪਏ ਦੇ 80 ਸਿੱਕੇ ਸਨ।

 

ਡੇਅਮੱਪਾ ਦੇ ਬੇਟੇ ਮੁਤਾਬਕ ਉਸ ਦੇ ਪਿਤਾ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਚੱਲ ਰਹੇ ਸਨ ਪਰ ਰੋਜ਼ਾਨਾ ਕੰਮ ਕਰਦੇ ਰਹਿੰਦੇ ਸਨ। ਉਸ ਨੇ ਘਰ ਵਿੱਚ ਕਦੇ ਨਹੀਂ ਦੱਸਿਆ ਕਿ ਉਸ ਨੇ ਸਿੱਕੇ ਨਿਗਲ ਲਏ ਹਨ। ਜਦੋਂ ਅਚਾਨਕ ਉਸ ਦੇ ਪੇਟ ਵਿੱਚ ਦਰਦ ਹੋਇਆ ਤਾਂ ਉਸ ਦੱਸਣਾ ਪਿਆ। ਪਰ ਫਿਰ ਵੀ ਇਹ ਪਤਾ ਨਹੀਂ ਲੱਗਾ ਕਿ ਉਸ ਨੇ ਸਿੱਕੇ ਨਿਗਲ ਲਏ ਸਨ।  ਡਾਕਟਰੀ ਜਾਂਚ ਵਿਚ ਪਤਾ ਲੱਗਿਆ ਕਿ ਉਸਨੇ 1.2 ਕਿਲੋ ਸਿੱਕੇ ਨਿਗਲ ਲਏ ਸਨ।  

 

ਉਸ ਦਾ ਇਲਾਜ ਕਰਨ ਵਾਲੇ ਸਰਜਨ ਈਸ਼ਵਰ ਕੁਲਬਰਗੀ ਨੇ ਕਿਹਾ ਕਿ ਇਹ ਇਕ ਚੁਣੌਤੀਪੂਰਨ ਕੇਸ ਸੀ। ਅਪ੍ਰੇਸ਼ਨ ਬਿਲਕੁਲ ਵੀ ਆਸਾਨ ਨਹੀਂ ਸੀ। ਮਰੀਜ਼ ਦਾ ਪੇਟ ਗੁਬਾਰੇ ਵਰਗਾ ਹੋ ਗਿਆ ਸੀ। ਪੇਟ ਵਿੱਚ ਥਾਂ-ਥਾਂ ਸਿੱਕੇ ਸਨ। ਅਪ੍ਰੇਸ਼ਨ ਥੀਏਟਰ ਵਿੱਚ ਸਾਨੂੰ ਸੀਆਰ ਰਾਹੀਂ ਸਿੱਕੇ ਮਿਲੇ। ਉਨ੍ਹਾਂ ਦੱਸਿਆ ਕਿ ਸਫਲ ਅਪ੍ਰੇਸ਼ਨ ਮਗਰੋਂ ਮਰੀਜ਼ ਦੇ ਢਿੱਡ ਵਿਚੋਂ ਸਿੱਕੇ ਕੱਢ ਲਏ ਗਏ ਹਨ ਅਤੇ ਇਸ ਅਪ੍ਰੇਸ਼ਨ ਵਿੱਚ ਤਿੰਨ ਡਾਕਟਰ ਸ਼ਾਮਲ ਸਨ।