31 'ਠੱਗ' ਦੇਸ਼ ਵਿਚੋਂ ਹੋਏ ਫ਼ਰਾਰ, ਸਰਕਾਰ ਲਾਚਾਰ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 14 ਮਾਰਚ : ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੇ ਅੱਜ ਲੋਕ ਸਭਾ ਵਿਚ ਦਸਿਆ ਕਿ ਵਿਜੇ ਮਾਲਿਆ, ਨੀਰਵ ਮੋਦੀ, ਮੇਹੁਲ ਚੋਕਸੀ ਸਮੇਤ 31 ਕਾਰੋਬਾਰੀ ਸੀਬੀਆਈ ਨਾਲ ਜੁੜੇ ਮਾਮਲਿਆਂ ਵਿਚ ਵਿਦੇਸ਼ ਫ਼ਰਾਰ ਹਨ। ਵਿਦੇਸ਼ ਰਾਜ ਮੰਤਰੀ ਨੇ ਦਸਿਆ ਕਿ ਵਿਦੇਸ਼ ਮੰਤਰਾਲੇ ਨੂੰ ਵਿਜੇ ਮਾਲਿਆ, ਆਸ਼ੀਸ਼ ਜੋਬਨਪੁੱਤਰ, ਪੁਸ਼ਪੇਸ਼ ਕੁਮਾਰ ਵੈਦਿਆ, ਸੰਜੇ ਕਾਲਰਾ, ਵਰਸ਼ਾ ਕਾਲਰਾ ਅਤੇ ਆਰਤੀ ਕਾਲਰਾ ਦੀ ਹਵਾਲਗੀ ਦੇ ਸਬੰਧ ਵਿਚ ਸੀਬੀਆਈ ਕੋਲੋਂ ਅਰਜ਼ੀ ਮਿਲੀ ਹੈ ਅਤੇ ਵਿਚਾਰ ਲਈ ਇਸ ਨੂੰ ਸਬੰਧਤ ਦੇਸ਼ਾਂ ਕੋਲ ਭੇਜ ਦਿਤਾ ਗਿਆ ਹੈ। ਸੰਨੀ ਕਾਲਰਾ ਦੇ ਮਾਮਲੇ ਬਾਰੇ ਵਿਦੇਸ਼ ਮੰਤਰਾਲਾ ਵਿਚਾਰ ਕਰ ਰਿਹਾ ਹੈ। ਅਕਬਰ ਨੇ ਦਸਿਆ ਕਿ ਸੀਬੀਆਈ ਦੀ ਸੂਚੀ ਮੁਤਾਬਕ ਵਿਦੇਸ਼ ਫ਼ਰਾਰ ਹੋਣ ਵਾਲੇ ਕਾਰੋਬਾਰੀਆਂ ਵਿਚ ਵਿਜੇ ਮਾਲਿਆ, ਸੌਮਿਤ ਜੇਨਾ, ਵਿਜੇ ਕੁਮਾਰ ਰੇਵਾ ਭਾਈ ਪਟੇਲ, ਸੁਨੀਲ ਰਮੇਸ਼ ਰੂਪਾਨੀ, ਪੁਸ਼ਪੇਸ਼ ਕੁਮਾਰ ਵੈਦਿਆ, 

ਸੁਰਿੰਦਰ ਸਿੰਘ, ਅੰਗਦ ਸਿੰਘ, ਹਰ ਸਾਹਿਬ ਸਿੰਘ, ਹਰਲੀਨ ਕੌਰ, ਅਸ਼ੀਸ਼ ਜੋਬਨਪੁੱਤਰ, ਜਤਿਨ ਮਹਿਤਾ, ਨੀਰਵ ਮੋਦੀ, ਨੀਸ਼ਲ ਮੋਦੀ, ਅਮੀ ਨੀਰਵ ਮੋਦੀ, ਮੇਹੁਲ ਚੋਕਸੀ, ਚੇਤਨ ਜਯੰਤੀਲਾਲ ਸੰਦੇਸ਼ਰਾ, ਦੀਪਤੀ ਚੇਤਨ ਸੰਦੇਸ਼ਰਾ, ਨਿਤਿਨ ਜਯੰਤੀਲਾਲ ਸੰਦੇਸ਼ਰਾ, ਸਭਿਆ ਸੇਠ, ਨੀਲੇਸ਼ ਪਾਰਿਖ, ਉਮੇਸ਼ ਪਾਰਿਖ, ਸੰਨੀ ਕਾਲਰਾ, ਆਰਤੀ ਕਾਲਰਾ, ਸੰਜੇ ਕਾਲਰਾ, ਵਰਸ਼ਾ ਕਾਲਰਾ, ਹੇਮੰਤ ਗਾਂਧੀ, ਇਸ਼ਵਰ ਭਾਈ ਭੱਟ, ਐਮ ਜੀ ਚੰਦਰਸ਼ੇਖ਼ਰ, ਚੇਰਿਆ ਬੀ ਸੁਧੀਰ, ਨੌਸ਼ਾ ਕਾਦੀਜਥ ਅਤੇ ਚਰਿਆ ਵੀ ਸਾਦਿਕ ਸ਼ਾਮਲ ਹਨ। ਈਡੀ ਦੀ ਸੂਚੀ ਮੁਤਾਬਕ ਜਾਂਚ ਨਾਲ ਜੁੜੇ ਮਾਮਲਿਆਂ ਵਿਚ ਭਾਰਤ ਤੋਂ ਫ਼ਰਾਰ ਹੋਣ ਵਾਲਿਆਂ ਵਿਚ ਵਿਜੇ ਮਾਲਿਆ, ਜਤਿਨ ਮਹਿਤਾ, ਲਲਿਤ ਮੋਦੀ, ਨੀਰਵ ਮੋਦੀ, ਮੇਹੁਲ ਚੋਕਸੀ, ਰਿਤੇਸ਼ ਜੈਨ, ਸੰਜੇ ਭੰਡਾਰੀ, ਨਿਤਿਨ ਜਯੰਤੀ ਸੰਦੇਸ਼ਰਾ, ਚੇਤਨ ਜਯੰਤੀਲਾਲ ਸੰਦੇਸ਼ਰਾ, ਧਰਮਿੰਦਰ ਸਿੰਘ ਆਨੰਦ, ਆਸ਼ੀਸ਼ ਜੋਬਨਪੁੱਤਰ ਅਤੇ ਪ੍ਰੀਤੀ ਜੋਬਨਪੁੱਤਰ ਦੇ ਨਾਮ ਸ਼ਾਮਲ ਹਨ। (ਏਜੰਸੀ)