Corona Virus ਨਾਲ ਮਰਨ ਵਾਲਿਆਂ ਵਿਚ ਪੁਰਸ਼ਾਂ ਦੀ ਗਿਣਤੀ ਜ਼ਿਆਦਾ, ਰਿਸਰਚ 'ਚ ਹੋਇਆ ਖੁਲਾਸਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਟਲੀ ਤੋਂ ਇਕੱਠੇ ਕੀਤੇ ਅੰਕੜਿਆਂ ਦੇ ਅਧਾਰ ਤੇ, ਸੰਗਠਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ 60 ਫ਼ੀਸਦੀ ਲੋਕ ਪੁਰਸ਼ ਹਨ

File Photo

ਨਵੀਂ ਦਿੱਲੀ- ਕੋਰੋਨਾ ਵਾਇਰਸ ਸੰਕਰਮਣ ਵਿਚ ਜਿੱਥੇ ਹਰ ਰੋਜ਼ ਨਵੀਆਂ ਜਾਣਕਾਰੀਆਂ ਆਉਂਦੀਆਂ ਰਹਿੰਦੀਆਂ ਹਨ। ਉੱਥੇ ਹੀ ਇਕ ਬਹੁਤ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਨਵੀਂ ਰਿਸਰਚ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਵਿਚ ਮਹਿਲਾਵਾਂ ਦੇ ਮੁਕਾਬਲੇ ਪੁਰਸ਼ਾਂ ਦੀ ਗਿਣਤੀ ਜ਼ਿਆਦਾ ਹੈ। ਮੌਜੂਦਾ ਖੁਲਾਸੇ ਵਿਚ ਹੁਣ ਤੱਕ ਇਕੱਠੇ ਕੀਤੇ ਗਏ ਅੰਕੜਿਆਂ ਨੂੰ ਅਧਾਰ ਬਣਾਇਆ ਗਿਆ ਹੈ। ਅੰਤਰਰਾਸ਼ਟਰੀ ਸਿਹਤ ਸੰਸਥਾ ਨੈਸ਼ਨਲ ਹੈਲਥ ਇੰਸਟੀਚਿਊਟ ਨੇ ਆਪਣੀ ਖੋਜ ਵਿਚ ਖੁਲਾਸਾ ਕੀਤਾ ਹੈ ਕਿ ਵਿਸ਼ਵ ਵਿਚ ਕੋਰੋਨਾ ਵਿਸ਼ਾਣੂ ਨਾਲ ਮਰਨ ਵਾਲਿਆਂ ਦੀ ਗਿਣਤੀ ਪੁਰਸ਼ਾਂ ਦੀ ਵਧੇਰੇ ਹੈ।

ਇਟਲੀ ਤੋਂ ਇਕੱਠੇ ਕੀਤੇ ਅੰਕੜਿਆਂ ਦੇ ਅਧਾਰ ਤੇ, ਸੰਗਠਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ 60 ਫ਼ੀਸਦੀ ਲੋਕ ਪੁਰਸ਼ ਹਨ। ਯਾਨੀ, ਇਟਲੀ ਵਿੱਚ ਸੰਕਰਮਿਤ ਪ੍ਰਤੀ 10 ਔਰਤਾਂ ਵਿੱਚ ਮਰਦਾਂ ਦਾ ਅਨੁਪਾਤ 14 ਹੈ। ਵਾਇਰਸ ਨਾਲ ਮਰਨ ਵਾਲਿਆਂ ਵਿਚੋਂ ਸਿਰਫ 30 ਪ੍ਰਤੀਸ਼ਤ ਔਰਤਾਂ ਹਨ ਜਦੋਂ ਕਿ 70 ਪ੍ਰਤੀਸ਼ਤ ਮਰਦ ਹਨ। ਇਸ ਸੋਧ ਨੂੰ ਕਰਨ ਵਾਲੇ ਡਾਕਟਰ ਡੇਬੋਰਾ ਬ੍ਰਿਕਸ ਦਾ ਕਹਿਣਾ ਹੈ ਕਿ ਮਹਿਲਾਵਾਂ ਦੇ ਮੁਕਾਬਲੇ ਪੁਰਸ਼ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ। ਮਹਿਲਾਵਾਂ ਦੀ ਤੁਲਨਾ ਵਿਚ ਪੁਰਸ਼ ਜ਼ਿਆਦਾ ਸਮੋਕਿੰਗ ਕਰਦੇ ਹਨ ਇਸ ਤੋਂ ਇਲਾਵਾ ਸਿਹਤਮੰਦ ਰਹਿਣ ਵਿਚ ਵੀ ਪੁਰਸ਼ ਜ਼ਿਆਦਾ ਸੁਸਤ ਹਨ।  

