ਇਟਲੀ ਵਿਚ ਕੋਰੋਨਾ ਕੰਟਰੋਲ ਤੋਂ ਬਾਹਰ, 12 ਅਪ੍ਰੈਲ ਤਕ ਵਧਾਇਆ ਗਿਆ ਲਾਕਡਾਊਨ
ਨਵੇਂ ਅੰਕੜੇ ਦਸਦੇ ਹਨ ਕਿ ਹੁਣ ਪੀੜਤ ਦਰ ਵਿਚ...
ਨਵੀਂ ਦਿੱਲੀ: ਇਟਲੀ ਵਿਚ ਕੋਰੋਨ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਪ੍ਰਧਾਨ ਮੰਤਰੀ ਜਿਉਸੇਪ ਕੌਂਟੇ ਨੇ ਲਾਕਡਾਊਨ ਨੂੰ 12 ਅਪ੍ਰੈਲ ਤਕ ਵਧਾ ਦਿੱਤਾ ਹੈ। ਇਟਲੀ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 11591 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਥੇ ਹੁਣ ਪੀੜਤ ਦਰ ਵਿਚ ਹੌਲੀ-ਹੌਲੀ ਕਮੀ ਆ ਰਹੀ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਬੰਦੀਆਂ ਨੂੰ ਹੌਲੀ-ਹੌਲੀ ਛੋਟ ਦਿੱਤੀ ਜਾਵੇਗੀ।
ਉਹਨਾਂ ਅੱਗੇ ਕਿਹਾ ਕਿ ਤਿੰਨ ਹਫ਼ਤਿਆਂ ਤਕ ਚਲਿਆ ਸ਼ਟਡਾਊਨ ਆਰਥਿਕ ਰੂਪ ਤੋਂ ਬੇਹੱਦ ਮੁਸ਼ਕਿਲ ਰਿਹਾ ਹੈ। ਪ੍ਰਧਾਨ ਮੰਤਰੀ ਜਿਉਸੇਪ ਕੌਂਟੇ ਨੇ ਸਪੇਨ ਦੇ ਇਕ ਨਿਊਜ਼ਪੇਪਰ ਨੂੰ ਕਿਹਾ ਕਿ ਲਾਕਡਾਊਨ ਨੂੰ ਜ਼ਿਆਦਾ ਦਿਨਾਂ ਤਕ ਚਲਣ ਨਹੀਂ ਦਿੱਤਾ ਜਾ ਸਕਦਾ, ਉਹ ਪਾਬੰਦੀਆਂ ਨੂੰ ਢਿੱਲ ਦੇਣ ਦੇ ਤਰੀਕੇ ਤਲਾਸ਼ ਰਹੇ ਹਨ ਪਰ ਇਸ ਨੂੰ ਹੌਲੀ ਹੌਲੀ ਹਟਾਇਆ ਜਾਵੇਗਾ। ਬਾਅਦ ਵਿਚ ਸਿਹਤ ਮੰਤਰੀ ਰੌਬਰਟੋ ਸਪੁਰੰਜਾ ਨੇ ਕਿਹਾ ਕਿ ਸਾਰੀਆਂ ਪਾਬੰਦੀਆਂ ਨੂੰ ਇਸਟਰ ਯਾਨੀ ਕਿ 12 ਅਪ੍ਰੈਲ ਤਕ ਵਧਾਇਆ ਜਾਵੇਗਾ।
ਇਟਲੀ ਵਿਚ ਲਾਕਡਾਊਨ ਸ਼ੁੱਕਰਵਾਰ ਨੂੰ ਖਤਮ ਹੋ ਜਾਵੇਗਾ। ਕੋਰੋਨਾ ਵਾਇਰਸ ਨਾਲ ਦੁਨੀਆ ਵਿਚ ਹੁਣ ਤਕ 37000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਸਾਢੇ ਸੱਤ ਲੱਖ ਲੋਕ ਇਸ ਬਿਮਾਰੀ ਨਾਲ ਪੀੜਤ ਹਨ। ਇਟਲੀ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ 812 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਪੀੜਤ ਲੋਕਾਂ ਦੀ ਗਿਣਤੀ 100000 ਤੋਂ ਪਾਰ ਹੋ ਗਈ ਹੈ। ਇਟਲੀ ਵਿਚ ਪ੍ਰਸ਼ਾਸਨ ਨੂੰ ਹੁਣ ਉਮੀਦ ਹੈ ਕਿ ਕੋਰੋਨਾ ਪੀੜਤ ਦਰ ਵਿਚ ਹੁਣ ਕਮੀ ਆਈ ਹੈ।
ਨਵੇਂ ਅੰਕੜੇ ਦਸਦੇ ਹਨ ਕਿ ਹੁਣ ਪੀੜਤ ਦਰ ਵਿਚ ਕਮੀ ਆ ਰਹੀ ਹੈ। ਇਟਲੀ ਵਿਚ ਹੁਣ ਰੋਜ਼ਾਨਾ ਪੀੜਤਾਂ ਦੀ ਦਰ ਡਿਗ ਕੇ 4.1 ਪ੍ਰਤੀਸ਼ਤ ਤਕ ਆ ਗਈ ਹੈ। ਇਕ ਮਹੀਨਾ ਪਹਿਲਾਂ ਦੀ ਦਰ ਤੋਂ ਹੁਣ ਕਾਫੀ ਕਮੀ ਆਈ ਹੈ। ਇਟਲੀ ਵਿਚ ਕੋਰੋਨਾ ਦਾ ਕੇਂਦਰ ਰਹੇ ਲੋਮਬਾਰਡੀ ਵਿਚ ਵੀ ਬਿਮਾਰ ਲੋਕਾਂ ਦੀ ਗਿਣਤੀ ਵਿਚ ਹੁਣ ਕਮੀ ਵੇਖੀ ਜਾ ਸਕਦੀ ਹੈ।
ਲੋਮਬਾਰਡੀ ਵਿਚ ਹੁਣ ਕੋਰੋਨਾ ਪਾਜ਼ੀਟਿਵ ਲੋਕਾਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ। ਇਟਲੀ ਵਿਚ ਹੁਣ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਇਟਲੀ ਦੇ ਉਪ ਸਿਹਤ ਮੰਤਰੀ ਸਿਲੇਰੀ ਨੇ ਕਿਹਾ ਹੈ ਕਿ ਅਗਲੇ 10 ਦਿਨਾਂ ਵਿਚ ਇਟਲੀ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਦੇਖਿਆ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।