ਪਹਿਲੀ ਅ੍ਰਪੈਲ ਤੋਂ ਬਦਲ ਜਾਵੇਗਾ ਬਹੁਤ ਕੁੱਝ, 50 ਕਰੋੜ ਲੋਕਾਂ ਨੂੰ ਮਿਲੇਗਾ 5 ਲੱਖ ਦਾ ਸਿਹਤ ਬੀਮਾ
ਇਕ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਤੀ ਸਾਲ ਵਿਚ ਆਮਦਨ, ਬੀਮਾ, ਬੈਂਕਿੰਗ ਅਤੇ ਜੀਐੱਸਟੀ ਦੇ ਖੇਤਰ ਵਿਚ ਕਈ ਵੱਡੇ ਬਦਲਾਅ ਹੋ ਰਹੇ ਹਨ। ਇਨ੍ਹਾਂ ਵਿਚ ਸਭ ਤੋਂ
ਨਵੀਂ ਦਿੱਲੀ : ਇਕ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਤੀ ਸਾਲ ਵਿਚ ਆਮਦਨ, ਬੀਮਾ, ਬੈਂਕਿੰਗ ਅਤੇ ਜੀਐੱਸਟੀ ਦੇ ਖੇਤਰ ਵਿਚ ਕਈ ਵੱਡੇ ਬਦਲਾਅ ਹੋ ਰਹੇ ਹਨ। ਇਨ੍ਹਾਂ ਵਿਚ ਸਭ ਤੋਂ ਵੱਡਾ ਬਦਲਾਅ ਦੇਸ਼ ਦੇ 50 ਕਰੋੜ ਗਰੀਬ ਪਰਵਾਰਾਂ ਨੂੰ 'ਆਯੁਸ਼ਮਾਨ ਯੋਜਨਾ' ਤਹਿਤ ਮਿਲਣ ਵਾਲਾ 5 ਲੱਖ ਰੁਪਏ ਤਕ ਸਿਹਤ ਬੀਮਾ ਹੈ। ਇਹ ਯੋਜਨਾ ਇਕ ਅਪ੍ਰੈਲ ਤੋਂ ਹੀ ਸ਼ੁਰੂ ਹੋ ਰਹੀ ਹੈ। ਇਸ ਨਾਲ ਸਿੱਧਾ ਫ਼ਾਇਦਾ ਦੇਸ਼ ਦੇ ਆਮ ਲੋਕਾਂ ਨੂੰ ਹੀ ਹੋਵੇਗਾ।
ਆਯੁਸ਼ਮਾਨ ਯੋਜਨਾ ਦਾ ਲਾਭ : ਇਸ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਤਕ ਦਾ ਬੀਮਾ ਮਿਲੇਗਾ, ਹਸਪਤਾਲ ਵਿਚ ਭਰਤੀ ਹੋਣ ਤੋਂ ਪਹਿਲਾਂ ਅਤੇ ਬਾਅਦ ਦਾ ਖ਼ਰਚ ਵੀ ਇਸ ਵਿਚ ਸ਼ਾਮਲ ਹੈ, 10.74 ਕਰੋੜ ਪਰਵਾਰਾਂ ਨੂੰ ਇਸ ਨਾਲ ਫ਼ਾਇਦਾ ਮਿਲੇਗਾ, ਪੈਨਲ ਵਿਚ ਸ਼ਾਮਲ ਕਿਸੇ ਵੀ ਹਸਪਤਾਲ ਵਿਚ ਕੈਸ਼ਲੈੱਸ ਇਲਾਜ ਹੋ ਸਕੇਗਾ, ਇਸ ਯੋਜਨਾ 'ਤੇ ਲਗਭਗ 12 ਹਜ਼ਾਰ ਕਰੋੜ ਰੁਪਏ ਖ਼ਰਚ ਹੋਣਗੇ।
