50 ਸਾਲ ਦੀ ਨੌਕਰੀ 'ਚ ਨਹੀਂ ਲਈ ਇਕ ਵੀ ਛੁੱਟੀ, ਮਿਲਿਆ ਕਰੋੜਾਂ ਦਾ ਇਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਤੁਸੀਂ ਅਪਣੇ ਕੰਮ ਨੂੰ ਪਿਆਰ ਕਰਦੇ ਹੋ ਤਾਂ ਉਸਦੇ ਇਜ਼ਹਾਰ ਕਰਨ ਦੇ ਕਈ ਤਰੀਕੇ ਹਨ। ਇਹਨਾਂ ਹੀ ਵਿਚੋਂ ਇਕ ਤਰੀਕਾ ਹੈ ਨੇਮੀ ਕੰਮ 'ਤੇ ਜਾਣਾ ਅਤੇ ਛੁੱਟੀ ਨਹੀਂ ਲੈਣਾ...

AM Naik, Former Chairman of L&T

ਜੇਕਰ ਤੁਸੀਂ ਅਪਣੇ ਕੰਮ ਨੂੰ ਪਿਆਰ ਕਰਦੇ ਹੋ ਤਾਂ ਉਸਦੇ ਇਜ਼ਹਾਰ ਕਰਨ ਦੇ ਕਈ ਤਰੀਕੇ ਹਨ। ਇਹਨਾਂ ਹੀ ਵਿਚੋਂ ਇਕ ਤਰੀਕਾ ਹੈ ਨੇਮੀ ਕੰਮ 'ਤੇ ਜਾਣਾ ਅਤੇ ਛੁੱਟੀ ਨਹੀਂ ਲੈਣਾ ਪਰ ਹਰ ਕੋਈ ਅਪਣੇ ਕੰਮ  ਦੇ ਪ੍ਰਤੀ ਇੰਨਾ ਸਮਰਪਿਤ ਨਹੀਂ ਹੁੰਦਾ।

ਹਾਲਾਂਕਿ ਲਾਰਸਨ ਐਂਡ ਟੂਬਰੋ (Larsen and Toubro) ਦੇ ਸੇਵਾਮੁਕਤ ਗੈਰ ਕਾਰਜਕਾਰੀ ਚੇਅਰਮੈਨ ਅਨਿਲ ਕੁਮਾਰ ਮਣਿਭਾਈ ਨਾਇਕ (Anil Kumar Manibhai Naik) ਨੇ ਇਸ ਗੱਲ ਨੂੰ ਅਪਣੇ 50 ਸਾਲ ਦੇ ਕਰਿਅਰ ਵਿਚ ਕੁੱਝ ਜ਼ਿਆਦਾ ਹੀ ਸੀਰੀਅਸ ਲੈ ਲਿਆ। ਉਨ੍ਹਾਂ ਨੇ 50 ਸਾਲ (50 Years) ਲਗਾਤਾਰ ਕੰਮ ਕੀਤਾ ਯਾਨੀ ਪਿਛਲੇ 50 ਸਾਲੀ ਦੀ ਨੌਕਰੀ ਵਿਚ ਉਨ੍ਹਾਂ ਨੇ ਇਕ ਵੀ ਛੁੱਟੀ ਨਹੀਂ ਲਈ। ਅਨਿਲ ਕੁਮਾਰ ਮਣਿਭਾਈ ਨਾਇਕ ਨੇ ਕੰਮ ਨੂੰ ਅਲਵਿਦਾ ਤੱਦ ਕਿਹਾ ਜਦੋਂ ਉਹ ਸੇਵਾਮੁਕਤ ਹੋ ਗਏ।

ਇਕ ਰਿਪੋਰਟ ਦੇ ਮੁਤਾਬਕ, ਜਦੋਂ ਨਾਇਕ ਸੇਵਾਮੁਕਤ ਹੋਏ ਤਾਂ ਉਨ੍ਹਾਂ ਨੂੰ 2018 ਵਿਚ 19 ਕਰੋੜ ਰੁਪਏ ਤੋਂ ਵੱਧ ਮਿਲੇ ਕਿਉਂਕਿ ਉਨ੍ਹਾਂ ਨੂੰ ਪੰਜ ਦਹਾਕਿਆਂ ਵਿਚ ਜਿੰਨੀ ਛੁੱਟੀਆਂ ਮਿਲਣੀਆਂ ਤੈਅ ਸਨ, ਉਨ੍ਹਾਂ ਨੇ ਇਕ ਵੀ ਨਹੀਂ ਲਈ ਸੀ। ਹਾਲ ਹੀ ਵਿਚ 70ਵੇਂ ਗਣਤੰਤਰ ਦਿਵਸ ਮੌਕੇ 'ਤੇ ਅਨਿਲ ਕੁਮਾਰ ਮਣਿਭਾਈ ਨਾਇਕ ਨੂੰ ਭਾਰਤ ਦੇ ਦੂਜੇ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਐਵਾਰਡ ਲਈ ਚੁਣਿਆ ਗਿਆ। 

ਉਨ੍ਹਾਂ ਨੂੰ ਇਹ ਸਨਮਾਨ ਵਪਾਰ ਅਤੇ ਉਦਯੋਗ ਦੀ ਦੁਨੀਆਂ ਵਿਚ ਯੋਗਦਾਨ ਦੇਣ ਲਈ ਦਿਤਾ ਗਿਆ। ਅਨਿਲ ਕੁਮਾਰ ਮਣਿਭਾਈ ਨਾਇਕ ਲਾਰਸਨ ਐਂਡ ਟੂਬਰੋ ਵਿਚ 1965 ਵਿਚ ਬਤੌਰ ਜੂਨੀਅਰ ਇੰਜੀਨੀਅਰ ਸ਼ਾਮਿਲ ਹੋਏ ਸਨ। ਸਾਲ 1986 ਵਿਚ ਇਸ ਕੰਪਨੀ ਦੇ ਜਨਰਲ ਮੈਨੇਜਰ ਨਿਯੁਕਤ ਕੀਤੇ ਗਏ ਅਤੇ ਫਿਰ 2003 ਵਿਚ ਨਾਇਕ ਲਾਰਸਨ ਐਂਡ ਟੂਬਰੋ ਲਿਮਟਿਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ।