Fatwa On New Year Celebration: ਨਵੇਂ ਸਾਲ ਦਾ ਜਸ਼ਨ ਮਨਾਉਣਾ ਇਸਲਾਮ ’ਚ ਹਰਾਮ : ਫ਼ਤਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

Fatwa On New Year Celebration: ਨਵਾਂ ਸਾਲ ਈਸਾਈ ਤਿਉਹਾਰ, ਮੁਸਲਮਾਨ ਇਸ ਤੋਂ ਰਹਿਣ ਦੂਰ

Celebrating New Year is Haram in Islam: Fatwa

 

Fatwa On New Year Celebration: ਬਰੇਲਵੀ ਮਸਲਕ ਦੇ ਚਸ਼ਮ-ਏ-ਦਾਰੁਲ ਇਫ਼ਤਾ ਨੇ ਇਕ ਫ਼ਤਵਾ ਜਾਰੀ ਕਰ ਕੇ ਨਵੇਂ ਸਾਲ ਨੂੰ ਮਨਾਉਣ ਅਤੇ ਇਸ ਦੀ ਮੁਬਾਰਕਬਾਅਦ ਨੂੰ ਗ਼ੈਰ-ਇਸਲਾਮਿਕ ਕਰਾਰ ਦਿਤਾ ਹੈ ਅਤੇ ਮੁਸਲਮਾਨਾਂ ਨੂੰ ਇਸ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ।

ਦਾਰੁਲ ਇਫ਼ਤਾ ਦੇ ਮੁੱਖ ਮੁਫ਼ਤੀ ਅਤੇ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਸ਼ਹਾਬੂਦੀਨ ਰਜ਼ਵੀ ਨੇ ਐਤਵਾਰ ਨੂੰ ਜਾਰੀ ਕੀਤੇ ਗਏ ਫ਼ਤਵੇ ’ਚ ਕਿਹਾ ਹੈ ਕਿ ਨਵੇਂ ਸਾਲ ਦਾ ਜਸ਼ਨ ਮਨਾਉਣਾ, ਇਸ ਮੌਕੇ ’ਤੇ ਸ਼ੁਭਕਾਮਨਾਵਾਂ ਦੇਣਾ ਅਤੇ ਪਾਰਟੀਆਂ ਦਾ ਆਯੋਜਨ ਕਰਨਾ ਇਸਲਾਮੀ ਨਜ਼ਰੀਏ ਤੋਂ ਨਾਜਾਇਜ਼ ਹੈ।

ਫ਼ਤਵੇ ਵਿਚ ਕਿਹਾ ਗਿਆ ਹੈ ਕਿ ਜਨਵਰੀ ਤੋਂ ਸ਼ੁਰੂ ਹੋਣ ਵਾਲਾ ਨਵਾਂ ਸਾਲ ਈਸਾਈਆਂ ਦਾ ਨਵਾਂ ਸਾਲ ਹੈ ਅਤੇ ਇਹ ਈਸਾਈਆਂ ਦਾ ਧਾਰਮਕ ਸਮਾਗਮ ਹੈ, ਇਸ ਲਈ ਮੁਸਲਮਾਨਾਂ ਲਈ ਨਵਾਂ ਸਾਲ ਮਨਾਉਣ ਦੀ ਇਜਾਜ਼ਤ ਨਹੀਂ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਸਲਾਮ ਅਜਿਹੇ ਪ੍ਰੋਗਰਾਮਾਂ ਦੀ ਸਖ਼ਤੀ ਨਾਲ ਮਨਾਹੀ ਕਰਦਾ ਹੈ।

ਫ਼ਤਵੇ ’ਚ ਮੁਸਲਮਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਦੂਜੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੇ ਧਾਰਮਕ ਤਿਉਹਾਰਾਂ ’ਚ ਸ਼ਾਮਲ ਹੋਣ ਜਾਂ ਉਨ੍ਹਾਂ ਦਾ ਖੁਦ ਆਯੋਜਨ ਕਰਨ ਤੋਂ ਬਚਣ ਤੇ ਦੂਜੇ ਮੁਸਲਮਾਨਾਂ ਨੂੰ ਵੀ ਰੋਕਣ। ਫ਼ਤਵਾ ਮੁਫ਼ਤੀ ਦੁਆਰਾ ਧਾਰਮਕ ਮੁੱਦੇ ’ਤੇ ਪੁੱਛੇ ਗਏ ਸਵਾਲ ਦੇ ਜਵਾਬ ਦਾ ਦਸਤਾਵੇਜ਼ ਹੈ।