ਖਾਲਸਾ ਏਡ ਦੀ ਹਮਾਇਤ 'ਚ ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਚੁੱਕਿਆ ਵੱਡਾ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ੀ ਨਿਊਜ਼ ਇੰਗਲਿਸ਼ ਵੱਲੋਂ @ ਰਵੀਸਿੰਘ ਵਿਰੁੱਧ ਖ਼ਬਰਾਂ ਕਾਰਨ ਮੈਂ ਹੁਣ ‘ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ’ ਮੇਜ਼ਬਾਨੀ ਨਹੀਂ ਕਰਾਂਗੀ।

KHALSAAID

ਚੰਡੀਗੜ੍ਹ: ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਖਾਲਸਾ ਏਡ ਦੀ ਹਮਾਇਤ 'ਚ ਵੱਡਾ ਸਟੈਂਡ ਲਿਆ ਹੈ। ਅਦਾਕਾਰ ਨੇ "ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ" ਮੇਜ਼ਬਾਨੀ ਛੱਡ ਦਿੱਤੀ ਹੈ। ਅਦਾਕਾਰਾ ਗੁਰਪ੍ਰੀਤ ਗਰੇਵਾਲ ਨੇ ਟਵੀਟ 'ਚ ਲਿਖਿਆ: “ਜ਼ੀ ਨਿਊਜ਼ ਇੰਗਲਿਸ਼ ਵੱਲੋਂ @ ਰਵੀਸਿੰਘ ਵਿਰੁੱਧ ਖ਼ਬਰਾਂ ਕਾਰਨ ਮੈਂ ਹੁਣ ‘ਜ਼ੀ-5 ਕੈਨੇਡਾ ਭੰਗੜਾ ਸੁਪਰਸਟਾਰ’ ਮੇਜ਼ਬਾਨੀ ਨਹੀਂ ਕਰਾਂਗੀ। ਮੈਂ ਖਾਲਸਾ ਏਡ ਦਾ ਸਪੋਰਟ ਕਰਦੀ ਹਾਂ।"

ਇਸ ਵਿਚਕਾਰ ਹੁਣ ਗੁਰਵਿੰਦਰ ਸਿੰਘ ਧਾਲੀਵਾਲ ਨੇ ਅਦਾਕਾਰਾ ਗੁਰਪ੍ਰੀਤ ਗਰੇਵਾਲ ਦੇ ਖਾਲਸਾ ਏਡ ਦੀ ਹਮਾਇਤ 'ਚ ਆਉਣ ਤੋਂ ਬਾਅਦ ਕਿਹਾ ਕਿ ਜਿੱਥੇ ਕਿਸਾਨੀ ਸੰਘਰਸ਼ ਦੌਰਾਨ ਸਮੇਂ -ਸਮੇਂ ਕਿਸਾਨ ਗੋਦੀ ਮੀਡੀਆ ਦੀ ਕੁੱਤੇਖਾਣੀ ਕਰਕੇ ਉਸ ਦੀ ਅਸਲੀਅਤ ਦਾ ਸ਼ੀਸ਼ਾ ਦਿਖਾ ਰਹੇ ਹਨ, ਉੱਥੇ ਕੈਨੇਡਾ ਵਿਚ ਵੀ ZEE CANADAਜ਼ੀ ਨਿਊਜ਼ ਨਾਲ ਅਜਿਹਾ ਵਾਪਰਿਆ ਹੈ।  ਜ਼ੀ ਨਿਊਜ਼ ਕਿਸਾਨਾਂ ਦੇ ਖ਼ਿਲਾਫ਼ ਭੁਗਤਦਾ ਆ ਰਿਹਾ ਹੈ ਅਤੇ ਇਸ ਵਾਰ "ਖਾਲਸਾ ਏਡ" ਨੂੰ ਅਤਿਵਾਦੀ ਸੰਸਥਾ ਕਰਾਰ ਦੇ ਰਿਹਾ ਹੈ।  ZEE  CANADA BHANGRA SUPERSTAR  ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੀ ਪੰਜਾਬਣ ਗੁਰਪ੍ਰੀਤ ਗਰੇਵਾਲ ਨੇ ਪ੍ਰੋਗਰਾਮ ਦਾ ਬਾਈਕਾਟ ਕਰਦਿਆਂ ਹੋਇਆਂ, ਖ਼ਾਲਸਾ ਏਡ ਦਾ ਪੁਰਜ਼ੋਰ ਸਮਰਥਨ ਕੀਤਾ ਅਤੇ Zee News English ਨੂੰ ਲੱਖ ਲਾਹਨਤਾਂ ਪਾਈਆਂ। 

