ਰਟਾਇਰ ਹੋ ਚੁੱਕੇ ਆਲੋਕ ਵਰਮਾ ਨੂੰ ਕੇਂਦਰ ਦਾ ਆਦੇਸ਼, ਇਕ ਦਿਨ ਲਈ ਜਵਾਇਨ ਕਰੋ ਦਫ਼ਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਬਕਾ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਦੀ ਅਪੀਲ...

Alok Verma

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲਾ ਨੇ ਸਾਬਕਾ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਉਨ੍ਹਾਂ ਨੂੰ ਇਕ ਦਿਨ ਲਈ ਦਫ਼ਤਰ ਜੁਆਇਨ ਕਰਨ ਨੂੰ ਕਿਹਾ ਹੈ। ਗ੍ਰਹਿ ਮੰਤਰਾਲਾ ਨੇ ਵਰਮਾ ਦੇ ਸਰਕਾਰ ਦੀ ਸੇਵਾ ਤੋਂ ਅਜ਼ਾਦ ਹੋਣ ਦੇ ਅਨੁਰੋਧ ਨੂੰ ਨਾ ਮੰਨਜੂਰ ਕਰ ਦਿਤਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਉਹ ਨਾਗਰਿਕ ਸੁਰੱਖਿਆ ਅਤੇ ਹੋਮ ਗਾਰਡ ਦੇ ਮੁੱਖ ਡਰਾਇਰੈਕਟਰ ਅਹੁਦੇ ਉਤੇ ਅੰਤਮ ਦਿਨ ਹੀ ਠੀਕ, ਦਫ਼ਤਰ ਜਵਾਇਨ ਕਰੇ।

ਵਰਮਾ ਦਾ ਸੀਬੀਆਈ ਪ੍ਰਮੁੱਖ ਦੇ ਰੂਪ ਵਿਚ ਦੋ ਸਾਲ ਦਾ ਕਾਰਜਕਾਲ 31 ਜਨਵਰੀ ਨੂੰ ਖ਼ਤਮ ਹੋਣ ਵਾਲਾ ਸੀ। ਅਜਿਹੇ ਵਿਚ ਮੰਤਰਾਲਾ ਦੇ ਇਸ ਆਦੇਸ਼ ਦੇ ਮੁਤਾਬਕ ਵਰਮਾ ਨੂੰ ਵੀਰਵਾਰ ਨੂੰ ਦਫ਼ਤਰ ਆਉਣਾ ਪਵੇਗਾ। ਮੰਤਰਾਲਾ ਦੇ ਸੂਤਰਾਂ ਦੇ ਮੁਤਾਬਕ ਅਜਿਹੀ ਕੋਈ ਪ੍ਰਕੀਰਿਆ ਨਹੀਂ ਹੈ ਜਿਸ ਦੇ ਨਾਲ ਉਨ੍ਹਾਂ ਨੂੰ ਰਾਹਤ ਮਿਲ ਸਕੇ। ਅਰਥਾਤ ਉਨ੍ਹਾਂ ਨੂੰ ਦਫ਼ਤਰ ਆਉਣਾ ਹੀ ਪਵੇਗਾ।

ਆਲੋਕ ਵਰਮਾ ਨੂੰ ਸੀਬੀਆਈ ਦੇ ਡਰਾਇਰੈਕਟਰ ਅਹੁਦੇ ਤੋਂ ਹਟਾ ਦਿਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿਤਾ ਸੀ। ਵਰਮਾ ਨੂੰ 10 ਜਨਵਰੀ ਨੂੰ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਵਾਲੀ ਉਚ ਸੈਸ਼ਨ ਕਮੇਟੀ ਦੀ ਬੈਠਕ ਤੋਂ ਬਾਅਦ ਹਟਾਇਆ ਗਿਆ ਸੀ।