ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਤੀਸ ਹਜ਼ਾਰ ਕੋਰਟ 'ਚ 2 ਵਜੇ ਹੋਣੀ ਸੀ ਸੁਣਵਾਈ

Deep Sidhu

ਨਵੀਂ ਦਿੱਲੀ : ਦਿੱਲੀ 'ਚ 26 ਜਨਵਰੀ ਦੇ ਟਰੈਕਟਰ ਰੈਲੀ ਦੌਰਾਨ ਹਿੰਸਾ ਮਾਮਲੇ 'ਚ ਮੁਲਜ਼ਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਨਹੀਂ ਹੋ ਸਕੀ। ਦਿੱਲੀ ਦੀ ਇਕ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। 

ਖੇਤੀ ਕਾਨੂੰਨਾਂ ਦੇ ਵਿਰੋਧ 'ਚ 26 ਜਨਵਰੀ ਨੂੰ ਕੱਢੀ ਗਈ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ 'ਤੇ ਹਿੰਸਾ, ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਉਣ ਤੇ ਹੁੱਲੜਬਾਜ਼ੀ 'ਚ ਸ਼ਾਮਲ ਰਹੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ, ਜਿਸ 'ਤੇ ਅੱਜ ਤੀਸ ਹਜ਼ਾਰ ਕੋਰਟ 'ਚ 2 ਵਜੇ ਸੁਣਵਾਈ ਹੋਣੀ ਸੀ। ਸੁਣਵਾਈ ਦੌਰਾਨ ਕੋਰਟ ਨੇ ਦਿੱਲੀ ਪੁਲਿਸ ਨੂੰ ਜਲਦ ਤੋਂ ਜਲਦ ਜਵਾਬ ਦਾਖਲ ਕਰਨ ਨੂੰ ਕਿਹਾ।

ਜ਼ਿਲ੍ਹਾ ਜੱਜ ਨੇ ਅੱਜ ਦੁਪਹਿਰ 2 ਵਜੇ ਇਸ ਮਾਮਲੇ ਦੀ ਸੁਣਵਾਈ ਕਰ ਕੇ ਇਹ ਤੈਅ ਕਰਨਾ ਸੀ ਕਿ ਇਸ ਮਾਮਲੇ ਦੀ ਸੁਣਵਾਈ ਅੱਗੇ ਕਿਹੜੀ ਅਦਾਲਤ ਕਰੇਗੀ। ਕੋਰਟ ਨੂੰ ਦੱਸਿਆ ਕਿ ਮਾਮਲੇ 'ਚ ਹੁਣ ਤਕ 7 ਮੁਲਜ਼ਮਾਂ ਨੂੰ ASJ ਚਾਰੂ ਅਗਰਵਾਲ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਅਦਾਕਾਰ ਤੇ ਗਾਇਕ ਦੀਪ ਸਿੱਧੂ ਤੇ ਹੁੱਲੜਬਾਜ਼ੀਆਂ ਨੂੰ ਹਿੰਸਾ ਲਈ ਭੜਕਾਉਣ ਦਾ ਦੋਸ਼ ਹੈ। ਸਿੱਧੂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ 8 ਫਰਵਰੀ ਨੂੰ ਹਰਿਆਣਾ 'ਚ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਉਹ 50 ਦਿਨਾਂ ਤੋਂ ਪੁਲਿਸ ਕਸਟਡੀ 'ਚ ਹੈ।