ਪੇਂਡੂ ਖੇਤਰਾਂ ਵਿਚ ਘਰੇਲੂ ਖ਼ਰਚਿਆਂ ’ਚ ਓਡੀਸ਼ਾ ਸੱਭ ਤੋਂ ਅੱਗੇ, ਸ਼ਹਿਰੀ ਖੇਤਰਾਂ ’ਚ ਪੰਜਾਬ ਪਹਿਲੇ ਨੰਬਰ ’ਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਗੱਲ ਇਕ ਸਰਕਾਰੀ ਸਰਵੇਖਣ ਵਿਚ ਕਹੀ ਗਈ ਹੈ।

Odisha leads in household expenditure in rural areas, Punjab tops in urban areas

 

 

ਪੇਂਡੂ ਖੇਤਰਾਂ ਵਿਚ ਅਗੱਸਤ 2023 ਤੋਂ ਜੁਲਾਈ 2024 ਦੇ ਦੌਰਾਨ ਪ੍ਰਤੀ ਵਿਅਕਤੀ ਪ੍ਰਤੀ ਖ਼ਰਚੇ (ਐਮਪੀਸੀਈ) ਵਿਚ ਸਭ ਤੋਂ ਵੱਧ ਵਾਧਾ ਓਡੀਸ਼ਾ ਵਿਚ ਹੋਇਆ, ਜਦੋਂ ਕਿ ਸ਼ਹਿਰੀ ਖੇਤਰਾਂ ਵਿਚ ਪੰਜਾਬ ਸਿਖਰ ’ਤੇ ਰਿਹਾ। ਇਹ ਗੱਲ ਇਕ ਸਰਕਾਰੀ ਸਰਵੇਖਣ ਵਿਚ ਕਹੀ ਗਈ ਹੈ।

  ਸਰਵੇਖਣ ਅਨੁਸਾਰ, 2023-24 ਵਿਚ ਸਾਰੇ 18 ਪ੍ਰਮੁੱਖ ਰਾਜਾਂ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਔਸਤ ਮਾਸਿਕ ਪ੍ਰਤੀ ਵਿਅਕਤੀ ਖ਼ਰਚੇ ਵਿਚ ਵਾਧਾ ਹੋਇਆ। ਅੰਕੜਾ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਪੇਂਡੂ ਖੇਤਰਾਂ ਵਿਚ ਔਸਤ ਐਮਪੀਸੀਈ ਵਿਚ ਸਭ ਤੋਂ ਵੱਧ ਵਾਧਾ ਓਡੀਸ਼ਾ ਵਿਚ ਹੋਇਆ ਹੈ। 2022-23 ਦੇ ਮੁਕਾਬਲੇ ਔਸਤ ਖ਼ਰਚਿਆਂ ’ਚ ਲਗਭਗ 14 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਸ਼ਹਿਰੀ ਖੇਤਰਾਂ ਵਿਚ ਪੰਜਾਬ ’ਚ ਲਗਭਗ 13 ਪ੍ਰਤੀਸ਼ਤ ਦਾ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ।

  ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਔਸਤ ਮਾਸਿਕ ਪ੍ਰਤੀ ਵਿਅਕਤੀ ਖ਼ਰਚੇ ਵਿਚ ਸਭ ਤੋਂ ਘੱਟ ਵਾਧਾ ਕ੍ਰਮਵਾਰ ਮਹਾਰਾਸ਼ਟਰ (ਲਗਭਗ ਤਿੰਨ ਫ਼ੀ ਸਦੀ) ਅਤੇ ਕਰਨਾਟਕ (ਲਗਭਗ ਪੰਜ ਫ਼ੀ ਸਦੀ) ਵਿਚ ਰਿਹਾ।

  ਇਸ ਵਿਚ ਕਿਹਾ ਗਿਆ ਕਿ 2022-23 ਦੇ ਨਾਲ-ਨਾਲ 2023-24 ਵਿਚ 18 ਵੱਡੇ ਰਾਜਾਂ ਵਿਚ ਔਸਤ ਐਮਪੀਸੀਈ ਵਿਚ ਵਿਆਪਕ ਸ਼ਹਿਰੀ-ਪੇਂਡੂ ਅਸਮਾਨਤਾ ਦੇਖੀ ਗਈ ਹੈ। ਇਨ੍ਹਾਂ ਪ੍ਰਮੁੱਖ ਰਾਜਾਂ ’ਚੋਂ 11 ਰਾਜਾਂ ਵਿਚ 2022-23 ਦੇ ਪੱਧਰ ਤੋਂ 2023-24 ’ਚ ਸ਼ਹਿਰਾਂ ਅਤੇ ਪਿੰਡਾਂ ਵਿਚ ਫਰਕ ਘਟਿਆ ਹੈ। ਸਰਵੇਖਣ ਅਨੁਸਾਰ, 2023-24 ਵਿਚ ਸ਼ਹਿਰ ਅਤੇ ਪਿੰਡ ਵਿਚ ਸੱਭ ਤੋਂ ਘੱਟ ਪਾੜਾ ਕੇਰਲ ਵਿਚ (ਲਗਭਗ 18 ਪ੍ਰਤੀਸ਼ਤ) ਅਤੇ ਝਾਰਖੰਡ ਵਿਚ ਸਭ ਤੋਂ ਵੱਧ (ਲਗਭਗ 83 ਪ੍ਰਤੀਸ਼ਤ) ਰਿਹਾ।

ਕੁੱਲ ਖ਼ਰਚਿਆਂ ਵਿਚ ਵੱਖ-ਵੱਖ ਭੋਜਨ ਅਤੇ ਗ਼ੈਰ-ਭੋਜਨ ਵਸਤੂਆਂ ਦੇ ਸਮੂਹਾਂ ਦੇ ਹਿੱਸੇ ਦੇ ਸਬੰਧ ਵਿਚ, ਇਸ ਵਿਚ ਕਿਹਾ ਗਿਆ ਹੈ ਕਿ 2023-24 ਵਿਚ ਪਿੰਡਾਂ ’ਚ ਔਸਤ ਪੇਂਡੂ ਭਾਰਤੀ ਪ੍ਰਵਾਰਾਂ ਦੇ ਖਪਤ ਮੁੱਲ ਵਿਚ ਭੋਜਨ ਦਾ ਯੋਗਦਾਨ ਲਗਭਗ 47 ਪ੍ਰਤੀਸ਼ਤ ਸੀ। ਭੋਜਨ ਵਸਤੂਆਂ ’ਚ, ਪੇਂਡੂ ਭਾਰਤ ’ਚ ਖਾਣ-ਪੀਣ ਵਾਲੀਆ ਵਸਤੂਆਂ ਦਾ ਯੋਗਤਾਨ ਸਭ ਤੋਂ 9.84 ਪ੍ਰਤੀਸ਼ਤ ਰਿਹਾ ਹੈ। ਇਸ ਤੋਂ ਬਾਅਦ ਦੁੱਧ ਅਤੇ ਦੁੱਧ ਉਤਪਾਦਾਂ (8.44 ਪ੍ਰਤੀਸ਼ਤ) ਅਤੇ ਸਬਜ਼ੀਆਂ (6.03 ਪ੍ਰਤੀਸ਼ਤ) ਦਾ ਸਥਾਨ ਹੈ।