GBS virus: ਜੀਬੀਐਸ ਵਾਇਰਸ ਨਾਲ ਪੁਣੇ ’ਚ ਹੋਈ ਇਕ ਹੋਰ ਮੌਤ
GBS virus: ਜੀਬੀਐਸ ਵਾਇਰਸ ਨਾਲ ਹੁਣ ਤਕ ਤਿੰਨ ਲੋਕਾਂ ਦੀ ਗਈ ਜਾਨ
GBS virus: ਮਹਾਰਾਸ਼ਟਰ ’ਚ ਸ਼ੁਕਰਵਾਰ ਨੂੰ ਗੁਇਲੇਨ-ਬੈਰੇ ਸਿੰਡਰੋਮ (ਜੀਬੀਐਸ) ਕਾਰਨ ਤੀਜੀ ਮੌਤ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਪਰੀ-ਚਿੰਚਵਾੜ ਵਿਚ ਇਸ ਸਿੰਡਰੋਮ ਕਾਰਨ ਇਕ 36 ਸਾਲਾ ਮਰੀਜ਼ ਦੀ ਮੌਤ ਹੋ ਗਈ। ਹੁਣ ਤਕ, ਪੁਣੇ ’ਚ ਜੀਬੀਐਸ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਪੁਣੇ ਸਾਹਮਣੇ ਆਏ ਹਨ, ਜਿੱਥੇ 130 ਲੋਕ ਇਸ ਨਾਲ ਪੀੜਤ ਹਨ। 36 ਸਾਲਾ ਓਲਾ ਡਰਾਈਵਰ ਨੂੰ 21 ਜਨਵਰੀ ਨੂੰ ਯਸ਼ਵੰਤਰਾਓ ਚਵਾਨ ਮੈਮੋਰੀਅਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ।
ਪੋਸਟਮਾਰਟਮ ਰਿਪੋਰਟ ’ਚ ਸਿੱਟਾ ਕੱਢਿਆ ਕਿ ਮੌਤ ਦਾ ਕਾਰਨ ਨਿਮੋਨੀਆ ਸੀ ਅਤੇ ਫੇਫੜਿਆਂ ’ਚ ਇਨਫ਼ੈਕਸ਼ਨ ਸੀ, ਜਿਸ ਵਿਚ ਜੀਬੀਐਸ ਦਾ ਵੀ ਯੋਗਦਾਨ ਸੀ। ਇਸ ਦੌਰਾਨ, ਜਨ ਸਿਹਤ ਵਿਭਾਗ ਦੇ ਇਕ ਅਧਿਕਾਰਤ ਬਿਆਨ ਅਨੁਸਾਰ, ਗੁਇਲੇਨ-ਬੈਰੇ ਸਿੰਡਰੋਮ (ਜੀਬੀਐਸ) ਦੇ ਸ਼ੱਕੀ ਮਾਮਲਿਆਂ ਦੀ ਕੁੱਲ ਗਿਣਤੀ 73 ਪੁਸ਼ਟੀ ਕੀਤੇ ਕੇਸਾਂ ਨਾਲ 130 ਤਕ ਪਹੁੰਚ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਪੁਸ਼ਟੀ ਕੀਤੇ ਕੇਸਾਂ ਵਿਚ ਪੁਣੇ ਮਿਉਂਸਪਲ ਕਾਰਪੋਰੇਸ਼ਨ (ਪੀਐਮਸੀ) ਤੋਂ 25, ਪੀਐਮਸੀ ਦੇ ਅਧੀਨ ਨਵੇਂ ਸ਼ਾਮਲ ਕੀਤੇ ਗਏ ਪਿੰਡਾਂ ਵਿਚੋਂ 74, ਪਿੰਪਰੀ ਚਿੰਚਵਾੜ ਤੋਂ 13, ਪੁਣੇ ਗ੍ਰਾਮੀਣ ਤੋਂ ਨੌਂ ਅਤੇ ਹੋਰ ਜ਼ਿਲ੍ਹਿਆਂ ਦੇ ਨੌਂ ਮਾਮਲੇ ਸ਼ਾਮਲ ਹਨ।