ਅਮਿਤ ਸ਼ਾਹ ਨੇ ਗਾਂਧੀਨਗਰ ਸੀਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਗਾਂਧੀਨਗਰ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ

Amit Shah filed nomination papers from Gandhinagar seat

ਗਾਂਧੀਨਗਰ : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਗਾਂਧੀਨਗਰ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਸ਼ਿਵਸੈਨਾ ਮੁਖੀ ਉਧਵ ਠਾਕਰੇ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਵੀ ਇਸ ਦੌਰਾਨ ਮੌਜੂਦ ਸਨ। ਭਾਜਪਾ ਮੁਖੀ ਨੇ ਗਾਂਧੀਨਗਰ ਜ਼ਿਲ੍ਹਾ ਕਲੈਕਟਰ ਅਤੇ ਰਿਟਰਨਿੰਗ ਅਧਿਕਾਰੀ ਐਸ ਕੇ ਲੰਗਾ ਨੂੰ ਅਪਣਾ ਨਾਮਜ਼ਦਗੀ ਪੱਤਰ ਸੌਂਪਿਆ। ਇਸ ਤੋਂ ਪਹਿਲੇ ਦਿਨ ਸ਼ਾਹ ਨੇ ਅਹਿਮਦਾਬਾਦ ਵਿਚ ਰਾਜਗ ਨੇਤਾਵਾਂ ਨਾਲ ਇਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਇਕ ਰੋਡ ਸ਼ੋਅ ਵੀ ਕੀਤਾ।

ਜ਼ਿਕਰਯੋਗ ਹੈ ਕਿ ਛੇ ਵਾਰ  ਤੋਂ ਭਾਜਪਾ ਦੇ ਸੀਨੀਅਰ ਨੇਤਾ ਐਲ ਕੇ ਅਡਵਾਣੀ ਗਾਂਧੀਨਗਰ ਲੋਕ ਸਭਾ ਸੀਟ ਦੀ ਅਗਵਾਈ ਕਰ ਰਹੇ ਸਨ। ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਇਥੇ ਇਕ ਵੱਡਾ ਰੋਡ ਸ਼ੋਅ ਵੀ ਕੀਤਾ। ਚਾਰ ਕਿਲੋਮੀਟਰ ਲੰਮੇ ਇਸ ਰੋਡ ਸ਼ੋਅ ਦੇ ਦੌਰਾਨ ਲੱਖਾਂ ਲੋਕਾਂ ਨੇ ਸ਼ਾਹ ਦਾ ਅਭਿਨੰਦਨ ਕੀਤਾ। ਉਹ ਇਹ ਖੁੱਲ੍ਹੀ ਗੱਡੀ ਵਿਚ ਸਵਾਰ ਸੀ। ਉਨ੍ਹਾਂ ਨਾਲ ਕੇਂਦਰੀ ਮੰਤਰੀ ਰਾਜਨਾਥ ਸਿੰਘ, ਪਿਯੂਸ਼ ਗੋਇਲ ਅਤੇ ਹੋਰ ਸਥਾਨਕ ਨੇਤਾ ਵੀ ਮੌਜੂਦ ਸੀ। 

ਭਾਜਪਾ ਮੁਖੀ ਨੇ ਰੋਡ ਸ਼ੋਅ ਤੋਂ ਪਹਿਲਾ ਇਕ ਜਨਸਭਾ ਵਿਚ ਕਿਹਾ ਕਿ 2019 ਦੀ ਲੋਕਸਭਾ ਚੋਣ ਸਿਰਫ਼ ਇਸ ਮੁੱਦੇ 'ਤੇ ਲੜੀ ਜਾਵੇਗੀ ਕਿ ਚੌਣਾਂ ਤੋਂ ਬਾਅਦ ਦੇਸ਼ ਦੀ ਅਗੁਆਈ ਕੌਣ ਕਰੇਗਾ। ਉਨ੍ਹਾਂ ਕਿਹਾ ਕਿ  ਮੈਂ ਹਿਮਾਚਲ ਤੋਂ ਲੈ ਕਨਿਆਕੁਮਾਰੀ ਅਤੇ ਕਾਮਰੂਪ ਤੋਂ ਲੈ ਕੇ ਗਾਂਧੀਨਗਰ ਤਕ ਲੋਕਾਂ ਤੋਂ ਇਹ ਸਵਾਲ ਪੁਛਿਆ ਤਾਂ ਮੈਨੂੰ ਸਿਰਫ਼ ਇਕ ਹੀ ਆਵਾਜ਼ ਸੁਣਾਈ ਦਿਤੀ-ਮੋਦੀ, ਮੋਦੀ, ਮੋਦੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਰਫ਼ ਮੋਦੀ, ਭਾਜਪਾ ਅਤੇ ਰਾਜਗ ਸਰਕਾਰ ਹੀ ਦੇਸ਼ ਦੀ ਸੁਰੱਖਿਆ ਸੁਨਸਚਿਤ ਕਰ ਸਕਦੀ ਹੈ। ਰਾਜਸਭਾ ਮੈਂਬਰ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਉਨ੍ਹਾ ਦੀ ਜ਼ਿੰਦਗੀ ਹੈ।  
(ਪੀਟੀਆਈ)