ਕਸ਼ਮੀਰ ਨੂੰ ਵਿਸ਼ੇਸ਼ ਸੂਬਾ ਬਣਾਉਣ ਵਾਲੀ ਧਾਰਾ 370 ਹਟਾਈ ਜਾਵੇ : ਸ਼ਿਵ ਸੈਨਾ ਮੈਂਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਕੇਂਦਰੀ ਦੀ ਨਰਿੰਦਰ ਮੋਦੀ ਸਰਕਾਰ ਕੋਲ ਭਾਰੀ ਬਹੁਮਤ ਹੈ ਅਤੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ

Shiv Sena Member

ਨਵੀਂ ਦਿੱਲੀ, 2 ਅਗੱਸਤ : ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਕੇਂਦਰੀ ਦੀ ਨਰਿੰਦਰ ਮੋਦੀ ਸਰਕਾਰ ਕੋਲ ਭਾਰੀ ਬਹੁਮਤ ਹੈ ਅਤੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਹਟਾਇਆ ਜਾਵੇ।
ਸ਼ਿਵ ਸੈਨਾ ਦੇ ਮੈਂਬਰ ਆਨੰਦ ਰਾਉ ਅਡਸੁਲ ਨੇ ਅੱਜ ਲੋਕ ਸਭਾ ਵਿਚ ਕੇਂਦਰੀ ਜੀਐਸਟੀ-ਬਿਲ 2017 'ਤੇ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ, 'ਅੱਜ ਅਸੀਂ ਕਸ਼ਮੀਰ ਵਿਚ ਜੀਐਸਟੀ ਬਾਰੇ ਚਰਚਾ ਕਰ ਰਹੇ ਹਾਂ ਪਰ ਸਾਨੂੰ ਧਾਰਾ 370 ਬਾਰੇ ਵੀ ਸੋਚਣਾ ਚਾਹੀਦਾ ਹੈ। ਚੋਣ ਪ੍ਰਚਾਰ ਸਮੇਂ ਅਸੀਂ ਇਸ ਧਾਰਾ ਦੀ ਗੱਲ ਕਰਦੇ ਸੀ ਪਰ ਅੱਜ ਤਾਂ ਸਾਡੇ ਕੋਲ ਬਹੁਮਤ ਹੈ ਤਾਂ ਫਿਰ ਹੁਣ ਕਾਹਦੀ ਪ੍ਰੇਸ਼ਾਨੀ ਹੈ? ਸਰਕਾਰ ਇਸ ਧਾਰਾ ਨੂੰ ਹਟਾਉਣ ਲਈ ਕਦਮ ਚੁੱਕੇ।'  ਆਨੰਦ ਨੇ ਕਿਹਾ, '1965 ਦੇ ਯੁੱਧ ਵਿਚ ਸਾਡੀ ਫ਼ੌਜ ਲਾਹੌਰ ਤਕ ਪਹੁੰਚ ਗਈ ਸੀ ਪਰ ਅੱਜ ਵੀ ਕਸ਼ਮੀਰ ਦਾ ਇਕ ਹਿੱਸਾ ਪਾਕਿਸਤਾਨ ਕੋਲ ਹੈ ਅਤੇ ਉਥੇ ਅਤਿਵਾਦੀ ਕੈਂਪ ਚਲਾਏ ਜਾ ਰਹੇ ਹਨ। ਪਾਕਿਸਤਾਨ ਦੇ ਕੰਟਰੋਲ ਵਿਚ ਕਸ਼ਮੀਰ ਦਾ ਹਿੱਸਾ ਹੈ, ਅਜਿਹਾ ਅਸੀਂ ਕਦ ਤਕ ਸੁਣਦੇ ਰਹਾਂਗੇ।' (ਏਜੰਸੀ)