NDTV ਡਾਇਰੈਕਟਰ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਆਪਣੇ ਅਹੁਦਿਆਂ ਤੋਂ ਦਿਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਦੀਪਤਾ ਭੱਟਾਚਾਰੀਆ, ਸੰਜੇ ਪੁਗਲੀਆ ਅਤੇ ਸੰਥਿਲ ਸਾਮੀਆ ਚਾਂਗਲਾਵਰਾਇਣ ਨੂੰ ਤੁਰੰਤ ਪ੍ਰਭਾਵ ਨਾਲ ਦਿੱਤਾ ਗਿਆ ਚਾਰਜ 

Prannoy, Radhika Roy resign: What is happening at NDTV

ਨਵੀਂ ਦਿੱਲੀ : ਮੀਡੀਆ ਫਰਮ ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨ.ਡੀ.ਟੀ.ਵੀ) ਦੇ ਡਾਇਰੈਕਟਰ ਪਤੀ ਪਤਨੀ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐੱਨ.ਡੀ.ਟੀ.ਵੀ ਲਿਮਟਿਡ ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਇਸ ਨੂੰ ਪ੍ਰਮੋਟਰ ਸਮੂਹ ਦੀ ਇਕਾਈ ਆਰ.ਆਰ.ਪੀ.ਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਵੱਲੋਂ ਸੂਚਿਤ ਕੀਤਾ ਗਿਆ ਹੈ। ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ ਕੰਪਨੀ ਦੇ ਡਾਇਰੈਕਟਰਾਂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਚਲਦੇ ਹੀ ਐੱਨ.ਡੀ.ਟੀ.ਵੀ ਨੇ ਸੁਦੀਪਤਾ ਭੱਟਾਚਾਰੀਆ ਅਤੇ ਸੰਜੇ ਪੁਗਲੀਆ ਅਤੇ ਸੰਥਿਲ ਸਾਮੀਆ ਚਾਂਗਲਾਵਰਾਇਣ ਨੂੰ ਤੁਰੰਤ ਪ੍ਰਭਾਵ ਨਾਲ ਨਿਰਦੇਸ਼ਕ ਨਿਯੁਕਤ ਕੀਤਾ ਹੈ।

ਅਡਾਨੀ ਗਰੁੱਪ ਨੇ ਨਿਊਜ਼ ਮੀਡੀਆ ਕੰਪਨੀ ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (ਐਨਡੀਟੀਵੀ) ਦੇ ਪ੍ਰਮੋਟਰ ਗਰੁੱਪ ਆਰ.ਆਰ.ਪੀ.ਆਰ ਹੋਲਡਿੰਗ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਇਕੁਇਟੀ ਪੂੰਜੀ ਦਾ 99.5 ਫੀਸਦੀ ਅਡਾਨੀ ਸਮੂਹ ਦੀ ਮਲਕੀਅਤ ਵਾਲੀ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (ਵੀ.ਸੀ.ਪੀ.ਐੱਲ) ਨੂੰ ਟ੍ਰਾਂਸਫਰ ਕਰ ਦਿੱਤਾ ਹੈ। 

ਦਰਅਸਲ, ਅਡਾਨੀ ਗਰੁੱਪ ਨੇ ਅਗਸਤ ਮਹੀਨੇ ਵਿੱਚ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਦੇ ਐਕਵਾਇਰ ਦਾ ਐਲਾਨ ਕੀਤਾ ਸੀ ਜਿਸ ਨੇ 2010 ਵਿੱਚ NDTV ਦੇ ਵਪਾਰਕ ਪ੍ਰਮੋਟਰ RRPR ਹੋਲਡਿੰਗ ਪ੍ਰਾਈਵੇਟ ਲਿਮਟਿਡ ਨੂੰ  403.85 ਕਰੋੜ ਰੁਪਏ ਉਧਾਰ ਦਿੱਤੇ ਸਨ। ਇਸ ਦੇ ਬਦਲੇ, ਕਿਸੇ ਵੀ ਸਮੇਂ ਰਿਣਦਾਤਾ ਤੋਂ NDTV ਵਿੱਚ 29.18 ਪ੍ਰਤੀਸ਼ਤ ਹਿੱਸੇਦਾਰੀ ਲੈਣ ਦੀ ਵਿਵਸਥਾ ਕੀਤੀ ਗਈ ਸੀ। ਹੁਣ ਅਡਾਨੀ ਗਰੁੱਪ ਨੇ ਕੰਪਨੀ 'ਚ ਵਾਧੂ 26 ਫੀਸਦੀ ਹਿੱਸੇਦਾਰੀ ਖਰੀਦਣ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। 

ਇਸ ਦੇ ਚਲਦੇ ਹੀ NDTV ਦੇ ਅਡਾਨੀ ਸਮੂਹ ਵੱਲੋਂ ਪ੍ਰਾਪਤੀ ਦੀ ਖੁੱਲੀ ਪੇਸ਼ਕਸ਼ ਦੇ ਵਿਚਕਾਰ ਸੰਸਥਾਪਕ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਦੇ ਅਸਤੀਫੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ। ਸੁਦੀਪਤਾ ਭੱਟਾਚਾਰੀਆ ਅਤੇ ਸੰਜੇ ਪੁਗਲੀਆ ਅਤੇ ਸੰਥਿਲ ਸਾਮੀਆ ਚਾਂਗਲਾਵਰਾਇਣ ਨੂੰ ਨਵੇਂ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।