'ਸਚਿਨ ਤੇ ਰੇਖਾ ਰਾਜ ਸਭਾ ਤੋਂ ਅਸਤੀਫ਼ਾ ਕਿਉਂ ਨਹੀਂ ਦੇ ਦਿੰਦੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਵਿਚ ਅੱਜ ਸਮਾਜਵਾਦੀ ਪਾਰਟੀ ਦੇ ਮੈਂਬਰ ਨਰੇਸ਼ ਅਗਰਵਾਲ ਨੇ ਮਨੋਨੀਤ ਮੈਂਬਰਾਂ ਸਚਿਨ ਤੇਂਦੂਲਕਰ ਅਤੇ ਰੇਖਾ ਦੀ ਗ਼ੈਰ-ਮੌਜੂਦਗੀ ਦਾ ਮਾਮਲਾ ਚੁਕਿਆ ਅਤੇ ਕਿਹਾ ਕਿ..

Sachin

 

ਨਵੀਂ ਦਿੱਲੀ, 1 ਅਗੱਸਤ : ਰਾਜ ਸਭਾ ਵਿਚ ਅੱਜ ਸਮਾਜਵਾਦੀ ਪਾਰਟੀ ਦੇ ਮੈਂਬਰ ਨਰੇਸ਼ ਅਗਰਵਾਲ ਨੇ ਮਨੋਨੀਤ ਮੈਂਬਰਾਂ ਸਚਿਨ ਤੇਂਦੂਲਕਰ ਅਤੇ ਰੇਖਾ ਦੀ ਗ਼ੈਰ-ਮੌਜੂਦਗੀ ਦਾ ਮਾਮਲਾ ਚੁਕਿਆ ਅਤੇ ਕਿਹਾ ਕਿ ਜੇ ਅਜਿਹੇ ਮੈਂਬਰਾਂ ਦੀ ਉੱਚ ਸਦਨ ਦੀ ਕਾਰਵਾਈ ਵਿਚ ਰੁਚੀ ਹੀ ਨਹੀਂ ਹੈ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਅਗਰਵਾਲ ਨੇ ਪ੍ਰਸ਼ਨ ਕਾਲ ਦੌਰਾਨ ਇਹ ਮਾਮਲਾ ਚੁਕਿਆ ਅਤੇ ਕਿਹਾ ਕਿ ਉਹ ਵਾਰ ਵਾਰ ਸਦਨ ਵਿਚ ਇਸ ਮਾਮਲੇ ਨੂੰ ਚੁਕਦੇ ਰਹੇ ਹਨ। ਉਨ੍ਹਾਂ ਕ੍ਰਿਕਟ ਖਿਡਾਰੀ ਸਚਿਨ ਅਤੇ ਫ਼ਿਲਮ ਅਭਿਨੇਤਰੀ ਰੇਖਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁੱਝ ਮਨੋਨੀਤ ਮੈਂਬਰ ਸਦਨ ਵਿਚ ਆਉਂਦੇ ਹੀ ਨਹੀਂ। ਪਿਛਲੇ ਦੋ ਸੈਸ਼ਨਾਂ 'ਚ ਵੀ ਉਹ ਇਕ ਦਿਨ ਲਈ ਵੀ ਸਦਨ ਦੀ ਕਾਰਵਾਈ ਵਿਚ ਸ਼ਾਮਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਰੁਚੀ ਹੀ ਨਹੀਂ ਹੈ ਤਾਂ ਉਨ੍ਹਾਂ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ।  (ਏਜੰਸੀ)