ਐਲਪੀਜੀ ਸਲੰਡਰ ਦੋ ਰੁਪਏ ਮਹਿੰਗਾ, ਸਬਸਿਡੀ ਰਹਿਤ ਸਲੰਡਰ 40 ਰੁਪਏ ਸਸਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਬਸਿਡੀ ਵਾਲਾ ਰਸੋਈ ਗੈਸ ਸਲੰਡਰ ਅੱਜ ਤੋਂ ਦੋ ਰੁਪਏ ਮਹਿੰਗਾ ਹੋ ਗਿਆ ਜਦਕਿ ਸਬਸਿਡੀ ਰਹਿਤ ਸਲੰਡਰ ਦੀ ਕੀਮਤ 40 ਰੁਪਏ ਘਟਾ ਦਿਤੀ ਗਈ ਹੈ। ਸਬਸਿਡੀ ਵਾਲੇ ਸਲੰਡਰਾਂ ਦੀ ਕੀਮਤ

Cylinder

 

ਨਵੀਂ ਦਿੱਲੀ, 1 ਅਗੱਸਤ : ਸਬਸਿਡੀ ਵਾਲਾ ਰਸੋਈ ਗੈਸ ਸਲੰਡਰ ਅੱਜ ਤੋਂ ਦੋ ਰੁਪਏ ਮਹਿੰਗਾ ਹੋ ਗਿਆ ਜਦਕਿ ਸਬਸਿਡੀ ਰਹਿਤ ਸਲੰਡਰ ਦੀ ਕੀਮਤ 40 ਰੁਪਏ ਘਟਾ ਦਿਤੀ ਗਈ ਹੈ। ਸਬਸਿਡੀ ਵਾਲੇ ਸਲੰਡਰਾਂ ਦੀ ਕੀਮਤ ਵਿਚ ਵਾਧਾ ਸਰਕਾਰ ਨੇ ਇਸ ਵਿਸ਼ੇਸ਼ ਅੰਤ ਤਕ ਸਬਸਿਡੀ ਖ਼ਤਮ ਕਰਨ ਦੇ ਫ਼ੈਸਲੇ ਦਾ ਹਿੱਸਾ ਹੈ। ਸਬਸਿਡੀ ਵਾਲੇ ਸਲੰਡਰ ਦੀ ਨਵੀਂ ਕੀਮਤ ਦਿੱਲੀ ਵਿਚ 479.77 ਰੁਪਏ ਹੋਵੇਗੀ।  ਕੇਂਦਰ ਸਰਕਾਰ ਨੇ ਸਰਕਾਰੀ ਤੇਲ ਕੰਪਨੀਆਂ ਨੂੰ ਸਬਸਿਡੀ 'ਤੇ ਮਿਲਣ ਵਾਲੀ ਐਲਪੀਜੀ ਦੀਆਂ ਕੀਮਤਾਂ ਹਰ ਮਹੀਨੇ ਪ੍ਰਤੀ ਸਲੰਡਰ 4 ਰੁਪਏ ਵਧਾਉਣ ਲਈ ਕਿਹਾ ਹੈ। ਇਹ ਗੱਲ ਕਲ ਤੇਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਹੀ ਸੀ। ਇਸ ਕਵਾਇਦ ਦਾ ਮਕਸਦ ਅਗਲੇ ਸਾਲ ਮਾਰਚ ਤਕ ਪੂਰੀ ਸਬਸਿਡੀ ਨੂੰ ਖ਼ਤਮ ਕਰਨਾ ਹੈ।
(ਏਜੰਸੀ)