ਪ੍ਰਿਅੰਕਾ, ਖ਼ਾਨ ਜਾਂ ਵਾਡਰਾ ਦਸੇ ਅਪਣੀ ਪਹਿਚਾਣ : ਭਾਜਪਾ ਵਿਧਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਬਲਿਆ ਜਿਲ੍ਹੇ ਦੇ ਬਲਿਆ ਵਿਧਾਨਸਭਾ ਖੇਤਰ ਤੋਂ ਬੀਜੇਪੀ ਵਿਧਾਇਕ ਸੁਰੇਂਦਰ ਸਿੰਘ ਨੇ ਪ੍ਰਿਯੰਕਾ ਗਾਂਧੀ...

Surendra Singh

ਬਲਿਆ : ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਬਲਿਆ ਜਿਲ੍ਹੇ ਦੇ ਬਲਿਆ ਵਿਧਾਨਸਭਾ ਖੇਤਰ ਤੋਂ ਬੀਜੇਪੀ ਵਿਧਾਇਕ ਸੁਰੇਂਦਰ ਸਿੰਘ ਨੇ ਪ੍ਰਿਯੰਕਾ ਗਾਂਧੀ ਨੂੰ ਬਾਲਿਆ ਤੋਂ ਚੋਣ ਲੜਨ ਦੀ ਚੁਨੌਤੀ ਦਿਤੀ ਹੈ। ਵਿਧਾਇਕ ਇਥੇ ਨਹੀਂ ਰੁਕੇ ਅਤੇ ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਨੂੰ ਅਪਣੀ ਪਹਿਚਾਣ ਪ੍ਰਿਯੰਕਾ ਖਾਨ ਜਾਂ ਫਿਰ ਪ੍ਰਿਯੰਕਾ ਵਾਡਰਾ ਵਜੋਂ ਨਾਮ ਦੱਸਣ ਦੀ ਸਲਾਹ ਦੇ ਦਿਤੀ।

ਪ੍ਰਿਯੰਕਾ ਗਾਂਧੀ ਨੂੰ ਚੋਣ ਲੜਨ ਦੀ ਚੁਨੌਤੀ ਦੇਣ ਦੇ ਨਾਲ ਹੀ ਬੀਜੇਪੀ ਵਿਧਾਇਕ ਨੇ ਇਤਰਾਜ਼ਯੋਗ ਟਿੱਪਣੀ ਕਰਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਲੰਗੋਟੀ ਦਾ ਸਨਮਾਨ ਕਰਦੀ ਹੈ, ਦੁੱਪਟੇ ਦਾ ਨਹੀਂ ! ਦੁੱਪਟੇ ਨਾਲ ਵਪਾਰ ਹੁੰਦਾ ਹੈ। ਕੋਈ ਕਮਾਉਂਦਾ ਹੈ ਅਤੇ ਕੋਈ ਕਮਾਈ ਕਰਵਾਉਂਦਾ ਹੈ, ਲਿਹਾਜ਼ਾ ਦੁੱਪਟਾ ਹਾਰੇਗਾ। ਬੀਜੇਪੀ ਵਿਧਾਇਕ ਦਾ ਕਹਿਣਾ ਹੈ ਕਿ ਪਾਰਟੀ ਜਿਥੇ ਵੀ ਪ੍ਰਿਯੰਕਾ ਦੇ ਖਿਲਾਫ਼ ਚੋਣ ਲੜਨ ਨੂੰ ਕਹੇਗੀ, ਉਹ ਪ੍ਰਿਯੰਕਾ ਗਾਂਧੀ ਨੂੰ ਹਰਾਉਣ ਲਈ ਤਿਆਰ ਹਨ।

ਬੀਜੇਪੀ ਵਿਧਾਇਕ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਰਾਜਨੀਤੀ ਵਿਚ ਅਪਣੇ ਫ਼ਾਇਦੇ ਲਈ ਅਪਣਾ ਮੂਲ ਤੱਕ ਵੀ ਗਾਂਧੀ ਦੀ ਟੋਪੀ ਲਗਾ ਕੇ ਲੁਕਾ ਲੈਂਦੀ ਹੈ। ਬੀਜੇਪੀ ਵਿਧਾਇਕ ਨੇ ਗਾਂਧੀ ਪਰਵਾਰ ਨੂੰ ਸਲਾਹ ਦਿਤੀ ਕਿ ਉਨ੍ਹਾਂ ਨੂੰ ਅਪਣੀ ਪਹਿਚਾਣ ਰਾਜੀਵ ਖਾਨ ਦਾ ਪੁੱਤਰ ਰਾਹੁਲ ਖਾਨ ਦੀ ਤਰ੍ਹਾਂ ਅਤੇ ਪ੍ਰਿਯੰਕਾ ਗਾਂਧੀ ਨੂੰ ਅਪਣੀ ਪਹਿਚਾਣ ਪ੍ਰਿਯੰਕਾ ਖਾਨ ਜਾਂ ਫਿਰ ਪ੍ਰਿਯੰਕਾ ਵਾਡਰਾ ਦੀ ਤਰ੍ਹਾਂ ਦਸਣੀ ਚਾਹੀਦੀ ਹੈ। ਧਿਆਨ ਯੋਗ ਹੈ ਕਿ ਇਸ ਬੀਜੇਪੀ ਵਿਧਾਇਕ ਨੇ ਦੋ ਦਿਨ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਰਾਵਣ ਅਤੇ ਪ੍ਰਿਯੰਕਾ ਗਾਂਧੀ ਨੂੰ ਸ਼ੂਰਪਣਖਾ ਕਿਹਾ ਸੀ।