ਦਰਜਨ ਤੋਂ ਵੱਧ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਨਦੀ 'ਚ ਪਲਟੀ 

ਏਜੰਸੀ

ਖ਼ਬਰਾਂ, ਰਾਸ਼ਟਰੀ

7 ਨੂੰ ਸੁਰੱਖਿਅਤ ਕੱਢਿਆ ਬਾਹਰ ਤੇ 7 ਲਾਪਤਾ 

The boat carrying more than a dozen people capsized in the river

NDRF ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਜਾਰੀ 
ਪਟਨਾ :
ਬਿਹਾਰ ਦੇ ਪਟਨਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਇੱਕ ਨਦੀ 'ਚ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਬਾਅਦ ਸੱਤ ਲੋਕ ਲਾਪਤਾ ਦੱਸੇ ਜਾ ਰਹੇ ਹਨ। ਕਿਸ਼ਤੀ 'ਤੇ 14 ਲੋਕ ਸਵਾਰ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ਪਲਟਣ ਤੋਂ ਬਾਅਦ ਸੱਤ ਲੋਕ ਕਿਸੇ ਤਰ੍ਹਾਂ ਤੈਰ ਕੇ ਨਦੀ 'ਚੋਂ ਨਿਕਲਣ 'ਚ ਕਾਮਯਾਬ ਰਹੇ, ਜਦਕਿ ਸੱਤ ਹੋਰ ਲਾਪਤਾ ਹਨ। ਉਨ੍ਹਾਂ ਕਿਹਾ ਕਿ ਐਸਡੀਆਰਐਫ ਦੀ ਟੀਮ ਖੋਜ ਅਤੇ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। 

ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ 'ਚ ਹਫੜਾ-ਦਫੜੀ ਮਚ ਗਈ। ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਜਿਸ ਤੋਂ ਬਾਅਦ ਐਸਡੀਏਐਫ ਦੀ ਟੀਮ ਨੇ ਬਚਾਅ ਕਾਰਜ ਵਿੱਚ ਮਹਾਵੀਰ ਟੋਲਾ ਨੇੜੇ ਨਦੀ ਵਿੱਚ ਉਤਾਰਿਆ, ਪਰ ਦੇਰ ਸ਼ਾਮ ਤੱਕ ਲਾਪਤਾ ਮਜ਼ਦੂਰਾਂ ਦਾ ਪਤਾ ਨਹੀਂ ਲੱਗ ਸਕਿਆ। ਖਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਹਨ।