'ਵੰਦੇ ਮਾਤਰਮ' ਨਾ ਗਾਉਣਾ ਗ਼ਲਤ ਨਹੀਂ : ਕੇਂਦਰੀ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੌਮੀ ਤਰਾਨਾ 'ਵੰਦੇ ਮਾਤਰਮ' ਗਾਉਣ ਅਤੇ ਨਾ ਗਾਉਣ ਦੇ ਵਿਵਾਦ ਵਿਚਕਾਰ ਨਰਿੰਦਰ ਮੋਦੀ ਸਰਕਾਰ ਦੇ ਮੰਤਰੀ ਨੇ ਕਿਹਾ ਹੈ ਕਿ ਜ਼ਰੂਰੀ ਨਹੀਂ ਕਿ ਹਰ ਕੋਈ ਰਾਸ਼ਟਰੀ ਗੀਤ ਗਾਵੇ।

Ramdas Athawale

 

ਨਵੀਂ ਦਿੱਲੀ, 1 ਅਗੱਸਤ : ਕੌਮੀ ਤਰਾਨਾ 'ਵੰਦੇ ਮਾਤਰਮ' ਗਾਉਣ ਅਤੇ ਨਾ ਗਾਉਣ ਦੇ ਵਿਵਾਦ ਵਿਚਕਾਰ ਨਰਿੰਦਰ ਮੋਦੀ ਸਰਕਾਰ ਦੇ ਮੰਤਰੀ ਨੇ ਕਿਹਾ ਹੈ ਕਿ ਜ਼ਰੂਰੀ ਨਹੀਂ ਕਿ ਹਰ ਕੋਈ ਰਾਸ਼ਟਰੀ ਗੀਤ ਗਾਵੇ। ਵੰਦੇ ਮਾਤਰਮ ਗਾਉਣਾ ਗ਼ਲਤ ਨਹੀਂ।
ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਜੇ ਕੋਈ ਵਿਅਕਤੀ ਰਾਸ਼ਟਰੀ ਗੀਤ 'ਵੰਦੇ ਮਾਤਰਮ' ਨਹੀਂ ਗਾਉਂਦਾ ਤਾਂ ਇਸ ਵਿਚ ਕੁੱਝ ਵੀ ਗ਼ਲਤ ਨਹੀਂ। ਰਿਪਬਲੀਕਨ ਪਾਰਟੀ ਆਫ਼ ਇੰਡੀਆ ਨਾਲ ਸਬੰਧਤ ਕੇਂਦਰੀ ਮੰਤਰੀ ਨੇ ਕਿਹਾ ਕਿ ਵੱਖ ਵੱਖ ਤਬਕਿਆਂ ਨੂੰ ਆਪਸ ਵਿਚ ਲੜਾਉਣ ਲਈ ਜਾਣਬੁੱਝ ਕੇ ਕੌਮੀ ਤਰਾਨੇ ਦਾ ਮੁੱਦਾ ਚੁਕਿਆ ਜਾ ਰਿਹਾ ਹੈ। ਉਨ੍ਹਾਂ ਕਲ ਠਾਣੇ ਲਾਗੇ ਸਮਾਗਮ ਵਿਚ ਕਿਹਾ, 'ਹਰ ਕਿਸੇ ਨੂੰ ਵੰਦੇ ਮਾਤਰਮ ਗਾਉਣਾ ਚਾਹੀਦਾ ਹੈ ਪਰ ਜੇ ਕੋਈ ਨਹੀਂ ਗਾਉਂਦਾ ਤਾਂ ਇਸ ਵਿਚ ਕੀ ਗ਼ਲਤ ਹੈ? ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਵਿਚ ਸਾਰੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਹਫ਼ਤੇ ਵਿਚ ਘੱਟੋ ਘੱਟ ਇਕ ਵਾਰ 'ਵੰਦੇ ਮਾਤਰਮ' ਦਾ ਉਚਾਰਣ ਕੀਤਾ ਜਾਣਾ ਚਾਹੀਦਾ ਹੈ।   (ਏਜੰਸੀ)