Corona Virus : ਯੂ.ਪੀ ‘ਚ ਮਜ਼ਦੂਰਾਂ ਨੂੰ ਸੈਨੀਟਾਈਜ਼ਰ ਨਾਲ ਨਹਿਲਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਨਾਲ ਲੜਨ ਲਈ ਜਿਥੇ ਵੱਖ – ਵੱਖ ਗਲੀ-ਮੁਹੱਲਿਆ ਵਿਚ ਸੈਨੀਟਾਈਜ਼ਰ ਦਾ ਛਿੜਕਾਅ ਕੀਤੀ ਜਾ ਰਿਹਾ ਹੈ

coronavirus

ਕਰੋਨਾ ਵਾਇਰਸ ਦੇ ਨਾਲ ਲੜਨ ਲਈ ਜਿਥੇ ਵੱਖ – ਵੱਖ ਗਲੀ ਮੁਹੱਲਿਆ ਵਿਚ ਸੈਨੀਟਾਈਜ਼ਰ ਦਾ ਛਿੜਕਾਅ ਕੀਤੀ ਜਾ ਰਿਹਾ ਹੈ ਉੱਥੇ ਹੀ ਕਰੋਨਾ ਨਾਲ ਲੜਨ ਲਈ ਉਤਰ ਪ੍ਰਦੇਸ਼ ਦੇ ਬਰੀਲੀ ਵਿਚ ਮਜ਼ਦੂਰਾਂ ਨੂੰ ਸੈਨੀਟਾਈਜ਼ਰ ਨਾਲ ਨਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਜਦੋਂ ਇਸ ਘਟਨਾ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਤਾਂ ਅਧਿਕਾਰੀਆਂ ਨੇ ਇਸ ਘਟਨਾ ਨੂੰ ‘ਹਾਈਪਰਐਕਟੀਵਿਟੀ’ ਦੱਸਦਿਆਂ ਹੋਇਆ ਸਬੰਧਤ ਲੋਕਾਂ ‘ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਬਰੇਲੀ ਦੇ ਅਧਿਕਾਰੀਆਂ ਨੇ ਟਵਿਟ ਕਰਕੇ ਕਿਹਾ ਪ੍ਰਭਾਵਿਤ ਵਿਅਕਤੀਆਂ ਦਾ ਸੀ.ਐੱਮ.ਓ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਇਲਾਜ਼ ਚੱਲ ਰਿਹਾ ਹੈ ਮਤਲਬ ਕਿ ਮਜ਼ਦੂਰਾਂ ਲਈ ਇਹ ਸਪ੍ਰੇਅ ਉਚਿਤ ਨਹੀਂ ਬੈਠਿਆ ਹਾਂਲਾਕਿ ਅਧਿਕਾਰੀਆਂ ਦੇ ਵੱਲ਼ੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਸੈਨੀਟਾਈਜ਼ਰ ਵਿਚ ਕਿਹੜਾ ਕੈਮੀਕਲ ਪਾਇਆ ਹੋਇਆ ਸੀ। ਇਸ ਘਟਨਾ ਤੋਂ ਬਾਅਦ ਡੀ.ਐੱਮ ਨੇ ਇਸ ਤੋਂ ਬਚਾ ਕਰਦਿਆਂ ਟਵੀਟ ਵਿਚ ਲਿਖਿਆ ਕਿ ‘ਮਾਸ ਸੈਨੀਟਾਈਜ਼’ ਦਾ ਇਹ ਤਰੀਕਾ ਦੁਨੀਆਂ ਦੇ ਹੋਰ ਵੀ ਕਈ ਦੇਸ਼ਾਂ ਵਿਚ ਅਪਣਾਇਆ ਜਾ ਰਿਹਾ ਹੈ। ਦੱਸ ਦੱਈਏ ਕਿ ਹਾਲੇ ਤੱਕ ਅਮਰੀਕਾ ਅਤੇ ਬ੍ਰਟੇਨ ਵਰਗੇ ਦੇਸ਼ਾਂ ਵਿਚ ਵੀ ਵਿਅਕਤੀਆਂ ਤੇ ਇਸ ਤਰ੍ਹਾਂ ਸੈਨੀਟਾਈਜ਼ਰ ਛਿੜਕਣ ਦਾ ਮਾਮਲਾ ਸਾਹਮਣੇ ਨਹੀਂ ਆਇਆ।

ਇਸ ਤੋਂ ਇਲਾਵਾ ਵਿਸਵ ਸਿਹਤ ਸੰਗਠਨ (WHO) ਦੇ ਵੱਲੋਂ ਵੀ ਇਸ ਤਰ੍ਹਾਂ ਦੀ ਕੋਈ ਗਾਈਡ ਲਾਈਨ ਨਹੀਂ ਦਿੱਤੀ ਗਈ ਜਿਸ ਵਿਚ ਦੱਸਿਆ ਗਿਆ ਹੋਵੇ ਕਿ ਭੀੜ ਤੇ ਇਸ ਤਰ੍ਹਾਂ ਸੈਨੀਟਾਈਜ਼ਰ ਦੀ ਬਾਰੀਸ਼ ਕਰਨਾ ਸਹੀ ਹੈ ਪਰ ਅਫ਼ਗਾਨੀਸਥਾਨ, ਇੰਡੋਨੇਸ਼ੀਆ, ਅਤੇ ਇਜ਼ਰਾਇਲ ਵਰਗੇ ਦੇਸ਼ਾਂ ਵਿਚ ਅਜਿਹੀਆਂ ਇਕ-ਦੋ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਇੱਥੇ ਇਹ ਵੀ ਸਮਝਣਾ ਜਰੂਰੀ ਹੈ ਕਿ ਹਰ ਤਰ੍ਹਾਂ ਦੇ ਸੈਨੀਟਾਈਜ਼ਰ ਦਾ ਇੰਨਸਾਨਾਂ ਦੇ ਉਪਰ ਛਿੜਕਾ ਕਰਨਾ ਸਹੀ ਨਹੀਂ ਹੈ। ਪਿਛਲੇ ਦਿਨੀਂ ਕੁਝ ਤਸਵੀਰਾਂ ਫਿਲਪੀਂਨਸ ਦੇ ਮਜ਼ਦੂਰਾਂ ਦੀਆਂ ਵੀ ਸਾਹਮਣੇ ਆਈਆਂ ਸਨ ਜਿਨ੍ਹਾਂ ਤੇ ਇਸ ਤਰ੍ਹਾਂ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ ਗਿਆ ਸੀ ਪਰ ਧਿਆਨ ਦੇਣ ਵੱਲ ਗੱਲ ਇਹ ਹੈ ਕਿ ਉਨ੍ਹਾਂ ਮਜ਼ਦੂਰਾਂ ਨੇ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦੀ ਇਕ ਤਸਵੀਰ 2 ਫਰਬਰੀ ਨੂੰ ਇਡੋਨੇਸ਼ੀਆਂ ਤੋਂ ਸਾਹਮਣੇ ਆਈ ਸੀ ਜਿਸ ਵਿਚ ਵੁਹਾਨ ਸ਼ਹਿਰ ਤੋਂ ਆਉਣ ਵਾਲੀ ਔਰਤ ਤੇ ਮੈਡੀਕਲ ਟੀਮ ਦੇ ਵੱਲੋਂ ਸੈਨੀਟਾਈਜ਼ਰ ਦਾ ਸਪ੍ਰੇਅ ਕੀਤਾ ਗਿਆ ਸੀ ਜੋ ਕਿ ਇਕ ਐਂਟੀਸੈਪਟਿਕ ਸਪ੍ਰੇਅ ਸੀ ਜਿਸ ਨਾਲ ਵਿਅਕਤੀ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।