ਕਸ਼ਮੀਰ ਵਿਚ ਮੋਬਾਈਲ ਇੰਟਰਨੈਟ ਸੇਵਾ ਕੁੱਝ ਹੱਦ ਤਕ ਬਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ, 2 ਅਗੱਸਤ : ਕਸ਼ਮੀਰ ਘਾਟੀ 'ਚ ਅੱਜ ਸ਼ਾਂਤਮਈ ਢੰਗ ਨਾਲ ਦਿਨ ਬੀਤਣ ਮਗਰੋਂ ਮੋਬਾਈਲ ਇੰਟਰਨੈਟ ਸੇਵਾ ਕੁੱਝ ਹੱਦ ਤਕ ਬਹਾਲ ਕਰ ਦਿਤੀ ਗਈ।

Kashmir

ਸ੍ਰੀਨਗਰ, 2 ਅਗੱਸਤ : ਕਸ਼ਮੀਰ ਘਾਟੀ 'ਚ ਅੱਜ ਸ਼ਾਂਤਮਈ ਢੰਗ ਨਾਲ ਦਿਨ ਬੀਤਣ ਮਗਰੋਂ ਮੋਬਾਈਲ ਇੰਟਰਨੈਟ ਸੇਵਾ ਕੁੱਝ ਹੱਦ ਤਕ ਬਹਾਲ ਕਰ ਦਿਤੀ ਗਈ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਦਖਣੀ ਕਸ਼ਮੀਰ ਦੇ ਖੇਤਰਾਂ ਨੂੰ ਛੱਡ ਕੇ ਵਾਦੀ ਵਿਚ ਮੋਬਾਈਲ ਇੰਟਰਨੈਟ ਸੇਵਾ ਬਹਾਲ ਕਰ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁੱਝ ਖੇਤਰਾਂ ਵਿਚ ਇਹ ਸੇਵਾ ਫ਼ਿਲਹਾਲ ਬੰਦ ਰਹੇਗੀ।
ਪੁਲਵਾਮਾ ਜ਼ਿਲ੍ਹੇ ਵਿਚ ਸੁਰੱÎਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਲਸ਼ਕਰ ਦੇ ਕਮਾਂਡਰ ਅਬੂ ਦੁਜਾਨਾ ਸਮੇਤ ਦੋ ਅਤਿਵਾਦੀ ਮਾਰੇ ਜਾਣ ਮਗਰੋਂ ਹੋਏ ਵਿਰੋਧ ਪ੍ਰਦਰਸ਼ਨਾਂ ਕਾਰਨ ਕਲ ਇੰਟਰਨੈਟ ਸੇਵਾ ਬੰਦ ਕਰ ਦਿਤੀ ਗਈ ਸੀ। (ਏਜੰਸੀ)