ਕੋਰੋਨਾ ਵਾਇਰਸ ਨਾਲ ਮੌਤਾਂ
ਇਟਲੀ ਵਿਚ ਮਰਨ ਵਾਲੀਆਂ ਪ੍ਰਤੀ 10 ਮਹਿਲਾਵਾਂ ਦੇ ਮੁਕਾਬਲੇ ਪੁਰਸ਼ਾਂ ਦੀ ਸੰਖਿਆ 24 ਹੈ। 
ਚੀਨ ਵਿਚ ਮਰਨ ਵਾਲੀਆਂ ਪ੍ਰਤਚੀ 10 ਔਰਤਾਂ ਦੇ ਮੁਕਾਬਲੇ ਪੁਰਸ਼ਾਂ ਦੀ ਗਿਣਤੀ 18 ਹੈ। 
ਜਰਮਨੀ ਵਿਚ ਮਰਨ ਵਾਲੀਆਂ ਪ੍ਰਤੀ 10 ਔਰਤਾਂ ਦੇ ਮੁਕਾਬਲੇ ਮਰਦਾਂ ਦੀ ਗਿਣਤੀ 16 ਹੈ

ਕੋਰੋਨਾ ਸਕਾਰਾਤਮਕ ਕੇਸ
ਇਟਲੀ ਵਿਚ ਸੰਕਰਮਿਤ ਹੋਣ ਵਾਲੀਆਂ ਪ੍ਰਤੀ ਮਹਿਲਾਵਾਂ ਦੇ ਮੁਕਾਬਲੇ ਪੁਰਸ਼ਾਂ ਦੀ ਸੰਖਿਆ 14 ਹੈ। 
ਈਰਾਨ ਵਿਚ ਸੰਕਰਮਿਤ ਹੋਣ ਵਾਲੀਆਂ ਪ੍ਰਤੀ 10 ਮਹਿਲਾਵਾਂ ਦੇ ਮੁਕਾਬਲੇ ਪੁਰਸ਼ਾਂ ਦੀ ਸੰਖਿਆ 13 ਹੈ। ਭਾਰਤ ਨੇ ਅਜੇ ਤੱਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਔਰਤਾਂ ਅਤੇ ਮਰਦਾਂ ਦੀ ਸੰਖਿਆ ਸਾਂਝੀ ਨਹੀਂ ਕੀਤੀ ਹੈ। ਇਸ ਕਰਕੇ, ਸਾਡੇ ਦੇਸ਼ ਨੂੰ ਇਸ ਸਮੇਂ ਇਸ ਖੋਜ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ, ਪਰ ਖੋਜਕਰਤਾਵਾਂ ਨੂੰ ਉਮੀਦ ਹੈ ਕਿ ਇਕ ਵਾਰ ਜਦੋਂ ਸਾਰੇ ਦੇਸ਼ਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ, ਤਾਂ ਜ਼ਿਆਦਾ ਸਟੀਕ ਉਪਲੱਬਧ ਹੋ ਸਕੇਗੀ।

 ਜ਼ਿਕਰਯੋਗ ਹੈ ਕਿ ਭਾਰਤ ਸਮੇਤ ਪੂਰੀ ਦੁਨੀਆਂ ਵਿਚ ਕੋਰੋਨਾ ਨਾਲ ਤਾਂਡਵ ਮੱਚਿਆ ਹੋਇਆ ਹੈ ਹੁਣ ਤੱਕ, ਵਿਸ਼ਵ ਭਰ ਵਿਚ 34 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 7 ਲੱਖ ਤੋਂ ਵੱਧ ਸੰਕਰਮਿਤ ਹਨ। ਇੱਥੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਦੇ 106 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1071 ਹੋ ਗਈ ਹੈ। ਕੋਰੋਨਾ ਨਾਲ ਦੇਸ਼ ਵਿਚ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 99 ਲੋਕ ਠੀਕ ਹੋ ਕੇ ਗਰ ਚਲੇ ਗਏ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।