ਕਟੌਤੀ ਮਾਪਦੰਡ : ਤਨਖ਼ਾਹਦਾਰਾਂ ਨੂੰ 40 ਹਜ਼ਾਰ ਰੁਪਏ ਦੀ ਮਾਪਦੰਡ ਕਟੌਤੀ ਦਾ ਲਾਭ ਮਿਲੇਗਾ, 19,200 ਦਾ ਟਰਾਂਸਪੋਰਟ ਭੱਤਾ ਅਤੇ 15 ਹਜ਼ਾਰ ਰੁਪਏ ਦੇ ਮੈਡੀਕਲ ਭੱਤੇ ਦੀ ਸੁਵਿਧਾ ਵਾਪਸ ਲੈ ਲਈ ਗਈ ਹੈ।
ਸਿਹਤ ਬੀਮਾ ਪਾਲਿਸੀ ਵਿਚ ਜ਼ਿਆਦਾ ਛੋਟ : 40 ਹਜ਼ਾਰ ਰੁਪਏ ਦੇਣ 'ਤੇ ਦੋ ਸਾਲ ਦੇ ਬੀਮਾ ਕਵਰ ਲਈ 10 ਫ਼ੀ ਸਦੀ ਛੋਟ ਮਿਲੇਗੀ, ਦੋਵੇਂ ਸਾਲ 20-20 ਹਜ਼ਾਰ ਦੀ ਕਰ ਛੋਟ ਦਾ ਦਾਅਵਾ ਵੀ ਕਰ ਸਕਦੇ ਹਨ।
ਇਲਾਜ ਖ਼ਰਚ 'ਤੇ ਟੈਕਸ 'ਚ ਰਾਹਤ : ਕਈ ਗੰਭੀਰ ਬਿਮਾਰੀਆਂ 'ਤੇ ਮਿਲਣ ਵਾਲੀ ਟੈਕਸ ਛੋਟ ਇਕ ਲੱਖ ਕੀਤੀ ਗਈ, ਮੌਜੂਦਾ ਸਮੇਂ 80 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਲਈ 80 ਹਜ਼ਾਰ ਰੁਪਏ ਹੈ, ਜਦੋਂ ਕਿ 60-80 ਸਾਲ ਦੇ ਸੀਨੀਅਰ ਨਾਗਰਿਕਾਂ ਲਈ 60 ਹਜ਼ਾਰ ਰੁਪਏ ਹੈ।
ਸੀਨੀਅਰ ਨਾਗਰਿਕਾਂ ਨੂੰ ਜ਼ਿਆਦਾ ਛੋਟ : ਸਿਹਤ ਬੀਮਾ ਅਤੇ ਆਮ ਮੈਡੀਕਲ ਖ਼ਰਚ 'ਤੇ ਟੈਕਸ ਛੋਟ ਦੀ ਹੱਦ 50 ਹਜ਼ਾਰ ਕੀਤੀ ਗਈ ਜੋ ਪਹਿਲਾਂ 30 ਹਜ਼ਾਰ ਰੁਪਏ ਸੀ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ ਤਹਿਤ ਨਿਵੇਸ਼ ਦੀ ਹੱਦ 15 ਲੱਖ ਰੁਪਏ ਕੀਤੀ ਗਈ, ਜੋ ਪਹਿਲਾਂ ਸਾਢੇ 7 ਲੱਖ ਰੁਪਏ ਸੀ। ਇਸ ਯੋਜਨਾ ਦਾ ਵਿਸਤਾਰ 2020 ਤਕ ਕੀਤਾ ਗਿਆ। ਨੈਸ਼ਨਲ ਪੈਨਸ਼ਨ ਸਕੀਮ ਵਿਚ ਜਮ੍ਹਾਂ ਰਕਮ ਕੱਢਣ 'ਤੇ ਟੈਕਸ ਛੋਟ ਦਾ ਲਾਭ ਗ਼ੈਰ ਕਰਮਚਾਰੀ ਵਰਗ ਨੂੰ ਵੀ ਮਿਲੇਗਾ।
