ਪ੍ਰਿਅੰਕਾ ਗਾਂਧੀ ਵਾਡਰਾ ਦੇ ਬੇਟੇ ਰੇਹਾਨ ਦੀ ਹੋਈ ਮੰਗਣੀ
ਰੇਹਾਨ ਵਾਡਰਾ ਨੇ ਅਪਣੇ ਲੰਮੇ ਸਮੇਂ ਦੀ ਦੋਸਤ ਅਵੀਵਾ ਬੇਗ ਨਾਲ ਇਕ ਨਿੱਜੀ ਸਮਾਗਮ ’ਚ ਮੰਗਣ ਕਰ ਲਈ
ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਕਾਰੋਬਾਰੀ ਰਾਬਰਟ ਵਾਡਰਾ ਦੇ ਬੇਟੇ ਰੇਹਾਨ ਵਾਡਰਾ ਨੇ ਅਪਣੇ ਲੰਮੇ ਸਮੇਂ ਦੀ ਦੋਸਤ ਅਵੀਵਾ ਬੇਗ ਨਾਲ ਇਕ ਨਿੱਜੀ ਸਮਾਗਮ ’ਚ ਮੰਗਣ ਕਰ ਲਈ। ਪਰਵਾਰ ਨਾਲ ਸਬੰਧਤ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਵਾਰ ਲੰਮੇ ਸਮੇਂ ਤੋਂ ਨੇੜੇ ਹਨ ਅਤੇ ਦੋਵੇਂ ਪਿਛਲੇ ਕੁੱਝ ਸਾਲਾਂ ਤੋਂ ਇਕੱਠੇ ਸਨ। ਸੂਤਰਾਂ ਨੇ ਦਸਿਆ ਕਿ ਜੋੜੇ ਨੇ ਇਕ ਸਮਾਗਮ ਵਿਚ ਮੰਗਣੀ ਕੀਤੀ ਅਤੇ ਇਸ ਸਮੇਂ ਪਰਵਾਰ ਅਤੇ ਦੋਸਤਾਂ ਨਾਲ ਰਾਜਸਥਾਨ ਵਿਚ ਹਨ। 25 ਸਾਲ ਦਾ ਰੇਹਾਨ ਪ੍ਰਿਅੰਕਾ ਗਾਂਧੀ ਅਤੇ ਰਾਬਰਟ ਵਾਡਰਾ ਦਾ ਵੱਡਾ ਬੱਚਾ ਹੈ।
ਉਸ ਦੇ ਸੋਸ਼ਲ ਮੀਡੀਆ ਹੈਂਡਲ ਅਨੁਸਾਰ ਉਹ ਇਕ ‘ਕਲਾਕਾਰ’ ਅਤੇ ਫੋਟੋਗ੍ਰਾਫਰ ਹੈ। ਪ੍ਰਿਅੰਕਾ ਧੀ ਮੀਰਾਯਾ 23 ਸਾਲ ਦੀ ਹੈ। ਦੋਵੇਂ ਕਈ ਵਾਰ ਵਾਇਨਾਡ ਤੋਂ ਲੋਕ ਸਭਾ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਨਾਲ ਚੋਣ ਪ੍ਰਚਾਰ ਵਿਚ ਸ਼ਾਮਲ ਹੋਏ ਹਨ। ਪ੍ਰਿਯੰਕਾ ਗਾਂਧੀ ਅਪਣੇ ਭਰਾ ਅਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਪਰਵਾਰਕ ਜੀਆਂ ਨਾਲ ਮੰਗਲਵਾਰ ਨੂੰ ਰਣਥੰਭੌਰ ਪਹੁੰਚੇ। ਸਵਾਈ ਮਾਧੋਪੁਰ ਜ਼ਿਲ੍ਹੇ ਵਿਚ ਰਣਥੰਬੋਰ ਅਪਣੀ ਬਾਘਾਂ ਦੀ ਆਬਾਦੀ ਅਤੇ ਸਮ੍ਰਿੱਧ ਜੈਵ ਵੰਨ-ਸੁਵੰਨਤਾ ਲਈ ਜਾਣਿਆ ਜਾਂਦਾ ਹੈ, ਅਤੇ ਗਾਂਧੀ ਪਰਵਾਰ ਇਸ ਤੋਂ ਪਹਿਲਾਂ ਵੀ ਪ੍ਰਸਿੱਧ ਸੈਰ-ਸਪਾਟਾ ਸਥਾਨ ਦਾ ਦੌਰਾ ਕਰ ਚੁਕੇ ਹਨ।