ਜਿਸਮਾਨੀ ਸ਼ੋਸ਼ਣ ਮਾਮਲੇ 'ਚ ਆਸਾਰਾਮ ਨੂੰ ਹੋਈ ਉਮਰ ਕੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਕ ਮਹਿਲਾ ਸ਼ਗਿਰਦ ਨਾਲ ਬਲਾਤਕਾਰ ਮਾਮਲੇ 'ਚ 10 ਸਾਲ ਬਾਅਦ ਗਾਂਧੀਨਗਰ ਸੈਸ਼ਨ ਕੋਰਟ ਨੇ ਸੁਣਾਇਆ ਫ਼ੈਸਲਾ

Asaram gets life imprisonment

ਗਾਂਧੀਨਗਰ : ਜਿਸਮਾਨੀ ਸ਼ੋਸ਼ਣ ਦੇ ਮਾਮਲੇ 'ਚ ਗਾਂਧੀਨਗਰ ਦੀ ਸੈਸ਼ਨ ਕੋਰਟ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸੋਮਵਾਰ ਨੂੰ ਇਸ ਮਾਮਲੇ 'ਚ ਸੁਣਵਾਈ ਪੂਰੀ ਕਰ ਲਈ ਸੀ। ਗਾਂਧੀਨਗਰ ਦੀ ਅਦਾਲਤ ਨੇ ਆਸਾਰਾਮ ਵੱਲੋਂ ਇੱਕ ਮਹਿਲਾ ਸ਼ਗਿਰਦ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸੁਣਵਾਈ ਪੂਰੀ ਕਰ ਲਈ ਹੈ। 

ਇਸ ਤੋਂ ਪਹਿਲਾਂ 25 ਅਪ੍ਰੈਲ 2018 ਨੂੰ ਜੋਧਪੁਰ ਦੀ ਅਦਾਲਤ ਨੇ ਆਸਾਰਾਮ ਨੂੰ ਯੂਪੀ ਵਿੱਚ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਸਾਰਾਮ ਦੀ ਪ੍ਰੋਡਕਸ਼ਨ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੀ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦਾ ਮਾਮਲਾ : IAS ਅਫਸਰ ਸੰਜੇ ਪੋਪਲੀ ਨੂੰ ਨਹੀਂ ਮਿਲੀ ਰਾਹਤ

ਇਸ ਮਾਮਲੇ ਵਿੱਚ ਆਸਾਰਾਮ ਦੀ ਪਤਨੀ ਸਮੇਤ ਛੇ ਹੋਰ ਮੁਲਜ਼ਮ ਸਨ। ਅਦਾਲਤ ਨੇ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਕੱਦਮੇ ਦੌਰਾਨ ਇੱਕ ਦੋਸ਼ੀ ਦੀ ਮੌਤ ਹੋ ਗਈ। ਅਦਾਲਤ ਨੇ ਬਾਕੀ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ।

ਇਹ ਕੇਸ 2013 ਵਿੱਚ ਦਰਜ ਹੋਇਆ ਸੀ। ਕਰੀਬ 10 ਸਾਲ ਪਹਿਲਾਂ ਸੂਰਤ ਦੀ ਇੱਕ ਔਰਤ ਨੇ ਆਸਾਰਾਮ ਉੱਤੇ ਅਹਿਮਦਾਬਾਦ ਦੇ ਮੋਟੇਰਾ ਸਥਿਤ ਆਪਣੇ ਆਸ਼ਰਮ ਵਿੱਚ ਵਾਰ-ਵਾਰ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿੱਚ ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਐਫਆਈਆਰ ਮੁਤਾਬਕ ਅਹਿਮਦਾਬਾਦ ਸ਼ਹਿਰ ਦੇ ਬਾਹਰਵਾਰ ਇੱਕ ਆਸ਼ਰਮ ਵਿੱਚ 2001 ਤੋਂ 2006 ਦਰਮਿਆਨ ਔਰਤ ਨਾਲ ਕਈ ਵਾਰ ਬਲਾਤਕਾਰ ਕੀਤਾ ਗਿਆ ਸੀ। ਮਹਿਲਾ ਉਦੋਂ ਆਸਾਰਾਮ ਦੇ ਆਸ਼ਰਮ ਵਿੱਚ ਰਹਿ ਰਹੀ ਸੀ।ਪੁਲਿਸ ਨੇ ਜੁਲਾਈ 2014 ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਲੱਗੇ ਸਮਾਰਟ ਕੈਮਰਿਆਂ ਬਾਰੇ RTI ਵਿਚ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਵੇਰਵਾ 

ਪੀੜਤ ਔਰਤ ਦੀ ਛੋਟੀ ਭੈਣ ਨੇ ਆਸਾਰਾਮ ਦੇ ਬੇਟੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਦੋਹਾਂ ਭੈਣਾਂ 'ਚੋਂ ਛੋਟੀ ਨੇ ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਖਿਲਾਫ ਅਤੇ ਵੱਡੀ ਭੈਣ ਨੇ ਆਸਾਰਾਮ ਖਿਲਾਫ ਜਿਸਮਾਨੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਵੱਡੀ ਭੈਣ ਦੀ ਸ਼ਿਕਾਇਤ ਧੀਨਗਰ ਵਿੱਚ ਤਬਦੀਲ ਹੋਣ ਕਾਰਨ ਆਸਾਰਾਮ 'ਤੇ ਮੁਕੱਦਮਾ ਗਾਂਧੀਨਗਰ ਵਿੱਚ ਚੱਲਿਆ, ਜਿਸ ਵਿੱਚ ਅਦਾਲਤ ਨੇ ਸੋਮਵਾਰ ਨੂੰ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ।