ਖੁਸ਼ਖ਼ਬਰੀ : ਨਹੀਂ ਕੱਟੇਗੀ EMI, ਇਨ੍ਹਾਂ ਬੈਂਕਾਂ ਨੇ ਮੰਨੀ RBI ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰਬੀਆਈ ਨੇ ਦੇਸ ਵਿਚ ਕਰੋਨਾ ਵਾਇਰਸ ਦੇ ਕਾਰਨ ਚੱਲ ਰਹੀ ਇਸ ਮੰਦਹਾਲੀ ਦੇ ਕਾਰਨ ਬੈਂਕਾਂ ਨੂੰ ਕੁਝ ਨਿਰਦੇਸ਼ ਜ਼ਾਰੀ ਕੀਤੇ ਹਨ

coronavirus

ਨਵੀਂ ਦਿੱਲੀ : ਆਰਬੀਆਈ ਨੇ ਦੇਸ ਵਿਚ ਕਰੋਨਾ ਵਾਇਰਸ ਦੇ ਕਾਰਨ ਚੱਲ ਰਹੀ ਇਸ ਮੰਦਹਾਲੀ ਦੇ ਕਾਰਨ ਬੈਂਕਾਂ ਨੂੰ ਕੁਝ ਨਿਰਦੇਸ਼ ਜ਼ਾਰੀ ਕੀਤੇ ਹਨ। ਜਿਸ ਵਿਚ ਬੈਂਕਾਂ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਾਅਦ ਲਾਗੂ ਹੋਏ ਲੌਕਡਾਊਨ ਵਿਚ ਰਾਹਤ ਦਿਵਾਉਣ ਲਈ ਰਿਹਾਇਸ਼ੀ, ਵਾਹਨ ਅਤੇ ਫਸਲਾਂ ਸਮੇਤ ਹਰ ਕਿਸਮ ਦੇ ਟਰਮ ਲੋਨ ਦੀਆਂ ਕਿਸ਼ਤਾਂ ਵਾਪਸ ਕਰਨ 'ਤੇ ਤਿੰਨ ਮਹੀਨੇ ਦੀ ਛੋਟ ਲਈ ਆਪਣੀਆਂ ਸ਼ਾਖਾਵਾਂ ਵਿਚ ਇਸ ਨੂੰ ਲਾਗੂ ਕਰਨ ਲਈ ਕਿਹਾ ਹੈ।  ਰਿਜ਼ਰਵ ਬੈਂਕ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਇਸ ਦੀ ਰੋਕਥਾਮ ਲਈ 'ਲੌਕਡਾਊਨ' ਤੋਂ ਰਾਹਤ ਪ੍ਰਦਾਨ ਕਰਨ ਲਈ ਕਰਜ਼ੇ ਦੀ ਕਿਸ਼ਤ ਦੀ ਅਦਾਇਗੀ 'ਤੇ ਤਿੰਨ ਮਹੀਨੇ ਦੀ ਛੋਟ ਦਾ ਐਲਾਨ ਕੀਤਾ ਹੈ। ਉੱਥੇ ਹੀ ਕਈ ਬੈਂਕਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੀਆਂ ਸ਼ਾਖਾਵਾਂ ਨੂੰ ਆਰਬੀਆਈ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਗ੍ਰਾਹਕਾਂ ਨੂੰ ਰਜਿਸਟਰਡ ਮੋਬਾਈਲ ਨੰਬਰ ਈਐਮਆਈ(EMI) ਭੁਗਤਾਨ ਬਾਰੇ ਦੱਸਿਆ ਜਾ ਰਿਹਾ ਹੈ। ਉਧਰ ਯੂਨੀਅਨ ਬੈਂਕ ਆਫ਼ ਇੰਡੀਆ (ਯੂਬੀਆਈ) ਦੇ ਮੈਨੇਜਿੰਗ ਡਾਇਰੈਕਟਰ ਰਾਜਕਿਰਨ ਰਾਏ ਨੇ ਕਿਹਾ ਕਿ ਬ੍ਰਾਂਚਾਂ ਨੂੰ ਸਾਰੇ ਮਿਆਦ ਦੇ ਕਰਜ਼ਿਆਂ ਦੀ ਕਿਸ਼ਤ 'ਤੇ ਤਿੰਨ ਮਹੀਨੇ ਦੀ ਮੁਆਫੀ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਕਿਹਾ, ਜਿਨ੍ਹਾਂ ਗ੍ਰਾਹਕਾਂ ਨੇ ਈਐਮਆਈ ਕਟੌਤੀ ਲਈ ਈਸੀਐੱਸ (ਇਲੈਕਟ੍ਰਾਨਿਕ ਕਲੀਅਰਿੰਗ ਸਰਵਿਸ) ਦੀ ਚੋਣ ਕੀਤੀ ਹੈ। ਉਨ੍ਹਾਂ ਗਾਹਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਸਬੰਧਤ ਸ਼ਾਖਾ ਨੂੰ ਈ-ਮੇਲ ਜਾਂ ਹੋਰ ਡਿਜੀਟਲ ਮਾਧਿਅਮ ਰਾਹੀਂ ਸੂਚਿਤ ਕਰਨਾ ਹੋਵੇਗਾ। ਰਾਏ ਨੇ ਕਿਹਾ ਕਿ ਕਾਨੂੰਨੀ ਮੁੱਦਿਆਂ ਕਾਰਨ ਬੈਂਕ ਆਪਣੇ ਆਪ ਈਸੀਐਸ ਭੁਗਤਾਨ ਨੂੰ ਰੋਕ ਨਹੀਂ ਸਕਦਾ ਪਰ ਗਾਹਕ ਇਸਨੂੰ ਰੋਕਣ ਦੇ ਲਈ ਬੈਂਕ ਨੂੰ ਅਪੀਲ ਕਰ ਸਕਦੇ ਹਨ।

ਇਸੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਗ੍ਰਾਹਕਾਂ ਦੀ ਆਮਦਨੀ ਪ੍ਰਭਾਵਤ ਨਹੀਂ ਹੋਈ ਹੈ ਉਨ੍ਹਾਂ ਨੂੰ ਨਿਰਧਾਰਤ ਸਮੇਂ ਸੀਮਾ ਅਨੁਸਾਰ ਕਿਸ਼ਤਾਂ ਅਦਾ ਕਰਨ ਲਈ ਕਿਹਾ ਜਾ ਰਿਹਾ ਹੈ। ਬੈਂਕਾਂ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਆਰਥਿਕ ਪ੍ਰਭਾਵ ਨਾਲ ਨਜਿੱਠਣ ਲਈ, ਆਰਬੀਆਈ ਪੈਕੇਜ ਵਿੱਚ ਭਾਰਤੀ ਬੈਂਕਾਂ ਨੂੰ ਕਰਜ਼ਾ ਮੁਲਤਵੀ ਕਰਨ ਦੀ ਆਗਿਆ, 1 ਮਾਰਚ, 2020 ਤੋਂ ਇਸ ਵਿਆਜ ਨੂੰ ਅਗਲੇ ਤਿੰਨ ਮਹੀਨੇ ਲਈ ਟਾਲਣ ਲਈ ਕਿਹਾ ਹੈ। ਇਸ ਤੋਂ ਇਲਾਵਾ ਪੀ.ਐਨ.ਬੀ ਬੈਂਕ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਲਈ ਰਾਹਤ ਸਕੀਮ ਦੀ ਪੇਸ਼ਕਸ਼ ਕਰ ਰਹੀ ਹੈ ਜਿਸ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ, 1 ਮਾਰਚ ਤੋਂ 31 ਮਈ, 2020 ਤੱਕ ਨਕਦ ਜਮ੍ਹਾ ਸਹੂਲਤ 'ਤੇ ਨਿਸ਼ਚਤ ਮਿਆਦ ਦੇ ਕਰਜ਼ੇ ਦੀ ਕਿਸ਼ਤ, ਵਿਆਜ ਉਗਰਾਹੀ ਨੂੰ ਟਾਲਣ ਦਾ ਫੈਸਲਾ ਕੀਤਾ ਗਿਆ ਹੈ। ਉੱਥੇ ਹੀ ਕੇਨਰਾ ਬੈਂਕ ਨੇ ਟਵੀਟ ਵੀ ਕਰਕੇ ਲਿਖਿਆ ਕਿ ਆਰਬੀਆਈ ਪੈਕੇਜ ਦੇ ਤਹਿਤ, 1 ਮਾਰਚ, 2020 ਤੋਂ 31 ਮਈ, 2020 ਤੱਕ ਤਿੰਨ ਮਹੀਨਿਆਂ ਲਈ ਕਰਜੇ ਦੀ ਕਿਸ਼ਤ ਲੈਣ ਨੂੰ ਮੁਲਤਵੀ ਕਰ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਂਕਾਂ ਤੋਂ ਰਕਮ ਦੀ EMI  ਦੇ ਬਾਰੇ ਸਪੱਸ਼ਟ ਕਰਦਿਆਂ ਗਾਹਕਾਂ ਦੀਆਂ ਸ਼ੰਕਾਵਾਂ ਦੂਰ ਹੋ ਜਾਣਗੀਆਂ ਹਾਲੇ ਤਾਂ ਬੈਂਕਾਂ ਵੱਲੋਂ ਭੁਗਤਾਨ ਲਈ ਮੋਬਾਈਲ ਫੋਨ 'ਤੇ ਆ ਰਹੇ ਮੈਸਿਜ ਨੂੰ ਵੇਖ ਉਹ ਚਿੰਨਤਾਂ ਦੀ ਸਥਿਤੀ ਵਿਚ ਹਨ। ਦੱਸਣਯੋਗ ਹੈ ਕਿ ਆਰਬੀਆਈ ਨੇ ਪਿਛਲੇ ਸ਼ੁੱਕਰਵਾਰ ਨੂੰ ਪ੍ਰਚੂਨ ਅਤੇ ਫਸਲੀ ਕਰਜ਼ਿਆਂ ਸਮੇਤ, ਮਿਆਦ ਦੇ ਕਰਜ਼ਿਆਂ ਦੀ ਅਦਾਇਗੀ 'ਤੇ ਤਿੰਨ ਮਹੀਨਿਆਂ ਦੀ ਮੁਆਫੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਆਰਬੀਆਈ ਨੇ ਇਹ ਵੀ ਕਿਹਾ ਕਿ ਇਸ ਸਮੇਂ ਦੌਰਾਨ ਜੇ ਕਰਜ਼ੇ ਅਦਾ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਡਿਫਾਲਟ ਨਹੀਂ ਮੰਨਿਆ ਜਾਵੇਗਾ। ਜਿਸ ਲਈ ਇਹ ਛੋਟ ਦੇ ਤਹਿਤ, ਪ੍ਰਮੁੱਖ ਰਕਮ / ਵਿਆਜ, ਲੋਨ ਦੀ ਅਦਾਇਗੀ, ਕ੍ਰੈਡਿਟ ਕਾਰਡ ਦੀ ਅਦਾਇਗੀ, ਬਕਾਇਆ ਭੁਗਤਾਨ ਅਤੇ ਮਹੀਨਾਵਾਰ ਕਿਸ਼ਤ ਆਵੇਗੀ ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।