ਅਫ਼ਰੀਕੀ ਦੇਸ਼ ਕਾਂਗੋ ਵਿਚ ਇੱਕ ਖਦਾਨ ਦੀ ਖਿਸਕੀ ਜ਼ਮੀਨ, 200 ਲੋਕਾਂ ਦੀ ਹੋਈ ਮੌਤ
ਮ੍ਰਿਤਕਾਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ
Congo landslide news
ਅਫ਼ਰੀਕੀ ਦੇਸ਼ ਕਾਂਗੋ ਰਿਪਬਲਿਕਨ ਦੇ ਪੂਰਬੀ ਹਿੱਸੇ ਵਿੱਚ ਰੁਬਾਯਾ ਕੋਲਟੇਨ ਖਦਾਨ ਵਿਚ ਜ਼ਮੀਨ ਖਿਸਕਣ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਸਥਾਨਕ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਬੁੱਧਵਾਰ ਨੂੰ ਉਦੋਂ ਵਾਪਰਿਆ ਜਦੋਂ ਬਰਸਾਤ ਦੇ ਮੌਸਮ ਦੌਰਾਨ ਜ਼ਮੀਨ ਕਮਜ਼ੋਰ ਹੋ ਗਈ ਅਤੇ ਖਦਾਨ ਢਹਿ ਗਈ।
ਗਵਰਨਰ ਦੇ ਬੁਲਾਰੇ ਲੁਬੁੰਬਾ ਕੰਬੇਰੇ ਮੁਈਸਾ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ 200 ਤੋਂ ਵੱਧ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਖਾਣ ਮਜ਼ਦੂਰ, ਬੱਚੇ ਅਤੇ ਬਾਜ਼ਾਰ ਵਿੱਚ ਸਬਜ਼ੀਆਂ ਅਤੇ ਫਲ ਵੇਚ ਰਹੀਆਂ ਔਰਤਾਂ ਸ਼ਾਮਲ ਹਨ। ਹਾਲਾਂਕਿ, ਸ਼ੁੱਕਰਵਾਰ ਸ਼ਾਮ ਤੱਕ ਮੌਤਾਂ ਦੀ ਸਹੀ ਗਿਣਤੀ ਸਪੱਸ਼ਟ ਨਹੀਂ ਹੋ ਸਕੀ ਕਿਉਂਕਿ ਮਲਬੇ ਵਿੱਚੋਂ ਲਾਸ਼ਾਂ ਕੱਢਣ ਦਾ ਕੰਮ ਅਜੇ ਵੀ ਜਾਰੀ ਸੀ।