ਗੁਰਪ੍ਰੀਤ ਗਰੇਵਾਲ ਉਸ ਭੰਗੜਾ ਪ੍ਰੋਗਰਾਮ ਦੀ ਸੰਚਾਲਕ ਸੀ, ਜਿਹੜਾ ਕਿ ਇਹ ਜ਼ੀ ਕੈਨੇਡਾ ਕਰਵਾ ਰਿਹਾ ਸੀ।  ਇੱਕ ਪੰਜਾਬਣ ਧੀ ਦੀ ਜ਼ੋਰਦਾਰ ਆਵਾਜ਼ ਮਗਰੋਂ ਹੁਣ ਦੇਖਣਾ ਇਹ ਹੈ ਕਿ ਜਿਹੜੀਆਂ ਸੰਸਥਾਵਾਂ ਕੈਨੇਡਾ ਵਿੱਚ ਹਨ, ਉਹ ਖਾਲਸਾ ਏਡ ਬਾਰੇ ਦੁਰ- ਪ੍ਰਚਾਰ ਕਰਨ ਅਤੇ ਕਿਸਾਨਾਂ ਦਾ ਵਿਰੋਧ ਕਰਨ ਵਾਲੇ ਜ਼ੀ ਨਿਊਜ਼ ਅਤੇ ਗੋਦੀ ਮੀਡੀਆ ਨੂੰ ਕੀ ਸਬਕ ਦਿੰਦੀਆਂ ਹਨ? ਇਹ ਜ਼ਰੂਰ ਤੈਅ ਹੈ ਕਿ ਅੱਜ ਨਹੀਂ ਤਾਂ ਕੱਲ' ਗੋਦੀ ਮੀਡੀਆ ਦਾ ਹਸ਼ਰ ਮਾੜਾ ਹੀ ਹੋਵੇਗਾ ਅਤੇ ਉਸ ਨੂੰ ਆਪਣੀ ਕੀਤੀ ਦਾ ਅੰਜਾਮ ਭੁਗਤਣਾ ਪਏਗਾ। ਮੀਡੀਆ ਜੇ ਝੂਠ ਦਾ ਪ੍ਰਚਾਰ ਕਰੇਗਾ ਤਾਂ ਉਸ ਦਾ ਮਾੜਾ ਅੰਤ ਨਿਸ਼ਚਿਤ ਹੈ। ਮੀਡੀਆ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ, ਜਦੋਂ ਸਰਕਾਰ ਦੀ ਰਖੇਲ ਬਣ ਕੇ ਫਾਸ਼ੀਵਾਦੀ ਪ੍ਰਚਾਰ ਕਰੇਗਾ, ਤਾਂ ਉਸ ਦਾ ਇਹੀ ਹਾਲ ਹੋਏਗਾ। ਜਲਦੀ ਹੀ ਗੋਦੀ ਮੀਡੀਆ ਖ਼ਿਲਾਫ਼ ਕੈਨੇਡਾ ਸਮੇਤ ਵੱਖ ਵੱਖ ਦੇਸ਼ਾਂ 'ਚ ਲਹਿਰ ਬਣੇਗੀ ਕਿਉਂਕਿ "ਲੋਕ ਜਾਗਰੂਕ ਹੋ ਗਏ ਹਨ।"

ਜਿਕਰਯੋਗ ਹੈ ਕਿ ਕੇਂਦਰ ਵੱਲੋਂ ਲਿਆਂਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਖਾਲਸਾ ਏਡ ਇਨ੍ਹਾਂ ਕਿਸਾਨਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ। ਖਾਲਸਾ ਏਡ ਨੂੰ ਲੈ ਕੇ ਕੁਝ ਮੀਡੀਆ ਚੈਨਲਾਂ ਵਿੱਚ ਗਲਤ ਖਬਰਾਂ ਚਲਾਈਆਂ ਗਈਆਂ ਹਨ ਅਤੇ ਇਸ ਦਾ ਵਿਰੋਧ ਹੋ ਰਿਹਾ ਹੈ।