1.55 ਲੱਖ ਡਾਕਘਰ ਦੇਸ਼ ਭਰ ਦੇ ਪੇਮੈਂਟ ਬੈਂਕ ਦੇ ਰੂਪ ਵਿਚ ਵੀ ਸੇਵਾਵਾਂ ਦੇਣਗੇ, ਇਕ ਲੱਖ ਰੁਪਏ ਤਕ ਦਾ ਬੱਚਤ ਖ਼ਾਤਾ ਖੋਲ੍ਹ ਸਕਣਗੇ, 25 ਹਜ਼ਾਰ ਤਕ ਦੀ ਜਮ੍ਹਾਂ ਰਾਸ਼ੀ 'ਤੇ 5.5 ਫ਼ੀ ਸਦੀ ਵਿਆਜ਼, ਚਾਲੂ ਖ਼ਾਤਾ ਅਤੇ ਥਰਡ ਪਾਰਟੀ ਬੀਮਾ ਵਰਗੀਆਂ ਸੁਵਿਧਾਵਾਂ ਮਿਲਣਗੀਆਂ। ਪੋਸਟਮੈਨ ਅਤੇ ਪੇਂਡੂ ਡਾਕ ਸੇਵਕ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਡਿਜ਼ੀਟਲ ਭੁਗਤਾਨ ਸੇਵਾ ਪਹੁੰਚਾਉਣਗੇ।
ਬੱਚਤ ਖ਼ਾਤੇ ਵਿਚ ਲੋਂੜੀਂਦੀ ਰਾਸ਼ੀ ਨਾ ਰੱਖਣ 'ਤੇ ਲੱਗਣ ਵਾਲਾ ਜੁਰਮਾਨਾ 75 ਫ਼ੀ ਸਦੀ ਘਟਾਇਆ, ਕਿਸੇ ਵੀ ਖ਼ਾਤਾਧਾਰਕ 'ਤੇ 15 ਰੁਪਏ ਅਤੇ ਜੀਐੱਸਟੀ ਤੋਂ ਜ਼ਿਆਦਾ ਜੁਰਮਾਨਾ ਨਹੀਂ ਲੱਗੇਗਾ। ਇਸ ਦੇ ਨਾਲ ਹੀ ਲਰਨਿੰਗ ਡਰਾਈਵਿੰਗ ਲਾਈਸੈਂਸ, ਨਵਾਂ ਡਰਾਈਵਿੰਗ ਲਾਈਸੈਂਸ, ਲਾਈਸੈਂਸ ਦੇ ਨਵੀਨੀਕਰਨ, ਨਾਮ ਪਤਾ ਬਦਲਣ ਲਈ ਵੱਖ-ਵੱਖ ਫ਼ਾਰਮ ਭਰਨ ਦੀ ਬਜਾਏ ਸਿਰਫ਼ ਫ਼ਾਰਮ-2 ਭਰਨਾ ਹੋਵੇਗਾ। ਮੁਸ਼ਕਲ ਖ਼ਤਮ ਕਰਨ ਲਈ ਕੇਂਦਰ ਸਰਕਾਰ ਮੋਟਰ ਵਾਹਨ ਕਾਨੂੰਨ ਵਿਚ ਸੋਧ ਕੀਤੀ ਗਈ ਹੈ। ਇਸ ਵਿਚ ਸੜਕ ਹਾਦਸੇ ਵਿਚ ਮੌਤ ਹੋਣ 'ਤੇ ਅੰਗਦਾਨ ਕਰਨ ਦੀ ਵਿਵਸਥਾ ਹੈ।
ਕਾਰ-ਬਾਈਕ ਬੀਮਾ ਸਸਤਾ : 1000 ਸੀਸੀ ਤੋਂ ਘੱਟ ਇੰਜਣ ਸਮਰੱਥਾ ਵਾਲੀ ਕਾਰ ਦੇ ਲਈ ਪ੍ਰੀਮੀਅਮ 10 ਫ਼ੀ ਸਦੀ ਸਸਤਾ ਹੋਵੇਗਾ, 75 ਸੀਸੀ ਤੋਂ ਜ਼ਿਆਦਾ ਇੰਜਣ ਦੀ ਸਮਰੱਥਾ 'ਤੇ ਪ੍ਰੀਮੀਅਮ ਦੁੱਗਣਾ, 150-350 ਸੀਸੀ ਦੇ ਮੋਟਰਸਾਈਕਲਾਂ ਲਈ ਵੀ ਪ੍ਰੀਮੀਅਮ 887 ਰੁਪਏ ਤੋਂ ਵਧ ਕੇ 985 ਰੁਪਏ ਕੀਤਾ।