ਆਂਧਰਾ 'ਚ ਰਾਮ ਨੌਮੀ ਸਮਾਗਮ 'ਤੇ ਪੰਡਾਲ ਡਿੱਗਣ ਨਾਲ 4 ਮੌਤਾਂ, ਵਾਲ-ਵਾਲ ਬਚੇ ਚੰਦਰਬਾਬੂ ਨਾਇਡੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਂਧਰਾ ਪ੍ਰਦੇਸ਼ ਦੇ ਕਡੱਪਾ ਜ਼ਿਲ੍ਹੇ ਵਿਚ ਰਾਮ ਨੌਮੀ ਦੇ ਜਲੂਸ ਦੌਰਾਨ ਪੰਡਾਲ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ।

Ramnavmi Utsav Accident Andhra Pradesh 4 death

ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਕਡੱਪਾ ਜ਼ਿਲ੍ਹੇ ਵਿਚ ਰਾਮ ਨੌਮੀ ਦੇ ਜਲੂਸ ਦੌਰਾਨ ਪੰਡਾਲ ਡਿੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਹਾਦਸਾ ਤੇਜ਼ ਹਨ੍ਹੇਰੀ ਅਤੇ ਬੱਦਲ ਫੱਟਣ ਨਾਲ ਹੋਇਆ।

ਹਨ੍ਹੇਰੀ ਅਤੇ ਬੱਦਲ ਫੱਟਣ ਕਾਰਨ ਪੰਡਾਲ ਲੋਕਾਂ ਦੇ ਉੱਪਰ ਡਿਗ ਗਿਆ, ਜਿਸ ਦੇ ਹੇਠਾਂ ਦਬਣ ਅਤੇ ਸੱਟਾਂ ਲੱਗਣ ਨਾਲ ਚਾਰ ਲੋਕਾਂ ਦੀ ਜਾਨ ਚਲੀ ਗਈ। ਇਸ ਪ੍ਰੋਗਰਾਮ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੀ ਮੌਜੂਦ ਸਨ, ਪਰ ਉਹ ਹਾਦਸੇ ਵਿਚ ਵਾਲ-ਵਾਲ ਬਚ ਗਏ। 

ਮੀਡੀਆ ਵਿਚ ਚੱਲ ਰਹੀਆਂ ਖ਼ਬਰਾਂ ਮੁਤਾਬਕ ਕਡੱਪਾ ਜ਼ਿਲ੍ਹੇ ਦੇ ਵੋਂਟੀਮਿੱਟਾ ਦੇ ਇਤਿਹਾਸਕ ਕੋਡਨਡ੍ਰਮਾ ਸਵਾਮੀ ਮੰਦਰ ਵਿਚ ਰਾਮ ਨੌਮੀ ਦੇ ਮੌਕੇ 'ਤੇ ਹਰ ਸਾਲ ਦੀ ਤਰ੍ਹਾਂ ਦੀ ਇਸ ਵਾਰ ਵੀ ਵਿਸ਼ੇਸ਼ ਪੂਜਾ ਕਰਵਾਈ ਗਈ ਸੀ। ਇਸ ਪ੍ਰੋਗਰਾਮ ਵਿਚ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਰਾਜ ਸਰਕਾਰ ਦੇ ਹੋਰ ਕਈ ਮੰਤਰੀ ਵੀ ਇੱਥੇ ਮੌਜੂਦ ਸਨ। 

ਹਨ੍ਹੇਰੀ ਸ਼ਾਂਤ ਹੋਣ ਤੋਂ ਬਾਅਦ ਮੌਕੇ 'ਤੇ ਰਾਹ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ। ਮੁੱਖ ਮੰਤਰੀ ਦਾ ਆਦੇਸ਼ ਹੈ ਕਿ ਪ੍ਰਸ਼ਾਸਨ ਭਗਤਾਂ ਨੂੰ ਹਰ ਸੰਭਵ ਮਦਦ ਪਹੁੰਚਾਏਗਾ। ਭਗਦੜ ਵਿਚ ਜੋ ਲੋਕ ਅਪਣਿਆਂ ਤੋਂ ਵਿਛੜ ਗਏ ਹਨ, ਪੁਲਿਸ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਲੱਭਣ ਵਿਚ ਉਨ੍ਹਾਂ ਦੀ ਮਦਦ ਕਰੇ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸਮਾਗਮ ਵਿਚ ਪਹੁੰਚੇ ਭਗਤਾਂ ਦੇ ਉਤਸ਼ਾਹ ਦੀ ਤਾਰੀਫ਼ ਕੀਤੀ। ਨਾਲ ਹੀ ਕਿਹਾ ਕਿ ਰਾਜ ਵਿਚ ਰਾਮ ਰਾਜ ਸਥਾਪਤ ਕਰਨ ਵਿਚ ਜਨਤਾ ਉਨ੍ਹਾਂ ਦਾ ਸਹਿਯੋਗ ਕਰੇ। ਇਸ ਦੌਰਾਨ ਉਨ੍ਹਾਂ ਨੇ ਉੱਕੇ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਵਿਚ ਅਪਣਾ ਭਰੋਸਾ ਬਣਾਏ ਰਖਣ।